Htv Punjabi
crime news Punjab siyasat

ਤਰਨਤਾਰਨ ਦਾ ਇਹ ਪਿੰਡ ਬਣ ਗਿਆ ਜੰਗ ਦਾ ਮੈਦਾਨ , ਤੇਲ ਦੀਆਂ ਬੋਤਲਾਂ ਤੇ ਮਾਚਿਸਾਂ ਨਾਲ ਸੈਕੜੇ ਲੋਕਾਂ ਨੇ ਕੀਤਾ ਅਜਿਹਾ ਕੰਮ, ਕਿ ਪੱਤਰਕਾਰਾਂ ਨੇ ਝੱਟ ਕੈਮਰਿਆਂ ‘ਚ ਕਰ ਲਿਆ ਰਿਕਾਰਡ, ਪੁਲਿਸ ਵਾਲੇ ਸੁੰਨ 

ਤਰਨਤਾਰਨ : (ਸਚਿਨ) ਜਿਲ੍ਹੇ ਦਾ ਪਿੰਡ ਖਵਾਸਪੁਰ ਇਨ੍ਹੀ ਦਿਨੀ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਚੁੱਕਿਆ ਹੈ।  ਜਿਥੇ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਇੱਕ ਟੁਕੜੇ ਵੱਲ ਵਧਦਿਆਂ ਦੂਰੋਂ ਇੱਕ ਵਾਰ ਤਾਂ ਤੁਹਾਨੂੰ ਇੰਝ ਮਹਿਸੂਸ ਹੋਵੇਗਾ ਕਿ ਇੱਥੇ ਕਿਸੇ ਮੇਲੇ ‘ਚ ਕੋਈ ਲੰਗਰ ਲੱਗਿਆ ਹੋਇਆ ਹੈ, ਤੇ ਲੋਕ ਇੱਥੇ ਲੰਗਰ ਛੱਕ ਰਹੇ ਨੇ।  ਉਹ ਤਾਂ ਜ਼ਮੀਨ ਦੇ ਅੰਦਰ ਵੜ ਕੇ ਪਤਾ ਚਲਦਾ ਹੈ ਕਿ ਇੱਥੇ ਤਾਂ ਮਾਹੌਲ ਹੀ ਕੁਝ ਹੋਰ ਹੈ।  ਜਿੱਥੇ ਹੱਥਾਂ ‘ਚ ਮਿੱਟੀ ਦੇ ਤੇਲ ਦੀਆਂ ਬੋਤਲਾਂ ਤੇ ਮਾਚਿਸਾਂ ਫੜੀ ਖੜ੍ਹੇ ਪਿੰਡ ਦੇ ਦਲਿਤ ਭਾਈਚਾਰੇ ਦੇ 120 ਦੇ ਕਰੀਬ ਪਰਿਵਾਰ ਪਿੰਡ ਦੀ ਉਸ 21 ਏਕੜ ਪੰਚਾਇਤੀ ਜ਼ਮੀਨ ਦੇ ਟੁਕੜੇ ‘ਤੇ ਆਪਣਾ ਹੱਕ ਜਤਾਉਂਦੇ ਨੇ, ਜਿਸ ਵਿੱਚ ਉਹ ਡੇਰਾ ਲਈ ਬੈਠੇ ਨੇ। ਇਨ੍ਹਾਂ ਪਿੰਡ ਵਾਲਿਆਂ ਦਾ ਦੋਸ਼ ਹੈ ਕਿ ਕਾਂਗਰਸੀ ਵਿਧਾਇਕ ਰਮਨਜੀਤ ਸਿੱਕੀ ਸੱਤਾ ਦੇ ਜ਼ੋਰ ‘ਤੇ ਇਸ ਜ਼ਮੀਨ ‘ਤੇ ਜ਼ਬਰਦਸਤੀ ਆਪਣੇ ਚਹੇਤੇ ਲੋਕਾਂ ਨੂੰ ਕਬਜ਼ਾ ਕਰਵਾਉਣਾ ਚਾਹੁੰਦਾ ਹੈ। ਜਿਹੜਾ ਕਿ ਉਹ ਹੋਣ ਨਹੀਂ ਦੇਣਗੇ। ਹੁਣ ਹਾਲਤ ਇਹ ਨੇ ਕਿ ਪੁਲਿਸ ਅਤੇ ਡਿਊਟੀ ਮੈਜਿਸਟਰੇਟ ਜਦੋਂ ਇੱਥੇ ਇੱਕ ਇੱਕ ਪੱਖ ਨੂੰ ਜ਼ਮੀਨ ਦਾ ਕਬਜ਼ਾ ਦਵਾਉਣ ਪਹੁੰਚੇ, ਤਾਂ ਇਥੇ ਤੰਬੂ ਗੱਡੀ ਬੈਠੇ ਲੋਕਾਂ ਨੇ ਆਪਣੇ ਉੱਤੇ ਤੇਲ ਪਾ ਕੇ ਆਤਮਦਾਹ ਕਰਨ ਦੀ ਧਮਕੀ ਦੇ ਦਿੱਤੀ।  ਜਿਸ ਤੋਂ ਬਾਅਦ ਮਾਮਲੇ ਦੀ ਨਜ਼ਾਕਤ ਨੂੰ ਸਮਝਦਿਆਂ ਪੁਲਿਸ ਵਾਲਿਆਂ ਨੇ ਉਥੋਂ ਬੇਰੰਗ ਪਰਤਣ ਵਿੱਚ ਹੀ ਭਲਾਈ ਸਮਝੀ। 
