Htv Punjabi
Punjab Video

ਲਓ ਜੀ ਮੁੰਡਿਆਂ ਕੋਲ ਕੋਰੋਨਾ ਵਾਰਡ ‘ਚ ਵੜ੍ਹ ਗਿਆ ਖੁਸਰਾ, ਮੂੰਹ ਢਕੀ ਸੋਹਣੇ ਖੁਸਰੇ ਨੇ ਡੰਡੇ ਨਾਲ ਕੀਤਾ ਅਜਿਹਾ ਕੰਮ, ਅੱਗੋਂ ਮਸਤ ਗਏ ਨੌਜਵਾਨ ਮਰੀਜ਼, ਕਹਿੰਦੇ ਐਂਵੇ ਨੀ.. ਐਂਵੇ ਕਰ!

ਜਲੰਧਰ (ਦਵਿੰਦਰ ਕੁਮਾਰ) : ਜਿਸ ਵੇਲੇ ਕੋਰੋਨਾ ਮਹਾਂਮਾਰੀ ਨੇ ਭਾਰਤ ਤੇ ਖਾਸ ਕਰਕੇ ਪੰਜਾਬ ਅੰਦਰ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਸਨ, ਤਾਂ ਉਸ ਵੇਲੇ ਜਿਨ੍ਹਾਂ ਕੋਰੋਨਾ ਸ਼ੱਕੀ ਲੋਕਾਂ ਤੇ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਨੂੰ ਜਿਨ੍ਹਾਂ ਹਸਪਤਾਲਾਂ ਅੰਦਰ ਰੱਖਿਆ ਗਿਆ ਸੀ ਉਨ੍ਹਾਂ ਨੇ ਹਸਪਤਾਲਾਂ ਅੰਦਰੋਂ ਕੁਝ ਅਜਿਹੀਆਂ ਆਡੀਓ ਤੇ ਵੀਡੀਓ ਵਾਇਰਲ ਕੀਤੀਆਂ ਸਨ ਜਿਨ੍ਹਾਂ ਵਿੱਚ ਉਨ੍ਹਾਂ ਲੋਕਾਂ ਨੇ ਹਸਪਤਾਲ ਅੰਦਰ ਆਪਣੇ ਮੰਦੜੇ ਹਾਲਤ ਬਿਆਨ ਕਰਦੀਆਂ ਵੀਡੀਓ ਅੰਦਰ ਇਥੋਂ ਤੱਕ ਕਹਿ ਦਿੱਤਾ ਸੀ ਕਿ ਇਥੇ ਉਨ੍ਹਾਂ ਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ। ਅਜਿਹੇ ਹੀ ਲੋਕਾਂ ਵਿਚੋਂ ਇੱਕ ਸੀ ਮਰਹੂਮ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਪਰਿਵਾਰ ਜਿਨ੍ਹਾਂ ਨੇ ਭਾਈ ਖਾਲਸਾ ਦੇ ਅਕਾਲ ਚਲਾਣੇ ਮਗਰੋਂ ਭਾਈ ਸਾਹਿਬ ਦੀ ਹਸਪਤਾਲ ਅੰਦਰੋਂ ਪਰਿਵਾਰ ਨਾਲ ਫੋਨ ‘ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਨੂੰ ਲੀਕ ਕਰਕੇ ਹਸਪਤਾਲ ਪ੍ਰਸ਼ਾਸ਼ਨ ਤੇ ਭਾਈ ਖਾਲਸਾ ਦਾ ਇਲਾਜ ਸਹੀ ਢੰਗ ਨਾਲ ਨਾ ਕੀਤੇ ਜਾਣ ਦੇ ਦੋਸ਼ ਲਾਏ ਸਨ। ਬਾਅਦ ਵਿਚ ਡਾਕਟਰਾਂ ਅਤੇ ਸਰਕਾਰ ਨੇ ਇਸ ਸਬੰਧੀ ਭਾਂਵੇ ਜਿੰਨੀ ਮਰਜ਼ੀ ਸਫਾਈ ਦੇ ਦਿੱਤੀ ਹੋਵੇ ਪਰ ਆਡੀਓ ਤੇ ਵਾਇਰਲ ਹੋਈਆਂ ਹੋਰ ਵੀਡੀਓ ਵਿਚਲੇ ਹਾਲਾਤਾਂ ਨੇ ਆਮ ਲੋਕਾਂ ਦੇ ਮਨਾਂ ਅੰਦਰ ਕੋਰੋਨਾ ਵਾਰਡਾਂ ਦਾ ਡਰ ਜਰੂਰ ਬਿਠਾ ਦਿੱਤਾ ਸੀ।
