Htv Punjabi
Uncategorized

ਦੇਖੋ ਕਰੋਨਾ ਦਾ ਅਸਰ, ਭਾਰਤੀ ਅਰਥ ਵਿਵਸਥਾ ਕਿਥੋਂ ਕਿੱਥੇ ਆ ਗਈ!

ਮੁੰਬਈ : ਭਾਰਤ ਵਿੱਚ ਕੋਵਿਡ-19 ਦੇ ਲਾਕਡਾਊਨ ਨੂੰ ਇੱਕ ਮਹੀਨਾ ਪੂਰਾ ਹੋ ਕਿਹਾ ਹੈ l ਇਸ ਦੌਰਾਨ ਦੇਸ਼ ਦੀ ਆਰਥਿਤ ਗਤੀਵਿਧਿਆਂ ਜਿੱਥੇ ਪੂਰੀ ਤਰ੍ਹਾਂ ਬੰਦ ਹਨ, ਉੱਥੇ ਦੂਜੇ ਪਸੇ ਅਲੱਗ ਅਲੱਗ ਰੇਟਿੰਗ ਏਜੰਸੀਆਂ ਨੇ ਚਾਲੂ ਵਿੱਤੀ ਸਾਲ ਵਿੱਚ ਅਰਥਵਿਵਸਥਾ ਵਿੱਚ ਵਾਧੇ ਨੂੰ ਲੈ ਕੇ ਸਮੇਂ ਸਮੇਂ ਤੇ ਕਾਫੀ ਬਦਲਾਅ ਕੀਤੇ ਹਨ l
ਕੋਵਿਡ-19 ਤੋਂ ਪਹਿਲਾਂ ਫਿਚ ਨੇ ਜਿੱਥੇ 5.6 ਪ੍ਰਤੀਸ਼ਤ ਦਾ ਅਨੁਮਾਨ ਲਾਇਆ ਸੀ, ਉੱਥੇ ਆਈਐਮਐਫ ਨੇ 5.8 ਪ੍ਰਤੀਸ਼ਤ ਦਾ ਅਨੁਮਾਨ ਲਾਇਆ ਸੀ l ਮੂਡੀ ਨੇ 5.4 ਪ੍ਰਤੀਸ਼ਤ ਦਾ ਅਨੁਮਾਨ ਲਾਇਆ ਸੀ ਤਾਂ ਵਰਲਡ ਬੈਂਕ ਨੇ 5 ਪ੍ਰਤੀਸ਼ਤ ਦੇ ਵਾਧੇ ਅਨੁਮਾਨ ਲਾਇਆ ਸੀ l ਜਦਕਿ ਭਾਰਤ ਵਿੱਚ ਕੋਵਿਡ-19 ਨੂੰ ਲੈ ਕੇ ਮਾਰਚ ਤੋਂ ਕਦਮ ਚੁੱਕੇ ਜਾਣੇ ਸ਼ੁਰੂ ਹੋਏ ਸਨ l ਇਨ੍ਹਾਂ ਸਭ ਤੋਂ ਉੱਪਰ ਭਾਰਤੀ ਰਿਜ਼ਰਵ ਬੈਂਕ ਨੇ 6 ਪ੍ਰਤੀਸ਼ਤ ਦੀ ਦਰ ਨਾਲ ਅਰਥਵਿਵਸਥਾ ਵਿੱਚ ਵਾਧੇ ਦਾ ਅਨੁਮਾਨ ਲਾਇਆ ਸੀ l
ਦੇਸ਼ ਵਿੱਚ 22 ਮਾਰਚ ਨੂੰ ਜਨਤਾ ਕਰਫਿਊ ਲੱਗਣ ਦੇ ਅਗਲੇ ਦਿਨ ਹੀ ਯਾਨੀ 23 ਮਾਰਚ ਤੋਂ ਪਹਿਲਾਂ ਲਾਕਡਾਊਨ ਦੀ ਸ਼ੁਰੂਆਤ ਹੋਈ ਜਿਹੜਾ 14 ਅਪ੍ਰੈਲ ਤੱਕ ਰਿਹਾ l ਇਸ ਦੇ ਬਾਅਦ ਦੂਸਰੇ ਚਰਣ ਦੇ ਲਾਕਡਾਊਨ ਦੀ ਸ਼ੁਰੂਆਤ ਹੋਈ ਜਿਹੜਾ 4 ਮਈ ਤੱਕ ਹੈ l ਇਸ ਦੌਰਾਨ ਦੇਸ਼ ਦੀ ਅਰਥਵਿਵਸਥਾ ਦੇ ਵਾਧੇ ਵਿੱਚ ਜੋ ਅਨੁਮਾਨ ਲੱਗਿਆ, ਉਹ 6 ਪ੍ਰਤੀਸ਼ਤ ਦੀ ਵਾਧਾ ਦਰ ਨਾਲ ਸ਼ੁਰੂ ਹੋ ਕੇ ਹੁਣ ਤੱਕ ਪ੍ਰਤੀਸ਼ਤ ਦੇ ਨੀਚੇ ਆ ਗਿਆ ਹੈ l ਹਾਲਾਂਕਿ ਇਹ ਅਨੁਮਾਨ ਹੁਣ ਵੀ 4 ਮਈ ਤੱਕ ਦੇ ਆਧਾਰ ਤੇ ਹੈ ਅਤੇ ਜੇਕਰ ਲਾਕਡਾਊਨ ਵੱਧਦਾ ਹੈ ਤਾਂ ਰੇਟਿੰਗ ਏਜੰਸੀਆਂ ਫਿਰ ਤੋਂ ਆਪਣੇ ਅਨੁਮਾਨਾਂ ਨੂੰ ਬਦਲ ਦੇਣਗੀਆਂ l