ਇਧਰ ਦੂਸਰੇ ਪਾਸੇ ਇਸ ਜਮੀਨ ਉੱਤੇ ਆਪਣਾ ਦਾਅਵਾ ਜਤਾਉਣ ਵਾਲੀ ਪਿੰਡ ਵਾਸੀ ਰੰਜੂ ਪੁਰੀ ਜਮੀਨ ਦੇ ਕਾਗਜ ਦਿਖਾਉਂਦੀ ਹੋਈ ਕਹਿੰਦੀ ਹੈ ਕਿ ਜਮੀਨ ਉਨ੍ਹਾਂ ਦੀ ਹੈ, ਤੇ ਪਿੰਡ ਵਾਸੀ ਭੁਪਿੰਦਰ ਸਿੰਘ ਬਿੱਟੂ ਇਸ ਉੱਤੇ ਨਾਜਾਇਜ ਕਬਜਾ ਕਰਨਾ ਚਾਹੁੰਦਾ ਹੈ ਇਸੇ ਲਈ ਉਸ ਨੇ ਇਸ ਜਮੀਨ ਉੱਤੇ ਇਨ੍ਹਾਂ ਦਲਿਤ ਪਰਿਵਾਰਾ ਨੂੰ ਤੰਬੂ ਲਗਾ ਕੇ ਬਿਠਾ ਦਿੱਤਾ ਹੈ।  ਰੰਜੂ ਪੁਰੀ ਅਨੁਸਾਰ ਇਸ ਜ਼ਮੀਨ ਨੂੰ ਉਨ੍ਹਾਂ ਨੇ ਪਹਿਲਾਂ ਠੇਕੇ ‘ਤੇ ਦੇ ਰੱਖਿਆ ਸੀ।  ਜਿਸ ‘ਤੇ ਖੇਤੀ ਕੀਤੀ ਜਾ ਰਹੀ ਸੀ, ਪਰ 2 ਹਫਤੇ ਪਹਿਲਾਂ ਉਸ ਬਿੱਟੂ ਨੇ ਆਪਣੇ ਸਾਥੀਆਂ ਕੋਲੋਂ ਇਸ ਜ਼ਮੀਨ ‘ਚ ਲੱਗੀ ਗੋਭੀ ਦੀ ਫ਼ਸਲ ਬਰਬਾਦ ਕਰਵਾ ਦਿੱਤੀ ਜਿਹੜਾ ਬਿੱਟੂ ਪਹਿਲਾਂ ਵੀ ਕਈ ਵਾਰ ਇਹ ਜ਼ਮੀਨ ਮੰਗ ਕਰ ਚੁੱਕਿਆ ਸੀ। ਜਿਸ ਨੂੰ ਦੇਣ ਤੋਂ ਜਦੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਇਹ ਹੱਥਕੰਡਾ ਆਪਣਾ ਲਿਆ। ਰੰਜੂ ਦਾ ਕਹਿਣ ਹੈ ਕਿ ਉਨ੍ਹਾਂ ਨੇ ਇਸ ਗੱਲ ਦੀ ਪੁਲਿਸ ਸ਼ਿਕਾਇਤ ਤਾਂ ਕਰ ਦਿੱਤੀ ਹੈ ਪਰ ਬਿੱਟੂ ਇਸ ਨੂੰ ਰਾਜਨੀਤਿਕ ਰੰਗ ਦੇਣਾ ਚਾਹੁੰਦਾ ਹੈ। ਜਦਕਿ ਬਿੱਟੂ ਅਨੁਸਾਰ ਇਹ ਜ਼ਮੀਨ ਦਲਿਤ ਪਰਿਵਾਰਾਂ ਦੀ ਹੈ ਜਿਸ ਤੇ ਪਿੰਡ ਦੇ ਸਰਪੰਚ ਅਤੇ ਵਿਧਾਇਕ ਵੱਲੋਂ ਪਿਛਲੇ ਲੰਮੇ ਸਮੇ ਤੋਂ ਅੱਖ ਰੱਖੀ ਹੋਈ ਹੈ। 