ਅਜਿਹੇ ਵਿੱਚ ਕੋਰੋਨਾ ਦੇ ਮਰੀਜ਼ ਜਿਉਂ ਜਿਉਂ ਠੀਕ ਹੁੰਦੇ ਗਏ ਡਾਕਟਰਾਂ ਨੇ ਉਨ੍ਹਾਂ ਠੀਕ ਹੋਏ ਮਰੀਜ਼ਾਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਪਾਈਆਂ ਤਾਂਕਿ ਲੋਕਾਂ ਦੇ ਮਨਾਂ ਅੰਦਰੋਂ ਕੋਰੋਨਾ ਵਾਰਡਾਂ ਨੂੰ ਲੈਕੇ ਜੋ ਡਰ ਬੈਠਾ ਹੋਇਆ ਹੈ ਉਹ ਨਿਕਲ ਜਾਈ।  ਅਜਿਹੀਆਂ ਵੀਡੀਓ ਵਿੱਚ ਇੱਕ ਵੀਡੀਓ ਸੀ ਜਲੰਧਰ ਦੇ ਕੋਰੋਨਾ ਵਾਰਡ ਦੀ ਜਿਸ ਵਿੱਚ ਮਰੀਜ਼ ਵਾਰਡ ਅੰਦਰ ਗਾਣੇ ਗਾਉਂਦੇ ਨੱਚਦੇ ਦਿਖਾਈ ਦਿੱਤੇ। ਜਿਸ ਤੋਂ ਬਾਅਦ ਹੁਣ ਅਜਿਹੀ ਹੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਥੋਂ ਦੇ ਹੀ ਇੱਕ ਹਸਪਤਾਲ ਦਾ ਸਫਾਈ ਕਰਮਚਾਰੀ ਕੋਰੋਨਾ ਮਰੀਜ਼ਾਂ ਦਾ ਗਾਣੇ ਗਾਕੇ ਡਾਂਸ ਕਰਕੇ ਮਨੋਰੰਜਨ ਕਰਦਾ ਦਿਖਾਈ ਦੇ ਰਿਹਾ ਹੈ।
ਦੱਸ ਦਈਏ ਕਿ ਇਹ ਸਿਰਫ ਸਫਾਈ ਕਰਮਚਾਰੀ ਹੀ ਨਹੀਂ ਸਗੋਂ ਸਮਾਜ ਦੀ ਓਸ ਪੱਛੜੀ ਸ਼੍ਰੇਣੀ ਨਾਲ ਸੰਬੰਧ ਰੱਖਦੇ ਜਿਸਨੂੰ ਅਸੀਂ ਕਿੰਨ੍ਹਰ ਦੇ ਨਾਂ ਨਾਲ ਜਾਣਦੇ ਹਾਂ, ਤੇ ਵੀਡੀਓ ਵਿੱਚ ਇਹ ਕਿੰਨ੍ਹਰ ਸਫਾਈ ਕਰਮਚਾਰੀ ਕੋਰੋਨਾ ਪੀੜਿਤਾਂ ਦਾ ਸਫਾਈ ਕਰਨ ਦੇ ਨਾਲ ਨਾਲ ਗਾਣੇ ਗਾ ਕੇ ਅਤੇ ਡਾਂਸ ਕਰਕੇ ਮਨੋਰੰਜਨ ਵੀ ਕਰ ਰਿਹਾ ਹੈ ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,

Related posts

ਟਰੈਕਟਰ ਤੇ ਲੱਗਵਾਏ ਸੀ ਵੱਖੋ-ਵੱਖ ਅਵਾਜ਼ਾਂ ਕੱਢਦੇ 52 ਸਪੀਕਰ, ਦੇਖੋ ਕਿਵੇਂ ਟਰੈਕਟਰ ਸਮੇਤ ਚੁੱਕਿਆ ਮੁੰਡਾਂ

htvteam

ਆਹ ਨੌਜਵਾਨ ਬਿਗਾਨੇ ਮੁਲਕੋਂ ਚੁੱਕ ਲਿਆਇਆ ਚਾਂਦੀ

htvteam

ਘਰ ਚ ਘੱਗਰੀ ਜਿਹੀ ਚੱਕਕੇ ਬੈਠ ਗਈ ਨੌਕਰਾਣੀ ਕਰ ਗਈ ਕਾਂਡ

htvteam

Leave a Comment