Htv Punjabi
Punjab Video

80 ਸਾਲਾਂ ਦੀ ਉਮਰ ‘ਚ ਬਿਨ੍ਹਾਂ ਦੇਖੇ ਕਰਦੈ ਜਵਾਨ ਮੁੰਡਿਆਂ ਵਾਲੇ ਕੰਮ, ਇਸ ਉਮਰ ‘ਚ ਵੀ ਬਿਨਾਂ ਦੇਖੇ ਈ ਕਰਦੈ ਜਵਾਨ ਮੁੰਡਿਆਂ ਵਾਲੇ ਕੰਮ !  

ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) :  ਕਰਫਿਊ ਤੇ ਤਾਲਾਬੰਦੀ ਦੌਰਾਨ ਜਨਾਨੀਆਂ ਤੇ ਲੋਕ ਇਸ ਵੇਲੇਰਾਸ਼ਨ ਵਾਲੀਆਂ ਗੱਡੀਆਂ ਨੂੰ ਘੇਰੀ ਖੜ੍ਹੇ ਨੇ, ਅਜਿਹੇ ਵਿੱਚ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਦੇ ਖੇਤਾਂ ‘ਚ ਕੰਮ ਕਰਨ ਵਾਲੇ 80 ਸਾਲਾ ਬਜ਼ੁਰਗ ਪਰਗਣ ਸਿੰਘ, ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਉਨ੍ਹਾਂ ਲੋਕਾਂ ਲਈ ਅੱਜ ਦੇ ਵੇਲੇ ਅਜਿਹੀ ਮਿਸਾਲ ਐ ਜੋ ਪਹਿਲਾਂ ਹੀ ਕੰਮ ਤੋਂ ਜੀਅ ਚੁਰਾਉਂਦੇ ਸਨ ਤੇ ਹੁਣ ਕਰਫਿਊ ਦੀ ਆੜ ‘ਚ ਕਈ ਕਈ ਮਹੀਨਿਆਂ ਦਾ ਰਾਸ਼ਨ ਲਈ ਬੈਠੇ ਨੇ। ਦੱਸ ਦੀਏ ਕਿ ਪਰਗਣ ਸਿੰਘ ਪਿਛਲੇ 50 ਸਾਲਾਂ ਤੋਂ ਅੱਖਾਂ ਦੀ ਰੌਸ਼ਨੀ ਤੋਂ ਬਿਨ੍ਹਾਂ ਹੀ ਖੇਤਾਂ ‘ਚ ਕੰਮ ਕਰਦਾ ਆ ਰਿਹੈ । ਜਿਸ ਨੇ ਸਾਰੀ ਉਮਰ ਅਣਖ ਤੇ ਖੁਦਾਰੀ ਦਾ ਪੱਲ੍ਹਾ ਨਹੀਂ ਛੱਡਿਆ ਪਰ ਹੁਣ 80 ਸਾਲ ਦੀ ਉਮਰ ‘ਚ ਪਹੁੰਚਣ ਕਰਕੇ ਪਰਗਣ ਨੂੰ ਮਜ਼ਦੂਰੀ ਕਰਨ ‘ਚ ਦਿੱਕਤ ਆਉਣੀ ਸ਼ੁਰੂ ਹੋ ਗਈ।

ਕਈ ਸਾਲ ਪਹਿਲਾਂ ਘਰਵਾਲੀ ਦੀ ਮੌਤ ਹੋ ਗਈ ਇਕ ਕੁੜੀ ਟੁੱਟੇ-ਭੱਜੇ ਘਰ ‘ਚ ਆਪਣੇ ਪਿਓ ਖਾਤਰ ਆਪਣੇ ਬੱਚਿਆ ਸਮੇਤ ਪਰਗਣ ਨਾਲ ਹੀ ਰਹਿੰਦੀ ਐ। ਤੇ ਪਰਗਣ ਮਹਿਜ਼ 7 ਸੌ ਰੁਪਏ ਮਿਲਣ ਵਾਲੀ ਸਰਕਾਰੀ ਪੈਨਸ਼ਨ ਦੇ ਨਾਲ ਨਾਲ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਐ। ਇਸ ਸਬੰਧੀ ਜਿਵੇਂ ਹੀ ਸਾਡੇ ਕਪੂਰਥਲਾ ਤੋਂ ਪੱਤਰਕਾਰ ਕਸ਼ਮੀਰ ਸਿੰਘ ਭੰਡਾਲ ਦੀ ਇਸ ਬਜ਼ੁਗਰ ‘ਤੇ ਅੱਖ ਪਈ ਤਾਂ ਉਨ੍ਹਾਂ ਨੇ ਬਿਨ੍ਹਾਂ ਦੇਰੀ ਕੀਤਿਆਂ ਇਸ ਨੂੰ ਆਪਣੇ ਕੈਮਰੇ ‘ਚ ਕੈਦ ਕਰ ਲਿਆ। ਹੁਣ ਪਰਗਣ ਮਜਬੂਰੀ ਵਸ਼ ਲੋਕਾਂ ਨੂੰ ਆਰਥਿਕ ਮਦਦ ਦੀ ਅਪੀਲ ਕਰ ਰਿਹਾ ਐ ਤਾਂ ਉਸਦੇ ਜ਼ਿੰਦਗੀ ਦਾ ਆਖਰੀ ਪੜਾਅ ਖੇਤਾਂ ‘ਚ ਨਾ ਹੋਕੇ ਆਪਣੇ ਦੋਹਤੇ-ਦੋਹਤੀ ਨਾਲ ਕੱਟੇ।

ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ,…

Related posts

ਇਕ ਕੱਪ ਅੰਦਰ ਅਤੇ ਸਰੀਰ ਦੀ ਗਰਮੀ ਬਾਹਰ

htvteam

ਆਹ ਦੇਖੋ ਰਾਹ ‘ਚ ਭਲਾ ਏਦਾਂ ਵੀ ਹੁੰਦੀ ਹੈ ਲੁੱਟ; ਪੁਲਿਸ ਵੀ ਹੋਈ ਸੋਚਣ ਨੂੰ ਮਜ਼ਬੂਰ

htvteam

ਅਦਾਲਤ ਨੇ ਭੇਜਿਆ ਜੇਲ੍ਹ, ਜੇਲ੍ਹ ਸੁਪਰੀਟੈਂਡੇਂਟ ਨੇ ਰੱਖਣ ਤੋਂ ਦਿੱਤਾ ਜਵਾਬ…….

Htv Punjabi

Leave a Comment