ਇਸ ਦੌਰਾਨ ਮੌਕੇ ‘ਤੇ ਪਹੁੰਚੇ ਐਸਪੀ ਗੁਰਚਰਨ ਸਿੰਘ ਅਨੁਸਾਰ ਇਹ ਜਮੀਨ ਰੰਜੂ ਪੂਰੀ ਦੀ ਪੁਸ਼ਤੈਨੀ ਜਮੀਨ ਹੈ ਅਤੇ ਉਨ੍ਹਾਂ ਦੀ ਡਿਊਟੀ ਇੱਥੇ ਕ਼ਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਦੀ ਲਈ ਗਈ ਹੈ।  ਪੁਲਿਸ ਅਧਿਕਾਰੀ ਅਨੁਸਾਰ ਇੱਥੇ ਕਿਸੇ ਨੂੰ ਵੀ ਕ਼ਾਨੂਨ ਹੱਥ ਵਿਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ , ਉਨ੍ਹਾਂ ਦੱਸਿਆ ਕਿ ਫਿਲਹਾਲ ਹਾਲਾਤ ਕਾਬੂ ਹੇਠ ਨੇ। 
ਕੁਲ ਮਿਲਾ ਕੇ ਇਸ ਜਮੀਨੀ ਮਾਮਲੇ ਵਿੱਚ ਵੀ ਇਕ ਕਾਂਗਰਸੀ ਆਗੂ ਆਪਣੇ ਹੀ ਪਾਰਟੀ ਦੇ ਲੋਕਾਂ ਤੋਂ ਦੁਖੀ ਦਿਖਾਈ ਦਿੰਦਾ ਹੈ। ਠੀਕ ਉਸੀ ਤਰ੍ਹਾਂ ਜਿਸ ਤਰ੍ਹਾਂ ਪਟਿਆਲਾ ਦੇ ਚਾਰ ਵਿਧਾਇਕ ਅਤੇ ਨਵਜੋਤ ਸਿੰਘ ਸਿੱਧੂ ਦਿਖਾਈ ਦਿੰਦੇ ਹਨ।  ਜਿਹੜਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਖ ਨੂੰ ਦਿਨ-ਬ-ਦਿਨ ਸੱਟ ਤੇ ਸੱਟ ਮਾਰ ਰਿਹਾ।  ਚਲੋ ਸ਼ੁਕਰ ਇਸ ਗੱਲ ਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਛੁੱਟੀਆਂ ਖਤਮ ਹੋ ਗਈਆਂ ਨੇ ਤੇ ਉਹ ਇਕ ਵਾਰ ਫਿਰ ਪੰਜਾਬ ਪਰਤ ਆਏ ਹਨ।  ਮੁਖ ਮੰਤਰੀ ਦੀ ਕੁਰਸੀ ‘ਤੇ ਮੁੜ ਬੈਠਣ ਲਈ। ਹੁਣ ਵੇਖਣਾ ਇਹ ਹੋਵੇਗਾ ਕਿ ਆਪਣੇ ਆਪ ਨੂੰ ਲਾਵਾਰਿਸ ਸਮਝਣ ਵਾਲੇ ਇਨ੍ਹਾਂ ਕਾਂਗਰਸੀਆਂ ਦੇ ਮਸਲੇ ਹੁਣ ਵੀ ਹੱਲ ਹੁੰਦੇ ਨੇ ਜਨ ਫਿਰ ਇਸ ਤੋਂ ਬਾਅਦ ਇਹ ਦੁਖੀ ਵਿਧਾਇਕ ਅਤੇ ਆਗੂ ਕੋਈ ਨਵਾਂ ਚੰਨ ਚਾੜਨਗੇ।  

Related posts

ਨੂੰਹ ਸੀ ਬਿਮਾਰ ਪਰਿਵਾਰ ਹੋਗਿਆ ਤਿਆਰ

htvteam

ਕਰਜ਼ੇ ਤੋਂ ਤੰਗ ਆ ਕਿਸਾਨ ਨੇ ਪੀਤੀ ਜ਼ਹਿਰੀਲੀ ਚੀਜ਼; ਸਹਿਮ ਉੱਠਿਆ ਸਾਰਾ ਪਿੰਡ

htvteam

ਦੇਖੋ ਕਿਵੇਂ ਮਲੇਸ਼ੀਆ ਤੋਂ ਪੰਜਾਬ ਖਿੱਚ ਕੇ ਲਿਆਈ ਮੌਤ

htvteam

Leave a Comment