Htv Punjabi
Uncategorized

ਦੁਨੀਆਂ ਦਾ ਸਭ ਤੋਂ ਮਹਿੰਗਾ ਅੰਗੂਰ, ਇੱਕ ਗੁੱਛੇ ਦੀ ਕੀਮਤ ਵਿੱਚ ਆ ਸਕਦੀ ਹੈ ਮਹਿੰਗੀ ਕਾਰ

ਨਿਊਜ਼ ਡੈਸਕ (ਸਿਮਰਨਜੀਤ ਕੌਰ) : ਕੀ ਕਦੀ ਤੁਸੀਂ ਲਾਲ ਅੰਗੂਰ ਖਾਧੇ ਹਨ l ਹੁਣ ਤੁਸੀਂ ਕਹੋਗੇ ਕਿ ਲਾਲ ਅੰਗੂਰ ਹੁੰਦੇ ਕਿੱਥੇ ਹਨ ਜੋ ਖਾਵੋਗੇ l ਅੰਗੂਰ ਤਾਂ ਹਰਾ ਹੁੰਦਾ ਹੈ ਜਾਂ ਕਾਲਾ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਲਾਲ ਅੰਗੂਰ ਵੀ ਹੁੰਦੇ ਹਨ l ਹਾਲਾਂਕਿ ਇਹ ਭਾਰਤ ਵਿੱਚ ਆਸਾਨੀ ਨਾਲ ਨਹੀਂ ਮਿਲਦੇ l ਇਸ ਦੇ ਇੱਕ ਗੁੱਛੇ ਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ l
ਜਪਾਨ ਵਿੱਚ ਲੋਕ 7.5 ਲੱਖ ਰੁਪਏ ਵਿੱਚ ਅੰਗੂਰ ਦਾ ਇੱਕ ਛੋਟਾ ਜਿਹਾ ਗੁੱਛਾ ਖਰੀਦ ਰਹੇ ਹਨ l ਇਸ ਅੰਗੂਰ ਦੀ ਕਿਸਮ ਦਾ ਨਾਮ ਰੂਬੀ ਰੋਮਨ ਹੈ.ਇਸ ਖਾਸ ਪ੍ਰਜਾਤੀ ਦੇ ਇੱਕ ਅੰਗੂਰ ਦਾ ਵਜਨ ਕਰੀਬ 20 ਗ੍ਰਾਮ ਹੁੰਦਾ ਹੈ l ਇੱਕ ਗੁੱਛੇ ਵਿੱਚ ਕਰੀਬ 24 ਅੰਗੂਰ ਹੁੰਦੇ ਹਨ l


ਜ਼ਿਆਦਾ ਕੀਮਤ ਦੀ ਵਜ੍ਹਾ ਤੋਂ ਇਹ ਲਾਲ ਅੰਗੂਰ ਖਾਸ ਤੌਰ ‘ਤੇ ਅਮੀਰਾਂ ਦੇ ਫਲ ਦੇ ਤੌਰ ‘ਤੇ ਜਾਣਿਆ ਜਾਂਦਾ ਹੈ l 12 ਸਾਲ ਪਹਿਲਾਂ ਅੰਗੂਰ ਦੀ ਇਸ ਖਾਸ ਪ੍ਰਜਾਤੀ ਨੂੰ ੲਸ਼ਿਕਾਵਾ ਪ੍ਰਾਂਤ ਦੀ ਸਰਕਾਰ ਨੇ ਵਿਕਸਿਤ ਕੀਤਾ ਸੀ l
ਇਹ ਅੰਗੂਰ ਖਾਣ ਵਿੱਚ ਕਾਫੀ ਮਿੱਠਾ ਲੱਗਦਾ ਹੈ l ਜਾਪਾਨ ਵਿੱਚ ਲਾਲ ਅੰਗੂਰ ਲਗਜ਼ਰੀ ਫਲਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ l ਇਸ ਨੂੰ ਇੱਥੇ ਸ਼ੁੱਭ ਅਵਸਰਾਂ ‘ਤੇ ਗਿਫਟ ਦੇ ਤੌਰ ‘ਤੇ ਦਿੱਤਾ ਜਾਂਦਾ ਹੈ l ਦਰਅਸਲ, ਰੂਬੀ ਰੋਮਨ ਵਿੱਚ ਆਸਾਨੀ ਨਾਲ ਮਿਲਦਾ ਨਹੀਂ ਹੈ l ਇਸੀ ਲਈ ਇਹ ਇੰਨਾ ਮਹਿੰਗਾ ਹੈ l
ਕਨਾਜਾਵਾ ਦੇ ਥੋਕ ਬਜ਼ਾਰ ਵਿੱਚ ਮੰਗਲਵਾਰ ਨੂੰ ਇਸ ਅੰਗੂਰ ਦੀ ਰਿਕਾਰਡ ਬੋਲੀ ਲਗਾਈ ਗਈ l ਨੀਲਾਮੀ ਵਿੱਚ ਅੰਗੂਰ ਦੇ ਇੱਕ ਗੁੱਛੇ ਨੂੰ ਹਾਕੁਰਾਕੁਸੋ ਨਾਮ ਦੀ ਇੱਕ ਕੰਪਨੀ ਨੇ 11 ਹਜ਼ਾਰ ਡਾਲਰ ਯਾਨੀ ਕਰੀਬ 7.52 ਲੱਖ ਰੁਪਏ ਵਿੱਚ ਖਰੀਦਿਆ l ਇਹ ਕੰਪਨੀ ਜਪਾਨ ਵਿੱਚ ਹੋਟਲ ਦੇ ਕਾਰੋਬਾਰ ਨਾਲ ਜੁੜੀ ਹੈ l ੲਸ਼ਿਕਾਵਾ ਸਹਕਾਰੀ ਸਮਿਤੀ ਦਾ ਕਹਿਣਾ ਹੈ ਕਿ ਇਹ ਸਤੰਬਰ ਤੱਕ ਰੂਬੀ ਰੋਮਨ ਕਿਸਮ ਦੇ ਕਰੀਬ 26 ਹਜ਼ਾਰ ਗੁੱਛੇ ਬਣਾਵੇਗੀ l

Related posts

ਪ੍ਰਯਾਗਰਾਜ ਦੇ ਇਫਕੋ ਪਲਾਂਟ ‘ਚ ਅਮੋਨੀਆ ਗੈਸ ਲੀਕ ਹੋਣ ਕਾਰਨ ਦੋ ਕਰਮਚਾਰੀਆਂ ਦੀ ਮੌਤ

htvteam

BIG BREAKING:ਮੋਦੀ ਦੀ ਵੈੱਬਸਾਈਟ ਦਾ ਟਵੀਟਰ ਅਕਾਂਊਟ ਹੈਕ, ਟਵੀਟਰ ਨੇ ਕਿਹਾ-ਤੇਜ਼ੀ ਨਾਲ ਹੋ ਰਹੀ ਜਾਂਚ

htvteam

ਕੈਨੇਡਾ: ਜਸਟਿਨ ਟਰੂਡੋ ਦੀ ਸਰਕਾਰ ਨੂੰ ਵੱਡਾ ਝਟਕਾ: ਜਗਮੀਤ ਸਿੰਘ ਦੀ NDP ਪਾਰਟੀ ਨੇ ਸਮਰਥਨ ਲਿਆ ਵਾਪਸ

htvteam

Leave a Comment