Htv Punjabi
Punjab Religion

ਕੋਰੋਨਾ : ਗੁਰਦੁਆਰਾ ਬੰਗਲਾ ਸਾਹਿਬ ‘ਚ ਘਟੀ ਅਨੋਖੀ ਘਟਨਾ, ਡੀਜੀਪੀ ਦੀ ਅਗਵਾਈ ‘ਚ ਦਰਜਨਾਂ ਗੱਡੀਆਂ ਹੂਟਰ ਮਾਰਦੀਆਂ ਘੁੰਮਣ ਲੱਗੀਆਂ ਗੁਰਦੁਆਰੇ ਦੇ ਦੁਆਲੇ, ਪਈਆਂ ਭਾਜੜਾਂ !

ਨਵੀਂ ਦਿੱਲੀ : ਕੋਰੋਨਾ ਤੇ ਤਾਲਾਬੰਦੀ ਦੇ ਇਸ ਦੌਰ ਵਿਚ ਵੀ ਮਾਨਵਤਾ ਦੀ ਸੇਵਾ ਵਿੱਚ ਲੱਗੇ ਦੁਨੀਆਂ ਭਰ ਦੇ ਗੁਰੂ ਘਰਾਂ ਵਿਚੋਂ ਇੱਕ ਇਥੋਂ ਦੇ ਗੁਰਦੁਆਰਾ ਬੰਗਲਾ ਸਾਹਿਬ ਨੇ ਉਸ ਵੇਲੇ ਦੁਨੀਆ ਭਰ ‘ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਛਾਤੀ 56 ਇੰਚ ਚੌੜੀ ਕਰ ਦਿੱਤੀ, ਜਦੋਂ ਦਿੱਲੀ ਪੁਲਿਸ ਨੇ ਕੋਰੋਨਾ ਮਹਾਂਮਾਰੀ ਦੌਰਾਨ ਅਹਿਮ ਯੋਗਦਾਨ ਪਾ ਰਹੇ ਗੁਰੂ ਘਰਾਂ ਨੂੰ ਸਲਾਮ ਕਰਨ ਲਈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੀ ਸ਼ਾਇਰਨ ਪਰਕਰਮਾਂ ਕੀਤੀ।  ਦਿੱਲੀ ਪੁਲਿਸ ਦੇ ਦਿਗੀਪੀ ਈਸ਼ ਸਿੰਘਲ ਦੀ ਅਗਵਾਈ ਚ ਦਰਜਨਾਂ ਗੱਡੀਆਂ ਤੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਦਿੱਲੀ ਪੁਲਿਸ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਆਪਣੀਆਂ ਗੱਡੀਆਂ ਤੇ ਮੋਟਰਸਾਈਕਲਾਂ ਦੇ ਲਗਾਤਾਰ ਸਾਇਰਨ ਵਜਾਏ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਜਿਉਂ ਹੀ ਮਾਮਲਾ ਚਰਚਾ ਵਿੱਚ ਆਇਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੁਸ਼ਕਿਲ ਭਰੀ ਤੇ ਮੁਸੀਬਤ ਦੀ ਘੜੀ ਦੌਰਾਨ ਗੁਰੂ ਘਰਾਂ ਵਲੋਂ ਜਰੂਰਤਮੰਦ ਲੋਕਾਂ ਤੱਕ ਲਗਾਤਾਰ ਲੰਗਰ ਪਹੁੰਚਾਉਣ ਦੀ ਕੀਤੀ ਜਾ ਰਹੀ ਸੇਵਾ ਦੀ ਦੱਬਕੇ ਤਾਰੀਫ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਪੁਲਿਸ ਵਲੋਂ ਉਥੋਂ ਦੇ ਗੁਰੂ ਘਰ ਨੂੰ ਦਿੱਤੇ ਗਏ ਸਨਮਾਨ ‘ਤੇ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ।

ਜਿਕਰਯੋਗ ਹੈ ਕਿ ਦਿੱਲੀ ਪੁਲਿਸ ਵਲੋਂ ਗੁਰੂਦੁਆਰਾ ਬੰਗਲਾ ਸਾਹਿਬ ਦੀ ਸਾਇਰਨ ਪਰਕਰਮਾਂ ਕਰਨ ਦੇ ਨਾਲ ਨਾਲ ਗੁਰੂ ਘਰ ਚ ਨਤਮਸਤਕ ਹੋਣ ਉਪਰੰਤ ਲੰਗਰ ਦੇ ਰਸੋਈ ਘਰ ਚ ਸੇਵਾਦਾਰਾਂ ਨਾਲ ਮਿਲਕੇ ਲੰਗਰ ਤਿਆਰ ਕਾਰਨ ਵਿਚ ਵੀ ਆਪਣਾ ਯੋਗਦਾਨ ਪਾਇਆ। ਦਿੱਲੀ ਪੁਲਿਸ ਵੱਲੋਂ ਗੁਰੂ ਘਰ ਨੂੰ ਦਿੱਤੇ ਗਏ ਸਨਮਾਨ ਤੇ ਆਪਣੀ ਪ੍ਰਤੀਕਿਰਿਆ ਦੇਂਦੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਅੱਗੋਂ ਤਾਰੀਫ ਕੀਤੀ ਹੈ। ਦੱਸ ਦਈਏ ਕਿ ਤਾਲਾਬੰਦੀ ਦੌਰਾਨ ਹੁਣ ਤੱਕ ਗੁਰਦੁਆਰਾ ਬੰਗਲਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਲੋਕਾਂ ਤੱਕ ਲੰਗਰ ਪਹੁੰਚਾਇਆ ਹੈ ਜੋ ਕਿ ਸਿੱਖ ਧਰਮ ਦੇ ਮੂਲ ਸਿਧਾਂਤ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਸਹੀ ਅਰਥਾਂ ਨੂੰ ਪ੍ਰਚਾਰਤ ਕਰਦਾ ਹੈ।

ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,…

Related posts

ਚਿਰਚਿਟਾ ਦਾ ਪਾਣੀ ਪੀਂਦੇ ਸਾਰ ਬਵਾਸੀਰ ਦੀ ਸ਼ੁਰੂ ਕਰ ਦਿੰਦੈ ਮੁਕਾਉਣੀ ਕਹਾਣੀ

htvteam

ਹਸਪਤਾਲ ਦੇ ਡਾਕਟਰ ਅੰਦਰ ਆਈ ਰਾਵਣ ਦੀ ਆਤਮਾਂ? ਬਿਲ ਦੇ ਪੈਸੇ ਘਟਾਉਣ ਗਏ ਮਰੀਜ਼ ਦੇ ਰਿਸ਼ਤੇਦਾਰ ਦਾ ਕੀਤਾ ਆਹ ਹਾਲ, ਦੇਖੋ ਕੈਮਰੇ ਦਾ ਕਮਲ, ਕਿਵੇਂ ਲਿਲਕੜੀਆਂ ਕੱਢੀਆਂ LIVE 

Htv Punjabi

ਜਲੰਧਰ ”ਚ ਵੱਡੀ ਘ/ਟ/ਨਾ: ਕੁ/ੜੀ ਨਾਲ ਜ਼/ਬ/ਰ-ਜ/ਨਾ/ਹ ਤੋਂ ਬਾਅਦ ਕ/ਤ/ ਲ, ਬਾਥ/ਰੂਮ ਚੋਂ ਮਿਲੀ ਲਾ/ਸ਼

htvteam

Leave a Comment