Htv Punjabi
Punjab Video

ਕਾਂਗਰਸੀ ਕੌਂਸਲਰ ਦੀ ਕਰਤੂਤ ਕੈਮਰੇ ‘ਚ ਕੈਦ, ਗਲਤ ਕੰਮ ਕਰਨ ਗਏ ਨੇ ਹੱਟੇ-ਕੱਟੇ ਮੁੰਡੇ ਨਾਲ ਲਿਆ ਪੰਗਾ, ਸ਼ਰੀਰ ਦੇ ਜਰੂਰੀ ਅੰਗ ‘ਤੇ ਵੱਢੀ ਦੰਦੀ, ਦੋਵਾਂ ਦੀਆਂ ਨਿਕਲੀਆਂ ਚੀਕਾਂ

ਸ੍ਰੀ ਮੁਕਤਸਰ ਸਾਹਿਬ (ਸੋਨੀ ਢੱਲਾ): ਇਥੋਂ ਦੇ ਕਾਂਗਰਸੀ ਕੌਂਸਲਰ ਰਜਿੰਦਰ ਰਾਜ ਦੀ ਆਪਣੇ ਘਰ ਕਿਰਾਏ ਰਹਿੰਦੇ ਕਿਰਾਏਦਾਰ ਨਾਲ ਕਿਰਾਇਆ ਮੰਗਣ ਵਰਗੀ ਮਾਮੂਲੀ ਗੱਲ ਨੂੰ ਲੈਕੇ ਸ਼ੁਰੂ ਹੋਈ ਤਕਰਾਰ ਇਥੋਂ ਤੱਕ ਵੱਧ ਗਈ ਕਿ ਰਾਜਿੰਦਰ ਰਾਜ ਦੇ ਦੰਦ ਟੁੱਟ ਗਏ।  ਇਸ ਦੌਰਾਨ ਮੌਕੇ ‘ਤੇ ਮੌਜੂਦ ਕਿਸੇ ਬੰਦੇ ਨੇ ਇਹ ਸਾਰੀ ਲੜਾਈ ਆਪਣੇ ਮੋਬਾਈਲ ਦੇ ਕਮਰੇ ਰਾਹੀਂ ਵੀਡੀਓ ਬਣਾਕੇ ਤਸਵੀਰਾਂ ਦੇ ਰੂਪ ‘ਚ ਕੈਦ ਕਰ ਲਈ। ਤਸਵੀਰਾਂ ‘ਚ ਕਾਂਗਰਸੀ ਕੌਂਸਲਰ ਰਾਜ ਕਿਰਾਏਦਾਰ ਨੂੰ ਧੱਕੇ ਮਾਰਦੇ ਅਤੇ ਗਾਲ੍ਹੀ ਗਲੋਚ ਕਰਦਾ ਸਾਫ ਦਿਖਾਈ ਦੇਂਦਾ ਹੈ। ਵੀਡੀਓ ਅਨੁਸਾਰ ਦੇਖਦੇ ਹੀ ਦੇਖਦੇ ਗੱਲ ਐਨੀ ਵੱਧ ਜਾਂਦੀ ਅੇ ਕਿ ਕੌਂਸਰਲ ਕਿਰਾਏਦਾਰ ਨਾਲ ਹੱਥੋਪਾਈ ਹੋ ਜਾਂਦੈ ਅਤੇ ਕਿਰਾਏਦਾਰ ਦੇ ਦੰਦੀ ਵੱਢ ਲੈਂਦਾ ਹੈ। ਜਦਕਿ ਮੌਕੇ ‘ਤੇ ਮੌਜੂਦ ਲੋਕ ਕੌਂਸਲਰ ਦੀ ਪਤਨੀ ਅਤੇ ਪੁੱਤ ਉਸਨੂੰ ਰੋਕਣ ਦੀ ਕੋਸ਼ੀਸ਼ ਵੀ ਕਰ ਰਹੇ ਨੇ। ਪਰ ਤਸਵੀਰਾਂ ਅਨੁਸਾਰ ਕੌਂਸਲਰ ਕਿਰਾਏਦਾਰ ਦੇ ਹੱਥ ‘ਤੇ ਐਨੀ ਜੋਰ ਨਾਲ ਦੰਦੀ ਵੱਡਦੈ ਕਿ ਉਸ ਦੇ ਆਪਣੇ ਨਕਲੀ ਦੰਦ ਹੀ ਟੁੱਟ ਜਾਂਦੇ ਨੇ।

