ਗਯਾ: ਲਾਕਡਾਊਲ ਵਿੱਚ ਦੇਸ਼ ਦੇ ਬਹੁਤੇ ਮੰਦਿਰਾ ਦੀ ਤਰ੍ਹਾਂ ਮੋਕਸ਼ਨਗਰੀ ਗਯਾ ਦਾ ਵਿਸ਼ਣੂਪਦ ਮੰਦਿਰ ਵੀ ਬੰਦ ਹੈ l ਦੂਸਰੇ ਮੰਦਿਰਾਂ ਵਿੱਚ ਭਗਵਾਨ ਦੇ ਭੋਗ ਆਦਿ ਦਾ ਕੰਮ ਤਾਂ ਪੁਜਾਰੀ ਨਿਭਾ ਰਹੇ ਹਨ ਪਰ ਵਿਸ਼ਣੂਪਦ ਮੰਦਿਰ ਦੀ ਪਰੇਸ਼ਾਨੀ ਕੁਝ ਅਲੱਗ ਹੈ l ਪਿਤਰਾਂ ਨੂੰ ਮੋਕਸ਼ ਦਿਵਾਉਣ ਦੇ ਲਈ ਇੱਥੇ ਪਖਵਾੜੇ ਭਰ ਤੋਂ ਕੋਈ ਵੀ ਨਹੀਂ ਆਇਆ l ਮੰਨਿਆ ਜਾਂਦਾ ਹੈ ਕਿ ਮੰਦਿਰ ਵਿੱਚ ਰੋਜ਼ ਘੱਟ ਤੋਂ ਘੱਟ ਇੱਕ ਮੁੰਡਨ ਅਤੇ ਇੱਕ ਪਿੰਡ ਦਾਨ ਕਰਨਾ ਜ਼ਰੂਰੀ ਹੈ l ਮੁੰਡ ਯਾਨੀ ਮੰਦਿਰ ਦੇ ਕੋਲ ਸ਼ਮਸ਼ਾਨ ਵਿੱਚ ਇੱਕ ਸ਼ਵਦਾਹ ਅਤੇ ਪਿੰਡ ਯਾਨੀ ਮੰਦਿਰ ਵਿੱਚ ਕਿਸੇ ਇੱਕ ਵਿਅਕਤੀ ਦੁਆਰਾ ਪਿੰਡਦਾਨ l
ਸ਼ਾਸਤਰਾਂ ਅਤੇ ਪੁਰਾਣਾਂ ਦੇ ਹਵਾਲੇ ਤੋਂ ਪੰਡਾ ਸਮਾਜ ਦੇ ਲੋਕ ਦੱਸਦੇ ਹਨ ਕਿ ਗਿਯਾਸੁਰ ਨੂੰ ਭਗਵਾਨ ਵਿਸ਼ਣੂ ਨਾਲ ਮਿਲੇ ਵਰਦਾਨ ਦੇ ਬਾਅਦ ਤੋਂ ਹੀ ਇਹ ਪਰੰਪਰਾ ਸਨਾਤਨ ਕਾਲ ਤੋਂ ਚੱਲੀ ਆ ਰਹੀ ਹੈ l ਉਹ ਕਹਿੰਦੇ ਹਨ, ਗਿਯਾਸੁਰ ਦੀ ਇਹ ਇੱਛਾ ਜਿਸ ਦਿਨ ਪੂਰੀ ਨਹੀਂ ਹੋਵੇਗੀ, ਉਹ ਦੁਬਾਰਾ ਪ੍ਰਕਟ ਹੋ ਜਾਵੇਗਾ l ਲਾਕਡਾਊਨ ਵਿੱਚ ਪਿੱਤਰਾਂ ਦੇ ਤਰਪਣ ਦੇ ਲਈ ਕੋਈ ਨਹੀਂ ਆ ਰਿਹਾ l ਸ਼ਵਦਾਹ ਦੇ ਲਈ ਵੀ ਲੋਕਾਂ ਨੂੰ ਸ਼ਮਸ਼ਾਨ ਤੱਕ ਪਹੁੰਚਣ ਵਿੱਚ ਦਿੱਕਤ ਹੋ ਰਹੀ ਹੈ l ਪਿੰਡਦਾਨ ਦਾ ਕਰਮ ਟੁੱਟਣ ਤੋਂ ਗਿਯਾਸੁਰ ਜਾਗਿਆ ਨਹੀਂ, ਇਸ ਲਈ ਗਿਯਾਪਾਲ ਪੰਡਾ ਸਮਾਜ ਨੇ ਹੀ 22 ਅਪ੍ਰੈਲ ਤੋਂ ਪਿੰਡਦਾਨ ਦੀ ਜ਼ਿੰਮੇਦਾਰੀ ਖੁਦ ਚੁੱਕ ਲਈ ਹੈ l
