Htv Punjabi
Uncategorized

ਕਰਫਿਊ ਤੇ ਤਾਲਾਬੰਦੀ ਦੌਰਾਨ ਫਸੀ ਇੱਕ ਅਜਿਹੀ ਬਰਾਤ, ਜਿਸ ਨੂੰ ਦੇਖਦੇ ਹੀ ਲੋਕ ਪੁੱਛਦੇ ਨੇ “ਅਤਿਥੀ ਤੁਮ ਕਬ ਜਾਓਗੇ” 

ਕਾਨਪੁਰ  : ਕੋਰੋਨਾ ਮਹਾਂਮਾਰੀ ਕਾਰਨ ਲਾਗੂ ਹੋਈ ਤਾਲਾਬੰਦੀ ਨੇ ਜਿੱਥੇ ਸਾਰੀ ਦੁਨੀਆਂ ਨੂੰ ਭਾਜੜਾਂ ਪਈਆਂ ਹੋਈਆਂ ਨੇ, ਲੋਕ ਬਰਬਾਦ ਕਰ ਦਿੱਤੇ ਨੇ ਉਥੇ ਦੂਜੇ ਪਾਸੇ ਉੱਤਰ ਪ੍ਰਦੇਸ ਦੇ ਜ਼ਿਲ੍ਹਾ ਕਾਨਪੁਰ ਦੇ ਚੁਬੇਪੁਰ ਇੱਕ ਅਜਿਹਾ ਕਿੱਸਾ ਸਾਹਮਣੇ ਆਇਆ ਹੈ ਜਿਥੇ ਇੱਕ ਅਜਿਹਾ ਵਿਆਹ ਹੋਇਆ ਹੈ ਜਿਸ ਦੀਆਂ ਖੁਸ਼ੀਆਂ ਦੀ ਸ਼ੁਰੂਆਤ ਹੀ ਚਿੰਤਾਂਵਾਂ ਤੋਂ ਸ਼ੁਰੂ ਹੋਕੇ ਹੁਣ ਬਰਬਾਦੀ ਵੱਲ ਹੋ ਤੁਰੀ ਹੈ ਤੇ ਬਰਬਾਦੀ ਵੀ ਇੱਕ ਨਹੀਂ ਦੋਵੇਂ ਪਰਿਵਾਰਾਂ ਦੀ।  ਦੱਸ ਦਈਏ ਕਿ ਚੁਬੇਪੁਰ ਦੇ ਵਸਨੀਕ ਇਮਤਿਆਜ਼ ਨਾਮਕ ਇੱਕ ਬੰਦੇ ਦਾ ਵਿਆਹ ਬਿਹਾਰ ਦੇ ਬੇਗ਼ੁਸਰਾਏ ਚ ਪੈਂਦੇ ਪਿੰਡ ਫਤਿਹ ਪੁਰ ਦੀ ਰਹਿਣ ਵਾਲੀ ਬੀਬੀ ਖੁਸ਼ਬੂ ਖ਼ਾਤੂਨ ਨਾਲ ਹੋਣਾ ਤੈਅ ਹੋਇਆ। ਮਿੱਥੇ ਸਮੇ ਤੇ ਲਾੜਾ ਇਮਤਿਆਜ਼ ਤੇ ਉਸਦੇ ਪਰਿਵਾਰ ਤੋਂ ਇਲਾਵਾ ਦੋਸਤ ਮਿੱਤਰਾਂ ਸਮੇਤ ਕੁੱਲ 10 ਜਣੇ 20 ਮਾਰਚ ਵਾਲੇ ਦਿਨ ਫਤਿਹਪੁਰ ਪਹੁੰਚ ਵੀ ਗਏ ਤੇ ਅਗਲੇ ਦੀ 21 ਮਾਰਚ ਵਾਲੇ ਦਿਨ ਸੁੱਖੀ ਸਾਂਧੀ ਵਿਆਹ ਵੀ ਹੋ ਗਿਆ। ਪਰ ਦੂਜੇ ਦਿਨ ਬਰਾਤ ਦੀ ਵਿਦਾਈ ਤੋਂ ਪਹਿਲਾਂ ਹੀ ਪਹਿਲਾਂ ਜਨਤਕ ਕਰਫਿਊ ਤੇ ਫੇਰ ਤਾਲਾਬੰਦੀ ਦੌਰਾਨ ਬਰਾਤ ਉਥੇ ਹੀ ਫੱਸ ਗਈ ਅਜਿਹੀ ਫਸੀ ਕਿ ਹੁਣ ਤੱਕ ਫਾਸੀ ਬੈਠੀ ਹੈ।
ਇਸ ਦੌਰਾਨ ਜਿਥੇ ਬਰਾਤ ਦੀ ਸ਼ੁਰੂ ਸ਼ੁਰੂ ਚ ਖੂਬ ਖਾਤਰਦਾਰੀ ਹੋਈ ਮੌਜ ਮਸਤੀਆਂ ਵੀ ਹੋਈਆਂ ਪਰ ਇਹ ਖ਼ਤਾਰਦਾਰੀਆਂ ਤੇ ਮੌਜ ਮਸਤੀਆਂ ਦਾ ਨਸ਼ਾ ਦੋਵਾਂ ਪਾਰਟੀਆਂ ਦੀ ਜੇਬ੍ਹ ‘ਚ ਪਏ ਪੈਸਿਆਂ ਵਾਂਗ ਹੋਲੀ ਹੌਲੀ ਘਟਦਾ ਚਲਾ ਗਿਆ। ਹੁਣ ਅਲਾਟ ਇਹ ਹਨ ਕਿ ਇਮਤਿਆਜ਼ ਦੇ ਪਿਤਾ ਜਿਹੜੇ 20 ਹਾਜ਼ਰ ਰੁਪਏ ਆਪਣੇ ਨਾਲ ਲਿਆਏ ਸਨ ਉਹ ਖਤਮ ਹੋ ਚੁਕੇ ਨੇ ਜਦਕਿ ਕੁੜੀ ਵਾਲਿਆਂ ਦੀ ਵਿੱਤੀ ਹਾਲਤ ਮਾੜੀ ਹੋਣ ਕਾਰਨ ਬਰਾਤੀਆਂ ਸਣੇ ਸਾਰੀਆਂ ਦਾ ਖਾਣ ਪਿੰਨ ਦਾ ਪ੍ਰਬੰਧ ਸਥਾਨਕ ਸਾਬਕਾ ਕੌਂਸਲਰ ਮੋ. ਨਗੀਨਾ ਵੱਲੋਂ ਕੀਤਾ ਜਾ ਰਿਹੈ
ਉਧਰ ਇਟੀਅਜ਼ ਦੇ ਘਰ ਪਿੱਛੇ ਉਸਦੀ ਭੈਣ ਆਫ਼ਰੀਨ ਵੀ ਬੇਹੱਦ ਦੁਖੀ ਐ। ਸਾਰੀਆਂ ਨਾਲ ਭਾਂਵੇ ਫੋਨ ਤੇ ਗੱਲਬਾਤਰੋਜ਼ ਕਰ ਲੈਂਦੀ ਹੈ ਪਰ ਹੁਣ ਘਰ ਖਾਣਾ ਬਣਾਉਣ ਵਾਲਾ ਤੇ ਬਾਜ਼ਾਰੋਂ ਸਮਾਨ ਲਿਆਉਣ ਵਾਲਾ ਕੋਈ ਨਹੀਂ। ਉੱਤੋਂ ਲੋਕਾਂ ਨੇ ਇਹ ਪੁੱਛ ਪੁੱਛ ਕੇ ਖਾਣ ਵਾਲਾ ਕਰ ਰੱਖਿਆ ਹੈ ਕਿ ਬਰਾਤ ਵਾਪਸ ਕਦੋਂ ਆਏਗੀ।ਹੁਣ ਹਾਲਤ ਇਹ ਨੇ ਕਿ ਪਿੰਡ ਦੇ ਲੇਖਪਾਲ ਯਾਨੀ ਪਟਵਾਰੀ ਨੂੰ ਇਸ ਗੱਲ ਦੀ ਜਾਣਕਾਰੀ ਦੇ ਕੇ ਬਰਾਤੀਆਂ ਦਾ ਨਾਮ ਸਰਕਾਰ ਕੋਲ ਦਰਜ਼ ਕਰਵਾ ਦਿੱਤਾ ਗਿਆ ਹੈ ਤਾਂਕਿ ਉਨ੍ਹਾਂ ਨੂੰ ਘਰ ਭੇਜਣ ਦਾ ਇੰਤਜ਼ਾਮ ਕੀਤਾ ਜਾ ਸਕੇ। ਪਰ ਇਹ ਲੋਕ ਵਾਪਸ ਕਦੋਂ ਆਪਣੇ ਘਰ ਜਾਣਗੇ ਇਹ ਅਜੇ ਕਿਸੇ ਨੂੰ ਕੁਝ ਨਹੀਂ ਪਤਾ।  ਹੁਣ ਤਾਂ ਇਮਤਿਆਜ਼ ਦੇ ਸਹੁਰੇ ਪਿੰਡ ਦੇ ਲੋਕ ਵੀ ਉਨਾਂ ਨੂੰ ਅਜਿਹੇ ਸਵਾਲ ਭਰੀਆਂ ਨਜ਼ਰਾਂ ਨਾਲ ਦੇਖਦੇ ਨੇ ਕਿ ਮੰਨੋ ਪੁੱਛ ਰਹੇ ਹੋਣ, “ਅਤਿਥੀ ਤੁਮ ਕਬ ਜਾਓਗੇ “

