Htv Punjabi
Uncategorized

ਦੇਖੋ ਤਾਲਾਬੰਦੀ ਕਿਵੇਂ ਵਧੇਗੀ ਦੁਨੀਆਂ ਦੀ 70 ਲੱਖ ਅਬਾਦੀ, ਹੈ ਤਾਂ ਸ਼ਰਮ ਵਾਲੀ ਗੱਲ ਪਰ ਹੈ ਸੱਚੀ!

ਨਿਊਜ਼ ਡੈਸਕ : ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਰੋਕਣ ਦੇ ਲਈ ਲਾਏ ਗਏ ਲਾਕਡਾਊਨ ਭਲੇ ਹੀ ਕਈ ਮਾਇਨਿਆਂ ਵਿੱਚ ਪ੍ਰਕਿਰਤੀ ਦੇ ਲਈ ਵਰਦਾਨ ਸਾਬਿਤ ਹੋ ਰਹੇ ਹਨ ਪਰ ਇਸ ਦੇ ਕੁਝ ਬੁਰੇ ਨਤੀਜੇ ਵੀ ਆ ਸਕਦੇ ਹਨ l ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਨੇ ਕਿਹਾ ਹੈ ਕਿ ਲਾਕਡਾਊਨ ਦੇ ਚੱਲਦੇ ਨਿਮਨ ਅਤੇ ਮੱਧ ਕਮਾਈ ਵਾਲੇ ਦੇਸ਼ਾਂ ਵਿੱਚ ਕਰੀਬ 5 ਕਰੋੜ ਔਰਤਾਂ ਗਰਭਨਿਰੋਧਕਾਂ ਦੇ ਇਸਤੇਮਾਲ ਤੋਂ ਵਾਂਝੀਆਂ ਰਹਿ ਸਕਦੀਆਂ ਹਨ l
ਇਸ ਕਾਰਨ 70 ਲੱਖ ਅਣਚਾਹੇ ਗਰਭਧਾਰਣ ਦੇ ਮਾਮਲੇ ਸਾਹਮਣੇ ਆ ਸਕਦੇ ਹਨ, ਜਿਸ ਦੇ ਚੱਲਦੇ ਆਬਾਦੀ ਵਿੱਚ ਅਚਾਨਕ ਉਛਾਲ ਦਰਜ ਕੀਤਾ ਜਾ ਸਕਦਾ ਹੈ l ਯੂਐਨਐਫਪੀਏ ਦੇ ਮੁਤਾਬਿਕ ਲਾਕਡਾਊਨ ਦੇ ਚੱਲਦੇ ਕਈ ਦੇਸ਼ਾਂ ਵਿੱਚ ਆਧੁਨਿਕ ਗਰਭਨਿਰੋਧਕਾਂ ਦੀ ਕਮੀ ਹੋ ਗਈ ਹੈ l ਇਸ ਕਾਰਨ ਵੱਡੀ ਸੰਖਿਆ ਵਿੱਚ ਔਰਤਾਂ ਪਰਿਵਾਰ ਨਿਯੋਜਨ ਦੇ ਸਾਧਨਾਂ ਤੱਕ ਪਹੁੰਚ ਨਹੀਂ ਸਕਦੀਆਂ l ਇਸ ਦੇ ਇਲਾਵਾ ਸੰਸਥਾ ਨੇ ਕਿਹਾ ਹੈ ਕਿ ਔਰਤਾਂ ਦੇ ਖਿਲਾਫ ਹਿੰਸਾ ਅਤੇ ਹੋਰ ਕਈ ਤਰ੍ਹਾਂ ਦੇ ਸ਼ੋਸਣ ਦੇ ਮਾਮਲੇ ਵੀ ਤੇਜ਼ੀ ਨਾਲ ਵੱਧਣ ਦਾ ਖਤਰਾ ਹੈ l ਯੂਐਨਐਫਪੀਏ ਦੀ ਕਾਰਜਕਾਰੀ ਨਿਦੇਸ਼ਕ ਨਤਾਲੀਆ ਕਾਨੇਮ ਨੇ ਕਿਹਾ, ਇਹ ਨਵੇਂ ਅੰਕੜੇ ਉਹ ਭਿਆਨਕ ਪ੍ਰਭਾਵ ਨੂੰ ਦਿਖਾਉਂਦੇ ਹਨ ਜਿਹੜਾ ਪੂਰੀ ਦੁਨੀਆਂ ਵਿੱਚ ਔਰਤਾਂ ਅਤੇ ਕੁੜੀਆਂ ਤੇ ਪੈ ਸਕਦਾ ਹੈ l ਉਨ੍ਹਾਂ ਨੇ ਕਿਹਾ, ਇਹ ਮਹਾਂਮਾਰੀ ਭੇਦਭਾਵ ਨੂੰ ਗਹਿਰਾ ਕਰ ਰਾਹ ਹੈ.ਇਸ ਦੇ ਨਾਲ ਹੀ ਲੱਖਾਂ ਹੋਰ ਔਰਤਾਂ ਕੁੜੀਆਂ ਪਰਿਵਾਰ ਨਿਯੋਜਨ ਦੀ ਆਪਣੀ ਯੋਜਨਾਵਾਂ ਨੂੰ ਪੂਰਾ ਕਰ ਪਾਉਣ ਅਤੇ ਆਪਣੇ ਸਰੀਰ ਅਤੇ ਸਿਹਤ ਦੀ ਰੱਖਿਆ ਕਰਨ ਵਿੱਚ ਨਾਕਾਮ ਹੋ ਸਕਦੀਆਂ ਹਨ l
ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ ਦੇ ਮੁਤਾਬਿਕ ਮਹਾਂਮਾਰੀ ਦੇ ਇਸ ਸਮੇਂ ਵਿੱਚ ਔਰਤਾਂ ਦੇ ਐਫਜੀਐਮ ਅਤੇ ਬਾਲ ਵਿਆਹ ਜਿਹੀਆਂ ਕੁਪ੍ਰਥਾਵਾਂ ਦੇ ਖਾਤਮੇ ਦੀ ਦਿਸ਼ਾ ਵਿੱਚ ਚੱਲ ਰਹੇ ਪ੍ਰੋਗਰਾਮਾਂ ਦੀ ਗਤੀ ਵੀ ਪ੍ਰਭਾਵਿਤ ਹੋ ਸਕਦੀ ਹੈ l ਇਸ ਤੋਂ ਇੱਕ ਦਸ਼ਕ ਵਿੱਚ ਐਫਜੀਐਮ ਦੇ ਅਨੁਮਾਨਿਤ 20 ਲੱਖ ਹੋਰ ਮਾਮਲੇ ਸਾਹਮਣੇ ਆਉਣਗੇ l ਇਸ ਦੇ ਇਲਾਵਾ ਅਗਲੇ 10 ਸਾਲ ਵਿੱਚ ਬਾਲ ਵਿਆਹ ਦੇ ਇੱਕ ਕਰੋੜ ਤੀਹ ਲੱਖ ਮਾਮਲੇ ਸਾਹਮਣੇ ਆ ਸਕਦੇ ਹਨ l
ਯੂਐਨਐਫਪੀਏ ਦੀ ਨਿਦੇਸ਼ਕ ਨਤਾਲੀਆ ਕਾਨੇਮ ਨੇ ਦੱਸਿਆ ਕਿ ਇੱਕ ਜਾਂਚ ਦੇ ਮੁਤਾਬਿਕ 114 ਨਿਮਨ ਅਤੇ ਮੱਧ ਕਾਮਈ ਵਾਲੇ ਦੇਸ਼ਾਂ ਵਿੱਚ 45 ਕਰੋੜ ਔਰਤਾਂ ਗਰਭਨਿਰੋਧਕਾਂ ਦਾ ਇਸਤੇਮਾਲ ਕਰਦੀਆਂ ਹਨ ਜਦ ਕਿ ਲਾਕਡਾਊਨ ਦੇ ਚੱਲਦੇ ਨਿਮਨ ਅਤੇ ਮੱਧ ਕਮਾਈ ਵਾਲੇ ਦੇਸ਼ਾਂ ਵਿੱਚ 4.70 ਕਰੋੜ ਔਰਤਾਂ ਆਧੁਨਿਕ ਮਰਭਨਿਰੋਧਕਾਂ ਦੇ ਇਸਤੇਮਾਲ ਤੋਂ ਵਾਂਝੀਆਂ ਰਹਿ ਸਕਦੀਆਂ ਹਨ l ਇਸ ਤੋਂ ਲੈਂਗਿਕ ਭੇਦਭਾਵ ਦੇ 3.10 ਕਰੋੜ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ l

