Htv Punjabi
Punjab

ਕਰਫਿਊ ਤੇ ਲਾਕਡਾਊਨ ਦੌਰਾਨ ਗਰੀਬੀ ਤੋਂ ਤੰਗ ਪਿਓ ਨੇ ਨਵੇਂ ਜੰਮੇ ਬੱਚੇ ਨਾਲ ਕੀਤੀ ਦਰਿੰਦਗੀ, ਗ੍ਰਿਫਤਾਰ

ਜਲਾਲਾਬਾਦ : ਪਿਛਲੇ ਲਗਭਗ ਇੱਕ ਮਹੀਨੇ ਤੋਂ ਵੱਧ ਚੱਲ ਰਹੇ ਕਰਫਿਊ ਤੇ ਲਾਕਡਾਊਨ ਨੇ ਲੋਕਾਂ ਦਾ ਆਰਥਿਕ ਰੂਪ ਵਿੱਚ ਲੱਕ ਤੋੜ ਕੇ ਰੱਖ ਦਿੱਤਾ ਹੈ।ਏਸ ਦਾ ਬਹੁਤੇ ਗਰੀਬ ਵਰਗ ਤੇ ਅਸਰ ਇਸ ਲਈ ਦੇਖਣ ਨੂੰ ਘੱਟ ਮਿਲਿਆ ਕਿਉਂਕਿ ਗਰੀਬ ਵਰਗ ਦੇ ਲੋਕਾਂ ਨੇ ਤਾਂ ਆਪਣੀ ਗਰੀਬੀ ਨੂੰ ਦਿਖਾ ਕੇ ਖੁੱਲ ਕੇ ਆਪਣੀਆਂ ਜ਼ਰੂਰਤਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦੱਸੀਆਂ ਤੇ ਏਸ ਦੌਰਾਨ ਭਾਵੇਂ ਉਨ੍ਹਾਂ ਨੇ ਫੋਟੋਆਂ ਖਿਚਾ ਕੇ ਦਿੱਤਾ ਹੋਵੇ ਗਰੀਬਾਂ ਤੱਕ ਤਕਰੀਬਨ ਤਕਰੀਬਨ ਰਾਸ਼ਨ ਪਹੁੰਚਦਾ ਹੀ ਰਿਹਾ ਪਰ ਏਸ ਮਾਹੌਲ ਦੀ ਸਭ ਤੋਂ ਵੱਧ ਮਾਰ ਪਈ ਮੱਧ ਵਰਗੀ ਪਰਿਵਾਰਾਂ ਤੇ, ਜਿਹੜੇ ਨਾ ਤਾਂ ਅਮੀਰ ਸਨ ਤੇ ਨਾ ਸਮਾਜ ਦੀ ਗਰੀਬ ਕਹਾਉਣ ਨੂੰ ਤਿਆਰ ਹੋਏ ਤੇ ਜਦੋਂ ਹਾਲਾਤ ਪਾਣੀ ਸਿਰ ਤੋਂ ਟੱਪਣ ਵਾਲੇ ਹੋ ਗਏ ਤਾਂ ਕਈ ਥਾਵਾਂ ਤੇ ਲੋਕਾਂ ਨੇ ਆਪਣੇ ਹੱਥੀਂ ਆਪਣੀ ਜਾਨ ਲੈ ਲਈ।ਪਰ ਜਿਸ ਮਾਮਲੇ ਤੋਂ ਅਸੀਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ, ਉਸ ਵਿੱਚ ਨਾ ਤਾਂ ਕਿਸੇ ਨੇ ਆਪਣੀ ਜਾਨ ਲਈ ਤੇ ਨਾ ਹੀ ਕਿਸੇ ਨੇ ਕਿਸੇ ਨੂੰ ਮਾਰਿਆ।ਪਰ ਇੱਕ ਸਕੇ ਬਾਪ ਨੇ ਅਜਿਹਾ ਕੰਮ ਜ਼ਰੂਰ ਕਰ ਦਿੱਤਾ।ਜਿਸ ਕਾਰਨ ਸਮਾਜ ਵਿੱਚ ਤਾਂ ਉਸ ਦੀ ਥੂ ਥੂ ਹੋਈ ਹੀ, ਪੁਲਿਸ ਨੇ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।