ਦੂਸਰੇ ਲਾਕਡਾਊਨ ਦੇ ਖਤਮ ਹੋਣ ਤੋਂ ਬਾਅਦ ਹਾਲਾਂਕਿ ਇਸ ਵਿੱਚ 11 ਦਿਨ ਬਾਕੀ ਹਨ ਪਰ ਇਸ ਦੇ ਪਹਿਲੇ ਰੇਟਿੱਗ ਦਾ ਅਨੁਮਾਨ ਜੋ ਆਇਆ ਹੈ, ਉਹ ਬਹੁਤ ਹੀ ਨਿਰਾਸ਼ਾਜਨਕ ਹਨ l ਵਿਸ਼ਵ ਰੇਟਿੰਗ ਏਜੰਸੀ ਫਿਚ ਨੇ ਵੀਰਵਾਰ ਨੂੰ ਕਿਹਾ ਕਿ ਵਿੱਤੀ ਸਾਲ 2021 ਦੇ ਦੌਰਾਨ ਦੇਸ਼ ਦੀ ਅਰਥਵਿਵਸਥਾ ਦੀ ਵਾਧਾ ਦਰ 2 ਪ੍ਰਤੀਸ਼ਤ ਤੋਂ ਘਟ ਕੇ 0.8 ਪ੍ਰਤੀਸ਼ਤ ਦੇ ਕਰੀਬ ਰਹਿ ਸਕਦੀ ਹੈ, ਜਦ ਕਿ ਇੰਟਰਨੈਸ਼ਨਲ ਮਾਨਿਟਰੀ ਫੰਡ ਨੇ ਅਨੁਮਾਨ ਲਾਇਆ ਹੈ ਕਿ 2020-21 ਦੇ ਦੌਰਾਨ ਇਹ ਵਾਧਾ ਦਰ 1.9 ਪ੍ਰਤੀਸ਼ਤ ਦੇ ਆਲੇ ਦੁਆਲੇ ਰਹਿ ਸਕਦੀ ਹੈ l ਇਸ ਦੇ ਪਿੱਛੇ ਕਾਰਨ ਦਿੱਤਾ ਹੈ ਕਿ ਇੱਕ ਤਾਂ ਕਮੋਡਿਟੀ ਦੀ ਕੀਮਤਾਂ ਵਿੱਚ ਭਾਰੀ ਗਿਰਾਵਟ ਅਤੇ ਦੂਸਰਾ ਕੈਪੀਟਲ ਆਊਟਫਲੋ ਅਤੇ ਸੀਮਿਤ ਨੀਤਿਆਂ ਦੀ ਫਲੈਕਸੀਬਿਲੀਟੀ ਹੈ l
ਭਾਰਤ ਵਿੱਚ ਅੰਕੜਿਆਂ ਵਿੱਚ ਕਮੀ ਇਸ ਲਈ ਹੈ ਕਿਉਂਕਿ ਭਾਰਤ ਨੇ ਬਹੁਤ ਪਹਿਲਾਂ ਲਾਕਡਾਊਨ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਵਜ੍ਹਾ ਤੋਂ ਕੋਵਿਡ-19 ਦਾ ਪ੍ਰਸਾਰ ਤੇਜ਼ੀ ਨਾਲ ਨਹੀਂ ਹੋ ਪਾਇਆ l ਹਾਲਾਂਕਿ ਅਪ੍ਰੈਲ ਮਹੀਨੇ ਵਿੱਚ ਇਸ ਦੀ ਵੱਧਣ ਦੀ ਰਫਤਾਰ ਜ਼ਰੂਰ ਤੇਜ਼ ਹੋਈ ਹੈ ਪਰ ਹੁਣ ਵੀ ਇਹ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਕਾਫੀ ਘੱਟ ਹੈ l ਦੇਸ਼ ਵਿੱਚ 27 ਮਾਰਚ ਤੱਕ ਕੋਵਿਡ-19 ਕਾਰਨ ਪ੍ਰਭਾਵਿਤਾਂ ਦੀ ਸੰਖਿਆ 700 ਸੀ, ਜਦ ਕਿ ਹੁਣ ਇਹ 30 ਗੁਣਾ ਵੱਧ ਗਈ ਹੈ l ਮੌਤਾਂ ਦੇ ਮਾਮਲਿਆਂ ਵਿੱਚ ਇਹ ਵਾਧਾ ਹੋਰ ਵੀ ਜ਼ਿਆਦਾ ਹੈ l

Related posts

ਨਹੀਂ ਰਹੇ ਦੇਸ਼ ਦੇ ਉੱਘੇ ਕਾਰੋਬਾਰੀ ਰਤਨ ਟਾਟਾ, 86 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

htvteam

ਹੁਣ ਕੰਗਨਾ ਦੀ ਮਾਂ ਨੇ ਸ਼ਿਵ ਸੈਨਾ ‘ਤੇ ਕੀਤਾ ਸ਼ਬਦੀ ਹਮਲਾ, ਮਾਮਲਾ ਭਖਿਆ

htvteam

ਅਮਰੀਕੀ ਰਾਸ਼ਟਪਤੀ ਦੇ ਖਿਲਾਫ ਸਾਜ਼ਿਸ਼: ਟਰੰਪ ਨੂੰ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ ਭੇਜੇ ਗਏ

htvteam

Leave a Comment