Related posts

ਬਿਪਿਨ ਰਾਵਤ ਨੇ ਚੀਨ ਨੂੰ ਕੀਤਾ ਸਾਵਧਾਨ: ਲੱਦਾਖ ‘ਚ ਫੇਲ੍ਹ ਹੋਈ ਗੱਲਬਾਤ ਤਾਂ ਸਾਡੀ ਫੌਜ ਜਵਾਬ ਦੇਣ ਨੂੰ ਤਿਆਰ

htvteam

ਸ਼ੇਖਰ ਸੁਮਨ ਵੱਲੋਂ ਰਿਆ ‘ਤੇ ਸਵਾਲ-ਸੁਸ਼ਾਂਤ ਮਾਮਲੇ ‘ਚ ਇੰਨਾਂ ਮਹਿੰਗਾ ਵਕੀਲ ਕਿਵੇ ਹਾਇਰ ਕੀਤਾ? ਕੌਣ ਕਰ ਰਿਹਾ ਸਪਾਂਸਰ

htvteam

ਪਿੰਡਾਂ ‘ਚ ਗਾਇਕਾਂ ਦੇ ਅਖਾੜੇ ਲਾਉਣ ਵਾਲੇ ਸਰਪੰਚਾਂ ਤੇ ਪਰਚੇੇ ਕਰਾਊ ਆਹ ਬੰਦਾ, ਪੈ ਗਈਆਂ ਭਾਜੜਾਂ

Htv Punjabi

Leave a Comment