ਜੀ ਹਾਂ ਇਹ ਬਿਲਕੁਲ ਸੱਚ ਹੈ ਤੇ ਘਟਨਾ ਵਾਪਰੀ ਹੈ ਜਲਾਲਾਬਾਦ ਦੇ ਥਾਣਾ ਸਿਟੀ ਅਧੀਨ ਪੈਂਦੇ ਪਿੰਡ ਅਰਾਈਆਂ ਵਾਲਾ ਵਾਸੀ ਕੁਲਵੰਤ ਸਿੰਘ ਦੇ ਪਰਿਵਾਰ ਵਿੱਚ, ਜਿੱਥੇ ਪਰਿਵਾਰ ਦੇ ਮੁਖੀ ਨੇ ਗਰੀਬੀ ਤੋਂ ਤੰਗ ਆ ਕੇ ਆਪਣੇ ਨਵੇਂ ਜੰਮੇ 5 ਦਿਨਾਂ ਦੇ ਬੱਚੇ ਨੂੰ 2 ਲੱਖ ਰੁਪਏ ਵਿੱਚ ਵੇਚ ਦਿੱਤਾ।ਇਸ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ, ਜਿਨ੍ਹਾਂ ਨੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਏਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਥਾਣੇਦਾਰ ਦੀਪਿਕਾ ਰਾਣੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਪਰਿਵਾਰ ਆਪਣੇ 5 ਦਿਨ ਦੇ ਨਵੇਂ ਜੰਮੇ ਬੱਚੇ ਨੂੰ 2 ਲੱਖ ਰੁਪਏ ਵਿੱਚ ਵੇਚ ਰਿਹਾ ਹੈ ਤੇ ਬੱਚੇ ਦਾ ਪਿਤਾ ਕੁਲਵੰਤ ਸਿੰਘ, ਮਾਮਾ ਬੱਬੂ ਦੋਵੇਂ ਡਰੀਮ ਵਿਲਾ ਪੈਲੇਸ ਵਿੱਚ ਪਹੁੰਚ ਰਹੇ ਹਨ।ਏਸ ਤੋਂ ਇਲਾਵਾ ਉੱਥੇ ਬੱਚੇ ਨੂੰ ਖਰੀਦਣ ਲਈ ਮੁਕਤਸਰ ਵਾਸੀ ਬਲਵਿੰਦਰ ਕੌਰ ਤੇ ਉਸ ਦੇ ਨਾਲ ਗਿਆਨ ਕੌਰ ਤੇ ਚਰਨਜੀਤ ਸਿੰਘ ਵਾਸੀ ਮੁਕਤਸਰ ਵੀ ਆਏ ਹੋਏ ਸਨ।ਪੁਲਿਸ ਅਧਿਕਾਰੀ ਅਨੁਸਾਰ ਉਹ ਲੋਕ ਜਿਓਂ ਹੀ ਬੱਚੇ ਨੂੰ ਖਰੀਦ ਕੇ ਜਾਣ ਲੱਗੇ।ਪੁਲਿਸ ਨੇ ਉਨ੍ਹਾਂ 5 ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ।ਏਸ ਸੰਬੰਧੀ ਇਲਾਕੇ ਦੇ ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਉਸ ਦੇ ਇੱਕ ਪੁੱਤਰ ਤੇ ਇੱਕ ਪੁੱਤਰੀ ਪਹਿਲਾਂ ਹੀ ਹਨ ਤੇ ਹੁਣ ਜਦੋਂ ਕਰਫਿਊ ਤੇ ਲਾਕਡਾਊਨ ਦੇ ਦੌਰਾਨ ਜਦੋਂ ਉਸ ਦੇ ਘਰ ਇੱਕ ਪੁੱਰ ਹੋਰ ਹੋਇਆ ਤਾਂ ਉਸ ਨੇ ਪੈਸਿਆਂ ਦੀ ਕਾਰਨ ਆਪਣਾ ਬੱਚਾ ਬਲਵਿੰਦਰ ਕੌਰ ਨੂੰ ਵੇਚਦ ਦੀ ਵਿਉਂਤ ਬਣਾ ਲਈ।