ਵਿਸ਼ਣੂਪਦ ਪ੍ਰਬੰਧ ਸਮਿਤੀ ਦੇ ਮੈਂਬਰ ਗਜਾਧਰਲਾਲ ਪਾਠਕ ਵਿੱਠਲ ਨੇ ਦੱਸਿਆ ਕਿ ਗਯਾ ਤੋਂ ਸਾਰੇ ਯਜਮਾਨ ਕਰਮਕਾਂਡ ਦੇ ਬਾਅਦ ਚਲੇ ਗਏ ਹਨ l ਹੁਣ ਹਰ ਦਿਨ ਪੰਡਾ ਸਮਾਜ ਦਾ ਇੱਕ ਵਿਅਕਤੀ ਪਿੰਡਦਾਨ ਕਰ ਰਿਹਾ ਹੈ l ਸ਼ਵਦਾਹ ਦੇ ਲਈ ਵੀ ਇੱਕਾ ਦੁੱਕਾ ਲੋਕ ਸ਼ਮਸ਼ਾਨ ਪਹੁੰਚ ਰਹੇ ਹਨ l
24 ਮਾਰਚ ਤੋਂ ਵਿਸ਼ਣੂਪਦ ਮੰਦਿਰ ਦੇ ਨਾਲ ਨਾਲ ਪ੍ਰਮੁੱਖ 54 ਵੇਦੀਆਂ ਬੰਦ ਹਨ l ਸਿਰਫ ਮੰਦਿਰ ਨਾਲ ਜੁੜੇ ਲੋਕ ਹੀ ਪੂਜਾ ਪਾਠ ਕਰ ਰਹੇ ਹਨ l ਸੋਸ਼ਲ ਡਿਸਟੈਂਸਿੰਗ ਦੇ ਨਾਲ ਪੰਡਾ ਖੁਦ ਪਿੰਡਦਾਨ ਕਰ ਰਹੇ ਹਨ l
ਗਯਾਸਪੁਰਾ ਨੇ ਬਰਹਮਾ ਤੋਂ ਵਰਦਾਨ ਮੰਗਿਆ ਕਿ ਉਸ ਦਾ ਸਰੀਰ ਦੇਵਤਾਵਾਂ ਦੀ ਤਰ੍ਹਾਂ ਪਵਿੱਤਰ ਹੋ ਜਾਵੇ l ਉਸ ਦੇ ਦਰਸ਼ਨ ਨਾਲ ਲੱਗੇ ਪਾਪ ਮੁਕਤ ਹੋ ਜਾਣ.ਇਸ ਦੇ ਬਾਅਦ ਸਵਰਗ ਵਿੱਚ ਲੋਕਾਂ ਦੀ ਸੰਖਿਆ ਵੱਧਣ ਲੱਗੀ l ਇਸ ਤੋਂ ਬਚਣ ਦੇ ਲਈ ਦੇਵਤਾਵਾਂ ਨੇ ਯੱਗ ਦੇ ਲਈ ਪਵਿੱਤਰ ਸਥਾਨ ਦੀ ਮੰਗ ਗਯਾਸੁਰ ਤੋਂ ਕੀਤੀ l ਗਯਾਸੁਰ ਨੇ ਆਪਣਾ ਸਰੀਰ ਦੇ ਦਿੱਤਾ l ਗਯਾਸੁਰ ਨੂੰ ਸਥਿਰ ਕਰਨ ਦੇ ਲਈ ਮਾਤਾ ਧਰਮਵਤਾ ਸ਼ਿਲਾ ਨੂੰ ਲਿਆਂਦਾ ਗਿਆ l ਜਿਸ ਨੂੰ ਗਯਾਸੁਰ ਤੇ ਰੱਖ ਭਗਵਾਨ ਵਿਸ਼ਣੂ ਨੇ ਆਪਣੇ ਪੈਰ ਨਾਲ ਦੱਬਿਆ l ਪਰ ਗਯਾਸੁਰ ਦੇ ਮਨ ਤੋਂ ਲੋਕਾਂ ਨੂੰ ਪਾਪ ਮੁਕਤ ਕਰਨ ਦੀ ਇੱਛਾ ਨਹੀਂ ਗਈ l ਉਸ ਨੇ ਦੇਵਤਾਵਾਂ ਤੋਂ ਪੰਚਕੋਸ਼ੀ ਖੇਤਰ ਵਿੱਚ ਇੱਕ ਪਿੰਡ ਅਤੇ ਇੱਕ ਮੁੰਡ ਦਾ ਵਰਦਾਨ ਮੰਗਿਆ l ਗਜਾਧਰਲਾਲ ਕਹਿੰਦੇ ਹਨ ਕਿ ਜਿਸ ਦਿਨ ਉਹ ਪਰੰਪਰਾ ਟੁੱਟੀ ਤਾਂ ਗਯਾਸੁਰ ਜਾਗ ਉੱਠੇਗਾ l