Htv Punjabi
corona news Health India International

ਅਮਰੀਕਾ, ਬਰਤਾਨੀਆਂ, ਜਰਮਨ ਤੇ ਫਰਾਂਸ ਮਗਰੋਂ ਭਾਰਤ ਵੀ ਚੀਨ ਨਾਲ ਸਿੱਧਾ ਹੋਇਆ, ਦੇ ਤੀ ਵੱਡੀ ਧਮਕੀ!

ਨਵੀਂ ਦਿੱਲੀ : ਕੋਰੋਨਾ ਸੰਕਟ ਦੇ ਵਿੱਚ ਪ੍ਰਭਾਵਿਤ ਮਰੀਜ਼ਾਂ ਦੀ ਟੈਸਟਿੰਗ ਦੇ ਲਈ ਭਾਰਤ ਨੇ ਚੀਨ ਸਮੇਤ ਬਾਕੀ ਦੇਸ਼ਾਂ ਤੋਂ ਰੈਪਿਡ ਐਂਡੀਬਾਡੀ ਕਿਟ ਮੰਗਵਾਈ ਸੀ l ਇੱਕਲੇ ਚੀਨ ਤੋਂ ਹੀ 5 ਲੱਖ ਕਿੱਟਾਂ ਲਿਆਂਦੀਆਂ ਗਈਆਂ ਸਨ l ਰਾਜ ਸਰਕਾਰਾਂ ਵੱਲੋਂ ਇਨ੍ਹਾਂ ਦੇ ਖਰਾਬ ਰਿਜ਼ਲਟ ਦੀ ਸ਼ਿਕਾਇਤ ਦੇ ਬਾਅਦ ਭਾਰਤ ਸਰਕਾਰ ਨੇ ਇਹ ਕਿੱਟਾਂ ਵਾਪਸ ਕਰਨ ਦਾ ਫੈਸਲਾ ਲਿਆ ਹੈ l ਇਹ ਗੱਲ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਰਾਜ ਦੇ ਸਿਹਤ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਵਿੱਚ ਕਹੀ l ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੇਸ਼ਾਂ ਨੂੰ ਕਿੱਟ ਦੇ ਇਵਜ਼ ਵਿੱਚ ਕੋਈ ਰਕਮ ਨਹੀਂ ਦੇਣਗੇ l
ਪਿਛਲੇ ਦਿਨੀਂ ਪੱਛਮੀ ਬੰਗਾਲ ਅਤੇ ਰਾਜਸਥਾਨ ਸਮੇਤ ਕਈ ਰਾਜਾਂ ਨੇ ਕੇਂਦਰ ਸਰਕਾਰ ਦੇ ਦੁਆਰਾ ਰਾਜਾਂ ਦੀ ਦਿੱਤੀ ਗਈ ਟੈਸਟਿੰਗ ਕਿੱਟ ਦੇ ਨਤੀਜਿਆਂ ਤੇ ਸਵਾਲ ਚੁੱਕੇ ਸਨ l ਰਾਜਸਥਾਨ ਨੇ ਇਸ ਕਿੱਟ ਨੂੰ ਕੋਰੋਨਾ ਜਾਂਚ ਵਿੱਚ ਫੇਲ ਪਾਇਆ ਅਤੇ ਇਸ ਦੇ ਇਸਤੇਮਾਲ ਤੇ ਰੋਕ ਲਾ ਦਿੱਤੀ ਸੀ l ਇਸ ਕਿੱਟ ਤੋਂ 1232 ਲੋਕਾਂ ਦੇ ਟੈਸਟ ਕੀਤੇ ਗਏ ਸਨ l ਸਿਰਫ ਦੋ ਲੋਕਾਂ ਦੇ ਪਾਜ਼ੀਟਿਵ ਹੋਣ ਦੇ ਸੰਕੇਤ ਮਿਲੇ l ਸਿਹਤ ਮੰਤਰੀ ਡਾਕਟਰ ਰਘੂ ਸ਼ਰਮਾ ਨੇ ਦੱਸਿਆ ਸੀ ਕਿ ਰੈਪਿਡ ਟੈਸਟਿੱਗ ਕਿੱਟ ਦੀ ਐਕਯੂਰੇਸੀ 90 ਪ੍ਰਤੀਸ਼ਤ ਹੋਣੀ ਚਾਹੀਦੀ ਸੀ ਪਰ ਇਹ ਸਿਰਫ 5.4 ਪ੍ਰਤੀਸ਼ਤ ਹੀ ਆ ਰਹੀ ਹੈ l ਟੈਸਟਿੱਗ ਦੇ ਸਮੇਂ ਤਾਪਮਾਨ ਨੂੰ ਲੈ ਕੇ ਜਿਹੜੀ ਗਾਈਡਲਾਈਨ ਸੀ, ਉਸ ਦਾ ਵੀ ਪਾਲਣ ਕੀਤਾ ਗਿਆ ਸੀ l ਇਸ ਦੇ ਬਾਵਜੂਦ ਨਤੀਜੇ ਸਹੀ ਨਹੀਂ ਹਨ l
ਰਾਜਾਂ ਨੇ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਤੋਂ ਕਿੱਟਾਂ ਦੇ ਨਤੀਜਿਆਂ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ l ਤਦ ਆਈਸੀਐਮਆਰ ਦੇ ਸਾਇੰਟਿਸਟ ਡਾਕਟਰ ਰਮਨ ਗੰਗਾਖੇੜਕਰ ਨੇ ਮੰਗਲਵਾਰ ਨੂੰ ਕਿਹਾ ਸੀ, ਤਿੰਨ ਰਾਜਾਂ ਵਿੱਚ ਕਿੱਟ ਦੀ ਐਕਯੁਰੇਸੀ ਵਿੱਚ ਫਰਕ ਸਾਹਮਣੇ ਆਇਆ ਹੈ l ਕੁਝ ਜਗ੍ਹਾ ਤੇ ਇਸ ਦੀ ਐਕਯੁਰੇਸੀ 6 ਪ੍ਰਤੀਸ਼ਤ ਅਤੇ ਕੁਝ ਤੇ 71 ਪ੍ਰਤੀਸ਼ਤ ਹੈ l ਕੋਰੋਨਾ ਸਿਰਫ ਸਾਡੇ ਤਿੰਨ ਮਹੀਨੇ ਪੁਰਾਣੀ ਬੀਮਾਰੀ ਹੈ l ਇਸ ਦੀ ਜਾਂਚ ਦੀ ਤਕਨੀਕ ਵਿੱਚ ਸੁਧਾਰ ਆਉਂਦਾ ਰਹੇਗਾ ਪਰ ਇਨ੍ਹਾਂ ਨਤੀਜਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ l ਇਸ ਲਈ ਸਾਰੇ ਰਾਜਾਂ ਨੂੰ ਗੁਜਾਰਿਸ਼ ਹੈ ਕਿ ਟੈਸਟਿੱਗ ਕਿੱਟ ਦੇ ਇਸਤੇਮਾਲ ਨੂੰ ਅਗਲੇ ਦੋ ਦਿਨ ਦੇ ਲਈ ਰੋਕ ਦਿੱਤਾ ਗਿਆ ਹੈ l
ਰੈਪਿਡ ਐ਼ਟੀਬਾਡੀ ਟੈਸਟਿੱਗ ਕਿਟ ਬਣਾਉਣ ਵਾਲੀ ਚੀਨੀ ਕੰਪਨੀਆਂ ਵਾਂਡਫੋ ਅਤੇ ਲਿਵਜੋਨ ਡਾਇਗਨੋਸਟਿਕ ਲਿਮਟਿਡ ਨੇ ਕਿਹਾ ਹੈ ਕਿ ਇਸ ਟੈਸਟਿੰਗ ਕਿਟ ਨੂੰ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਅਤੇ ਪੁਣੇ ਦੀ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਨੇ ਹੀ ਅਪਰੂਵ ਕੀਤਾ ਸੀ l ਕੰਪਨੀਆਂ ਨੇ ਟੈਸਟਿੰਗ ਕਿਟ ਦੇ ਖਰਾਬ ਹੋਣ ਤੇ ਹੈਰਾਨੀ ਪ੍ਰਗਟ ਕੀਤੀ ਹੈ l ਕਿਹਾ ਗਿਆ ਹੈ ਕਿ ਇਨ੍ਹਾਂ ਰੈਪਿਡ ਕਿਟ ਦੀ ਤੈਅ ਪ੍ਰਕਿਰਿਆ ਨਾਲ ਹੀ ਟੈਸਟ ਕਰਨਾ ਚਾਹੀਦਾ ਹੈ l ਟੈਸਟ ਕਰਨ ਵਿੱਚ ਕੋਈ ਗਲਤੀ ਹੋਈ ਹੋਵੇਗੀ, ਜਿਸ ਕਾਰਨ ਨਤੀਜੇ ਸਹੀ ਨਹੀਂ ਆਉਂਦੇ l ਦੋਨੋਂ ਕੰਪਨੀਆਂ ਨੇ ਭਾਰਤੀ ਅਧਿਕਾਰੀਆਂ ਦੇ ਨਾਲ ਮਿਲ ਕੇ ਜਾਂਚ ਦਾ ਭਰੋਸਾ ਦਿੱਤਾ ਹੈ l