ਡੀਐਸਪੀ ਅਨੁਸਾਰ ਪੰਜਾਂ ਦੀ ਗ੍ਰਿਫਤਾਰੀ ਉਪਰੰਤ ਕੁਲਵੰਤ ਸਿੰਘ ਕੋਲੋਂ 1 ਲੱਖ ਰੁਪਏ ਤੇ ਬਲਵਿੰਦਰ ਕੌਰ ਕੋਲੋਂ 80 ਹਜ਼ਾਰ ਰੁਪਏ ਬਰਾ਼ਮਦ ਕੀਤੇ ਹਨ।ਜਿਸ ਉਪਰੰਤ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਬੱਚਾ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।ਗੱਲ ਇੱਥੇ ਹੀ ਨਹੀਂ ਮੁੱਕੀ ਪੁਲਿਸ ਅਧਿਕਾਰੀ ਅਨੁਸਾਰ ਜਿਹੜੀ ਬਲਵਿੰਦਰ ਕੌਰ ਇਸ ਬੱਚੇ ਨੂੰ ਖਰੀਦ ਕੇ ਲਿਜਾ ਰਹੀ ਸੀ, ਉਸ ਨੇ ਇਸ ਨੂੰ ਅੱਗੇ 2 ਲੱਖ 70 ਹਜ਼ਾਰ ਰੁਪਏ ਵਿੱਚ ਮਲੇਰਕੋਟਲਾ ਦੇ ਕਿਸੇ ਬੰਦੇ ਨੂੰ ਵੇਚਣਾ ਸੀ।ਡੀਐਸਪੀ ਜਸਪਾਲ ਸਿੰਘ ਅਨੁਸਾਰ ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ ਕਿ ਉਹ ਇਹ ਬੱਚਾ ਅੰਗੇ ਕਿਸ ਨੂੰ ਵੇਚਣ ਵਾਲੀ ਸੀ ਤੇ ਹੁਣ ਤੱਕ ਉਹ ਕਿੰਨੇ ਬੱਚੇ ਖਰੀਦ ਕੇ ਅੱਗੇ ਵੇਚ ਚੁੱਕੀ ਹੈ।ਜਿਸ ਦਾ ਪਤਾ ਪੁਲਿਸ ਰਿਮਾਂਡ ਦੌਰਾਨ ਲਾਇਆ ਜਾਵੇਗਾ।ਦੱਸ ਦਈਏ ਕਿ ਬਲਵਿੰਦਰ ਕੌਰ ਖੁਦ ਦੋ ਬੱਚਿਆਂ ਦੀ ਮਾਂ ਹੈ।

Related posts

ਵੈਦ ਜੀ ਬਣਾਇਆ ਵਿਆਹ ਵਾਲਾ ਮਹਾਰਾਜਾ ਸ਼ਾਹੀ ਪਕੌੜਾ ਜੋ ਰੱਖਦੈ ਬੰਦੇ ਨੂੰ ਹਮੇਸ਼ਾ ਜਵਾਨ

htvteam

ਪ੍ਰਵਾਸੀਆਂ ਦੀ ਭੀੜ ਸ਼ਹਿਰ ‘ਚ ਪਾਉਂਦੀ ਸੀ ਖੌਰੂ, ਫਿਰ ਦਬੰਗ ਅਫਸਰ ਨੇ ਲਿਆਂਦੀ ਨੇਰ੍ਹੀ ਕਰਤੇ ਸਿੱਧੇ

htvteam

ਐਸ.ਡੀ.ਐਮ. ਦਫਤਰ ਦੇ ਬਾਹਰ ਮੁੰਡੇ ਨੇ ਉਤਾਰੇ ਕੱਪੜੇ

htvteam

Leave a Comment