Htv Punjabi
Uncategorized

ਤਾਲਾਬੰਦੀ ‘ਚ ਕਰਵਾਉਣ ਗਿਆ ਸੀ ਵਿਆਹ, ਰਸਤੇ ‘ਚ ਪੈ ਗਿਆ ਵੱਡਾ ਪੰਗਾ, ਲਾੜਾ ਚੀਕਾਂ ਮਾਰਦਾ ਕਾਰ ਚੋਂ ਬਾਹਰ ਨਿਕਲਿਆ, ਹੋਗੀ ਪੁਲਿਸ ਹੀ ਪੁਲਿਸ!

ਨਵੀਂ ਦਿੱਲੀ : ਕਰਫਿਊ ਅਤੇ ਲਾਕਡਾਊਨ ਦੇ ਦੌਰਾਨ ਜਿੱਥੇ ਲੋਕ ਸਾਦੇ ਵਿਆਹ ਕਰਵਾ ਕੇ ਅਤੇ 5-5 ਪਰਿਵਾਰਿਕ ਮੈਂਬਰਾਂ ਦੇ ਨਾਲ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰਕੇ ਵਿਆਹ ਕਰਵਾ ਰਹੇ ਹਨ l ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਬੀਤੀ ਕੱਲ ਦਿੱਲੀ ਵਿੱਚ ਇੱਕ ਵਿਅਕਤੀ ਵਿਆਹ ਕਰਵਾਉਣ ਦੇ ਲਈ ਆਪਣੀ ਕਾਰ ਤੋਂ ਜਾ ਰਿਹਾ ਸੀ, ਇਸੀ ਦੌਰਾਨ ਸਰਿਤਾ ਵਿਹਾਰ ਵਿੱਚ ਜਦੋਂ ਉਹ ਪਹੁੰਚਿਆ ਤਾਂ ਉਸ ਦੀ ਕਾਰ ਵਿੱਚ ਅਚਾਨਕ ਅੱਗ ਲੱਗ ਗਈ l ਇਸ ਵਿੱਚ ਰਾਹਤ ਦੀ ਗੱਲ ਇਹ ਰਹੀ ਕਿ ਲਾੜਾ ਸਹੀ ਸਲਾਮਤ ਕਾਰ ਤੋਂ ਬਾਹਰ ਨਿਕਲ ਕੇ ਬਚ ਗਿਆ ਪਰ ਉਸ ਦੀ ਕਾਰ ਪੂਰੀ ਤਰ੍ਹਾਂ ਜਲ ਗਈ l ਇਸ ਦੌਰਾਨ ਪੁਲਿਸ ਨੇ ਆਪਣੀ ਕਾਰ ਵਿੱਚ ਉਸ ਨੂੰ ਉੱਥੇ ਤੱਕ ਪਹੁੰਚਾਇਆ, ਜਿੱਥੇ ਉਸ ਦਾ ਵਿਆਹ ਹੋਣਾ ਸੀ l ਦੱਖਣ ਪੂਰਬੀ ਦਿੱਲੀ ਦੇ ਡੀਐਸਪੀ ਆਰਪੀ ਮੀਣਾ ਦੇ ਮੁਤਾਬਿਕ ਸੋਮਵਾਰ ਨੂੰ ਸਰਿਤਾ ਵਿਹਾਰ ਵਿੱਚ ਤੈਨਾਤ ਏਐਸਆਈ ਰਾਜਿੰਦਰ ਅਤੇ ਕਾਂਸਟੇਬਲ ਅਮਿਤ ਆਲੀ ਮੋੜ ਤੇ ਬੈਰੀਅਰ ਲਾ ਕੇ ਡਿਊਟੀ ਕਰ ਰਹੇ ਸਨ, ਉਸ ਦੌਰਾਨ ਦੁਪਹਿਰ ਕਰੀਬ ਢਾਈ ਵਜੇ ਫਰੀਦਾਬਾਦ ਵੱਲੋਂ ਇੱਕ ਕਾਰ ਆਈ ਜਿਹੜੀ ਆਸ਼ਰਮ ਵੱਲ ਜਾ ਰਹੀ ਸੀ ਪਰ ਉਸ ਵਿੱਚ ਅਚਾਨਕ ਅੱਗ ਲੱਗ ਗਈ l ਇਸ ਦੌਰਾਨ ਪੁਲਿਸ ਨੇ ਫੌਰਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ l ਪੁਲਿਸ ਨੇ ਕਾਰ ਚਲਾ ਰਹੇ ਭੁਪਿੰਦਰ ਅਤੇ ਨਵੀਨ ਨਾਮ ਦੇ ਵਿਅਕਤੀਆਂ ਨੂੰ ਕਾਰ ਵਿੱਚੋਂ ਕੱਢਿਆ l
ਪੁਲਿਸ ਨੇ ਕਾਰ ਨੂੰ ਲੱਗੀ ਅੱਗ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਰ ਪੂਰੀ ਤਰ੍ਹਾਂ ਜਲ ਗਈ l ਬਾਅਦ ਵਿੱਚ ਫਇਰ ਬਿ੍ਰਗੇਡ ਦੀ ਗੱਡੀ ਨੇ ਆ ਕੇ ਅੱਗ ਨੂੰ ਬੁਝਾਇਆ ਪਰ ਕਾਰ ਪਰੀ ਤਰ੍ਹਾਂ ਸੁਆਹ ਬਣ ਚੁੱਕੀ ਸੀ l ਪੁੱਛਗਿਛ ਕਰਨ ਤੇ ਪਤਾ ਲੱਗਿਆ ਕਿ ਭੁਪਿੰਦਰ ਦਾ ਵਿਆਹ ਅੱਜ ਹੀ ਹੈ ਅਤੇ ਉਹ ਇਸ ਲਈ ਹੀ ਘਰ ਤੋਂ ਸ਼ੇਰਵਾਨੀ ਪਾ ਕੇ ਆਇਆ ਸੀ l ਉਸ ਨੂੰ ਵਿਆਹ ਦੇ ਲਈ ਓਖਲਾ ਦੀ ਸੰਜੈ ਕਲੋਨੀ ਜਾਣਾ ਸੀ l ਪੁਲਿਸ ਨੇ ਉਸ ਨੂੰ ਆਪਣੀ ਗੱਡੀ ਵਿੱਚ ਵਿਆਹ ਦੇ ਵੈਨਿਊ ਤੱਕ ਪਹੁੰਚਾਇਆ ਅਤੇ ਫੇਰ ਭੁਪਿੰਦਰ ਦਾ ਵਿਆਹ ਹੋਇਆ l

Related posts

ਵਿਆਹੁਤਾ ਦੀ ਮੌਤ ਤੋਂ ਬਾਅਦ ਸਹੁਰੇ ‘ਤੇ ਲੱਗੇ ਗੰਦੇ ਇਲਜ਼ਾਮ

htvteam

ਇਸ ਸ਼ਕਸ ਨੂੰ ਇੱਕ ਪੱਥਰ ਨੇ ਬਣਾਇਆ 25 ਕਰੋੜ ਦਾ ਮਾਲਕ, ਕਹਾਣੀ ਪੜ੍ਹ ਕੇ ਮੂੰਹੋ ਨਿਕਲੇਗਾ,ਰੱਬਾ ਸਾਨੂੰ ਵੀ ਦੇ ਛੱਪੜ ਫਾੜ ਕੇ!

Htv Punjabi

ਦੁਨੀਆਂ ਦਾ ਸਭ ਤੋਂ ਮਹਿੰਗਾ ਅੰਗੂਰ, ਇੱਕ ਗੁੱਛੇ ਦੀ ਕੀਮਤ ਵਿੱਚ ਆ ਸਕਦੀ ਹੈ ਮਹਿੰਗੀ ਕਾਰ

Htv Punjabi

Leave a Comment