Related posts

ਬਿਪਿਨ ਰਾਵਤ ਨੇ ਚੀਨ ਨੂੰ ਕੀਤਾ ਸਾਵਧਾਨ: ਲੱਦਾਖ ‘ਚ ਫੇਲ੍ਹ ਹੋਈ ਗੱਲਬਾਤ ਤਾਂ ਸਾਡੀ ਫੌਜ ਜਵਾਬ ਦੇਣ ਨੂੰ ਤਿਆਰ

htvteam

ਨਕਲੀ ਸੀਬੀਆਈ ਨੇ ਰੇਡ ਕਰ 32 ਤੋਲੇ ਸੋਨਾ ਅਤੇ 4 ਲੱਖ ਦੀ ਨਗਦੀ ਲੁੱਟੀ

htvteam

ਸਿਪਾਹੀ ਨੇ ਆਪਣੇ ਮੁਲਾਜ਼ਮ ਸਾਥੀਆਂ ਨੂੰ ਹੀ ਬਣਾਇਆ ਬੰਧਕ, ਚਲੀਆਂ 50 ਰਾਊਂਡ ਗੋਲੀਆਂ, ਫੈਲੀ ਦਹਿਸ਼ਤ, ਦੇਖੋ ਕਿਉਂ  

Htv Punjabi

Leave a Comment