ਇਧਰ ਦੂਜੇ ਪਾਸੇ ਦੁੱਲਾ ਸਿੰਘ ਨਾਮ ਦੇ ਜਿਸ ਕਿਰਾਏਦਾਰ ਦੇ ਕੌਂਸਲਰ ਰਾਜਿੰਦਰ ਨੇ, ਹੱਥ ‘ਤੇ ਦੰਦੀ ਵੱਢ ਕੇ ਆਪਣੇ ਦੰਦ ਕੱਢਵਾਏ ਨੇ ਉਨ੍ਹਾਂ ਦਾ ਕਹਿਣੈ ਕਿ ਕਰਫਿਊ ਕਾਰਨ ਉਨ੍ਹਾਂ ਦਾ ਕੰਮ ਬੰਦ ਪਿਅੇ ਅਤੇ ਬਿਨ੍ਹਾਂ ਕੰਮ ਉਹ ਕਿਰਾਇਆ ਕਿੱਥੋਂ ਦੇਣ ? ਕਿਰਾਏਦਾਰਾਂ ਦੇ ਦੋਸ਼ ਨੇ ਕਿ ਕੌਂਸਰਲਰ ਰਾਜ ਨੇ ਉਸਦਾ ਸਿਰ ਪਾੜ ਦਿੱਤੈ ਅਤੇ ਹੁਣ ਉਲਟਾ ਉਸਨੂੰ ਹੀ ਪਰਚਾ ਪਵਾਉਣ ਦੀਆਂ ਧਮਕੀਆਂ ਦੇ ਰਿਹੈ। ਉੱਥੇ ਹੀ ਕੌਂਸਲਰ ਦੇ ਘਰ ਕਿਰਾਏ ‘ਤੇ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਸ਼ੀਲਾ ਦੇਵੀ ਨੇ ਵੀ ਕੌਂਸਲਰ ‘ਤੇ ਕਈ ਗੰਭੀਰ ਦੋਸ਼ ਲਾਏ ਨੇ।

ਉੱਧਰ ਜਦ ਇਸ ਸਾਰੇ ਮਾਮਲੇ ਬਾਰੇ ਕਾਂਗਰਸੀ ਕੌਂਸਲਰ ਰਾਜ ਦੀ ਪਤਨੀ ਸੁਖਵੰਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਰਾਏਦਾਰ ਦੁੱਲਾ ਸਿੰਘ ‘ਤੇ ਦੋਸ਼ ਲਗਾਉਂਦੇ ਕੀ ਕਿਹਾ ਇਹ ਸਾਰਾ ਝਗੜਾ ਕਿਰਾਏਦਾਰ ਵਲੋਂ ਇੱਕ ਕੁੜੀ ਦੇ ਰੱਖਣ ਉਪਰੰਤ ਸ਼ੁਰੂ ਹੈ ਸੀ ਜਿਸ ਨੂੰ ਇਹ ਦੋ ਢਾਈ ਮਹੀਨੇ ਤੋਂ ਰੱਖੀ ਬੈਠੇ ਸੀ ਤੇ ਉਹ ਰਾਤ ਨੂੰ 12 ਵਜੇ ਫੋਨ ਕਰਕੇ ਕੁਝ ਸ਼ੱਕੀ ਬੰਦਿਆਂ ਨੂੰ ਬੁਲਾਉਂਦੀ ਜਿਸ ਤੇ ਕੌਂਸਲਰ ਰਾਜਿੰਦਰ ਰਾਜ ਤੇ ਉਨ੍ਹਾਂ ਸਾਰੀਆਂ ਨੂੰ ਇਤਰਾਜ਼ ਸੀ।  ਐਮਸੀ ਦੀ ਪਤਨੀ ਦੇ ਅਨੁਸਾਰ ਟੋਕਣ ਤੇ ਇਹ ਲੋਕ ਉਸ ਲੜਕੀ ਨੂੰ ਛੱਡ ਤਾਂ ਆਏ ਪਰ ਉਸ ਖੁੰਦਕ ‘ਚ ਇਨ੍ਹਾਂ ਨੇ ਇਹ ਹਮਲਾ ਕਰ ਦਿੱਤਾ। ਇਸ ਸਬੰਧ ‘ਚ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਦਾ ਕਹਿਣੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ…

ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,

Related posts

ਹਰਦੀਪ ਸਿੰਘ ਨੇਵਲ ਅਮ੍ਰਿਤ ਆਯੁਰਵੈਦਿਕ ਦਵਾਈ ਨੂੰ Excellence in Ayurvedic Treatment ਅਵਾਰਡ

htvteam

ਕੈਪਟਨ ਦੇ ਸਾਰੇ ਹੁਕਮ ਤਾਕ ਤੇ ਰੱਖਤੇ ਇਨ੍ਹਾਂ ਹਸਪਤਾਲਾਂ ਨੇ, ਮਾਪੇ 6 ਸਾਲਾ ਬੱਚੇ ਨੂੰ ਲੈ ਕੇ ਭਟਕਦੇ ਰਹੇ ਪਰ ਕਿਸੇ ਨੇ ਗੇਟ ਨਹੀਂ ਖੋਲਿਆ, ਮੌਤ

Htv Punjabi

ਬੰਦੇ ਤੇ ਜਨਾਨੀਆਂ ਦੇ 35 ਰੋਗ ਇਕ ਚਮਚੇ ਨਾਲ ਛੂ-ਮੰਤਰ

htvteam

Leave a Comment