Htv Punjabi
Punjab

ਕੈਪਟਨ ਦੇ ਸਾਰੇ ਹੁਕਮ ਤਾਕ ਤੇ ਰੱਖਤੇ ਇਨ੍ਹਾਂ ਹਸਪਤਾਲਾਂ ਨੇ, ਮਾਪੇ 6 ਸਾਲਾ ਬੱਚੇ ਨੂੰ ਲੈ ਕੇ ਭਟਕਦੇ ਰਹੇ ਪਰ ਕਿਸੇ ਨੇ ਗੇਟ ਨਹੀਂ ਖੋਲਿਆ, ਮੌਤ

ਪਠਾਨਕੋਟ : ਇੱਥੋਂ ਦੇ ਸੁਜਾਨਪੁਰ ਦੇ 6 ਸਾਲ ਦੇ ਕ੍ਰਿਸ਼ਨ ਦੀ ਸਮੇਂ ਤੇ ਆਕਸੀਜਨ ਨਾ ਮਿਲਣ ਕਾਰਨ ਮੌਤ ਹੋ ਗਈ l ਮੰਗਲਵਾਰ ਸਵੇਰੇ 4 ਵਜੇ ਕ੍ਰਿਸ਼ਨ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਉਸ ਦੇ ਪਿਤਾ ਉਪੇਂਦਰ ਝਾ ਸੁਜਾਨਪੁਰ ਤੋਂ ਲੈ ਕੇ ਪਠਾਨਕੋਟ ਦੇ ਹਸਪਤਾਲਾਂ ਵਿੱਚ ਡੇਢ ਘੰਟੇ ਤੱਕ ਭੱਜਦੇ ਰਹੇ l ਸਿਵਿਲ ਹਸਪਤਾਲ ਵਿੱਚ ਸਾਹ ਨਲੀ ਦੀ ਬਲਾਕੇਜ ਖੋਲਣ ਦੇ ਲਈ ਮੈਡੀਕਲ ਉਪਕਰਣ ਨਹੀਂ ਮਿਲਿਆ l ਆਕਸੀਜਨ ਪ੍ਰੈਸ਼ਰ ਮਾਸਕ ਤੱਕ ਨਹੀਂ ਸੀ l ਪਠਾਨਕੋਟ ਦੇ 2 ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਇਲਾਜ ਨਹੀਂ ਮਿਲਿਆ l ਇੱਕ ਵਿੱਚ ਐਮਰਜੈਂਸੀ ਦੇ ਗੇਟ ਤੋਂ ਵਾਪਸ ਮੋੜ ਦਿੱਤਾ ਗਿਆ ਕਿ ਇੱਥੇ ਕੋਈ ਡਾਕਟਰ ਨਹੀਂ ਹੈ l ਦੂਜੇ ਵਿੱਚ ਡਾਕਟਰ ਚੈਕ ਕਰਨ ਦੇ ਲਈ ਨੀਚੇ ਹੀ ਨਹੀਂ ਆਇਆ l ਜਿਸ ਕਾਰਨ ਉਸ ਮਾਸੂਮ ਨੇ ਆਪਣਾ ਦਮ ਤੋੜ ਦਿੱਤਾ l
ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਡਾਕਟਰ ਧੀਰਜ ਨੇ ਦੱਸਿਆ ਕਿ ਸੁਜਾਨਪੁਰ ਸੀਐਚਸੀ ਦੀ ਐਮਰਜੈਂਸੀ ਵਿੱਚ ਕੋਈ ਡਾਕਟਰ ਨਹੀਂ ਸੀ ਤਾਂ 108 ਐਂਬੂਲੈਂਸ ਤੇ ਸਵੇਰੇ 4 ਵੱਜ ਕੇ 55 ਮਿੰਟ ਤੇ ਪਠਾਨਕੋਟ ਸਿਵਿਲ ਹਸਪਤਾਲ ਪਹੁੰਚੇ l ਉਹ ਖੁਦ ਬੱਚੇ ਨੂੰ ਮੂੰਹ ਰਾਹੀਂ ਸਾਹ ਦਿੰਦੇ ਰਹੇ l ਐਮਰਜੈਂਸੀ ਗੇਟ ਤੇ ਬੰਦ ਦਰਵਾਜ਼ੇ ਨੂੰ ਖੜਕਾਉਣ ਤੇ ਵੀ ਕੋਈ ਨਹੀਂ ਆਇਆ ਤਾਂ ਧੱਕਾ ਮਾਰ ਕੇ ਖੋਲਿਆ, ਜਿੱਥੇ ਕਿ ਅੰਦਰ 2 ਸਟਾਫ ਮੈਂਬਰ ਸਨ l ਇਲਜ਼ਾਮ ਹੈ ਕਿ ਉਨ੍ਹਾਂ ਸਟਾਫ ਮੈਂਬਰਾਂ ਨੂੰ ਪਾਈਪ ਪਾ ਕੇ ਬੱਚੇ ਦੀ ਬਲਾਕੇਜ ਖੋਲਣ ਨੂੰ ਕਿਹਾ ਤਾਂ ਉਨ੍ਹਾਂ ਨੂੰ ਕੋਈ ਉਪਕਰਣ ਨਹੀਂ ਮਿਲਿਆ l ਇਸ ਦੇ ਬਾਅਦ ਬੱਚੇ ਨੂੰ 3 ਹੋਰ ਹਸਪਤਾਲਾਂ ਵਿੱਚ ਲੈ ਕੇ ਗਏ ਪਰ ਬੱਚੇ ਦੀ ਮੌਤ ਹੋ ਗਈ l ਪਰਿਵਾਰ ਵਾਲਿਆਂ ਨੇ ਇਸ ਸੰਬੰਧੀ ਸ਼ਿਕਾਇਤ ਪੀਐਮਓ ਅਤੇ ਸੀਐਮ ਦੇ ਟਵਿੱਟਰ ਅਕਾਊਂਟ ਤੇ ਕੀਤੀ ਹੈ l

Related posts

ਮੁੰਡਿਆਂ ਦੇ ਕਾਰਨਾਮੇ ਦੇਖ ਸਭ ਰਹਿਗੇ ਦੰਗ

htvteam

ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਭਾਰਤੀ ਕੀਰਤਨੀ ਜਥਿਆਂ ਵਲੋਂ ਕੀਤਾ ਜਾਂਦਾ ਸੀ ਕੀਰਤਨ, ਪਾਕਿਸਤਾਨ ਸਰਕਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਗੁੱਸੇ ਚ ਕਰਤਾ ਆਹ ਕੰਮ!

Htv Punjabi

ਫਿਰ ਕਰਦੀਆਂ ਸੀ ਬੰਦਿਆਂ ਦੇ ਨਾਲ ਅਜਿਹੀਆਂ ਗਲਤ ਗਲਤ ਹਰਕਤਾਂ

htvteam

Leave a Comment