Htv Punjabi
Punjab Video

Tik Tok ਸਟਾਰ Noor ਤੇ Captain Amrinder Singh ਦੀ ਵੀਡੀਓ ਵਾਇਰਲ, ਮੁੰਡਿਆਂ ਤੋਂ ਦੁਖੀ ਨੂਰ ਨੇ ਮੁੱਖ ਮੰਤਰੀ ਨੂੰ ਕਰਤੀ ਸ਼ਿਕਾਇਤ, 

ਨਿਊਜ਼ ਡੈਸਕ : ਇਨ੍ਹੀ ਦਿਨੀ ਟਿੱਕ-ਟੌਕ ਸਟਾਰ ਨੂਰ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਵੀਡੀਓ ‘ਚ ਨੂਰ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੀ ਗੱਲਬਾਤ ਕਰਦੀ ਦਿਖਾਈ ਦੇਂਦੀ ਹੈ।ਇਸ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਚਲਦਾ ਹੈ ਕਿ ਕਰਫਿਊ ਦੌਰਾਨ ਕੁਝ ਮੁੰਡੇ ਮੋਢੇ ‘ਤੇ ਬੱਲਾ ਰੱਖ ਕੇ ਬਾਹਰ ਸ਼ਰੇਆਮ ਖੁਲ੍ਹ ਘੁੰਮ ਰਹੇ ਹੁੰਦੇ ਨੇ।  ਜਿਨ੍ਹਾਂ ਨੂੰ ਨੂਰ ਪਹਿਲਾਂ ਆਪਣੇ ਹੀ ਲਹਿਜ਼ੇ ‘ਚ ਘਰਾਂ ਅੰਦਰ ਬੰਦ ਰਹਿਣ ਬਾਰੇ ਕਹਿੰਦੀ ਹੈ ਕਿ, “ਵੇ ਮੋਟਿਆ ਜਿਆ ! ਇਹ ਕਰਫਿਊ ਘੁੰਮਣ ਫਿਰਨ ਲਈ ਨੀ ਖੁਲ੍ਹੀਆ ਗਾ ! ਇਹ ਸਾਡੇ ਜ਼ਰੂਰੀ ਕੰਮਾਂ ਲਈ ਖੁਲ੍ਹਿਆ ਗਾ !  ਇਸ ‘ਤੇ ਉਹ ਮੁੰਡੇ ਅੱਗੋਂ ਜਦੋਂ ਨੂੰਰ ਦਾ ਮਜ਼ਾਕ ਉਡਾਉਣ ਵਾਲੇ ਲਹਿਜ਼ੇ ‘ਚ ਕਹਿੰਦੇ ਨੇ, “ਓਏ ਕੁਸ਼ ਨੀ ਹੁੰਦਾ ਗਾ ਅਸੀਂ ਚਲੇ ਆਂ ਖੇਡ੍ਹਣ”।
ਇਹ ਸੁਣਦਿਆਂ ਹੀ ਨੂਰ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫੋਨ ਲਾਕੇ ਕਹਿੰਦੀ ਹੈ ਕਿ,” ਹੈਲੋ ਸੀਐਮ ਸਰ ! ਜਦੋਂ ਦਾ ਕਲਫ਼ੂ ਖੁਲ੍ਹਾ ਐ, ਸਾਡੇ ਪਿੰਡ ਦੇ ਮੁੰਡੇ ਬਾਹਰ ਈ ਘੁੰਮੀ ਜਾਂਦੇ ਨੇ।  ਇਸ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਫੋਨ ‘ਤੇ ਵੀਡੀਓ ਕਾਲ ‘ਚ ਕਹਿੰਦੇ ਨੇ ਕਿ, “ਹਾਂ ਬੇਟਾ ਮੈਂ ਜ਼ਰੂਰ ਉਨ੍ਹਾਂ ਨਾਲ ਗੱਲ ਕਰਾਂਗਾ, ਤੁਸੀਂ ਮੈਨੂੰ ਦੱਸੋ ਕਿ ਕਿਹੜੇ ਨੀ ਸੁਣਦੇ ? ਇਸ ‘ਤੇ ਨੂਰ ਆਪਣੇ ਪਿੰਡ ਦੇ ਮੁੰਡੇ ਨੂੰ ਜਾਕੇ ਫੋਨ ਦੇਂਦਿਆਂ ਕਹਿੰਦੀ ਹੈ ਕਿ ਲੈ ਫੜ ਮੋਟਿਆ ਜਿਹਾ, ਲੈ ਕਰ ਸੀਐਮ ਸਰ ਨਾਲ ਗੱਲ ! ਇਸ ਤੇ ਜਦੋਂ ਉਹ ਮੁੰਡਾ ਫੋਨ ਫੜਦਾ ਹੈ ਤਾਂ ਕੈਪਟਨ ਉਸ ਨੂੰ ