Htv Punjabi
Punjab

ਅਦਾਲਤ ਨੇ ਭੇਜਿਆ ਜੇਲ੍ਹ, ਜੇਲ੍ਹ ਸੁਪਰੀਟੈਂਡੇਂਟ ਨੇ ਰੱਖਣ ਤੋਂ ਦਿੱਤਾ ਜਵਾਬ…….

ਮਲੋਟ : ਮਨਪ੍ਰੀਤ ਸਿੰਘ ਮੰਨਾ ਹੱਤਿਆਕਾਂਡ ਸੰਬੰਧੀ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰਾਂ ਲਾਰੇਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ l ਅਦਾਲਤ ਨੇ ਲਾਰੇਂਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਫ਼ਰੀਦਕੋਟ ਮਾਡਰਨ ਜੇਲ ਅਤੇ ਗੋਦਾਰਾ ਨੂੰ ਵਾਪਸ ਚੁਰੂ ਜੇਲ ਰਾਜਸਥਾਨ ਭੇਜ ਦਿੱਤਾ ਗਿਆ l ਜਦ ਮਲੋਟ ਪੁਲਿਸ ਲਾਰੇਂਸ ਨੂੰ ਲੈ ਕੇ ਫਰੀਦਕੋਟ ਜੇਲ ਪਹੁੰਚੀ ਤਾਂ ਜੇਲ ਅਧਿਕਾਰੀਆਂ ਨੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਲਾਰੇਂਸ ਨੂੰ ਇੱਥੇ ਰੱਖਣ ਤੋਂ ਇਨਕਾਰ ਕਰ ਦਿੱਤਾ l ਜਿਲ੍ਹਾ ਪੁਲਿਸ ਪ੍ਰਮੁੱਖ ਰਾਜ ਬਚਨ ਸਿੰਘ ਸੰਧੂ ਦੇ ਅਨੁਸਾਰ, ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਐਸਪੀ ਗੁਰਮੇਲ ਸਿੰਘ ਦੇ ਅੰਡਰ ਦੋਨਾਂ ਮੁਲਜ਼ਮਾਂ ਨੂੰ ਅਲੱਗ ਅਲੱਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ l ਫ਼ਰੀਦਕੋਟ ਜੇਲ ਦੇ ਅਧਿਕਾਰੀਆਂ ਨੇ ਇਨਕਾਰ ਤੋਂ ਬਾਅਦ ਐਸਐਸਪੀ ਨੇ ਕਿਹਾ ਲਾਰੇਂਸ ਨੂੰ ਰਾਤਭਰ ਸਦਰ ਥਾਣੇ ਵਿੱਚ ਰੱਖਿਆ ਜਾਵੇਗਾ ਅਤੇ ਕੱਲ ਕੜੀ ਸੁਰੱਖਿਆ ਵਿੱਚ ਭਰਤਪੁਰ ਜੇਲ੍ਹ ਭੇਜ ਦਿੱਤਾ ਜਾਵੇਗਾ l

Related posts

ਦੇਖੋ ਆਹ ਬੰਦਿਆਂ ਨੇ ਗੁਰੂ ਘਰ ਅੱਗੇ ਕੀ ਕਰ ਦਿੱਤਾ

htvteam

20 ਦਿਨ ਆਹ ਬੂੰਦਾਂ ਮੂੰਹ ’ਚ ਪਾਓ 21ਵੇਂ ਦਿਨ ਕਰਾਮਾਤੀ ਢੰਗ ਨਾਲ ਬਿਮਾਰੀ ਭਜਾਓ

htvteam

ਸੁੱਖਣਵਾਲਾ ਗੁਰਵਿੰਦਰ ਮਾਮਲੇ ਚ ਨਵਾਂ ਖੁਲਾਸਾ !

htvteam

Leave a Comment