Related posts

Vaid Jagdeep Singh ਦੀ ਚਾਂਦੀ ਦੀ ਚੱਟਣੀ ਸਰੀਰ ਨੂੰ ਬਣਾ ਦਿੰਦੀ ਹੈ ਲੋਹੇ ਵਰਗਾ ਮਜ਼ਬੂਤ

htvteam

ਪੰਜਾਬ ਦੇ ਇਸ ਸ਼ਹਿਰ ‘ਚ ਹੋਣ ਲੱਗਾ ਇਟਲੀ ਵਾਲਾ ਕੰਮ ! ਕੈਮਰੇ ‘ਚ ਕੈਦ ਹੋਈਆਂ ਹੈਰਾਨ ਕਰਨ ਵਾਲਿਆਂ ਤਸਵੀਰਾਂ 

Htv Punjabi

ਜਿਸ ਪ੍ਰੇਮੀ ਲਈ ਆਪਣੀ ਬੱਚੀ ਨੂੰ ਪ੍ਰੇਮੀ ਨਾਲ ਮਿਲਕੇ ਕਤਲ ਕੀਤਾ ਉਸੇ ਪ੍ਰੇਮੀ ਨੇ ਦੇਖੋ ਪ੍ਰੇਮਿਕਾ ਦਾ ਕੀਂ ਹਾਲ ਕੀਤਾ!

Htv Punjabi

Leave a Comment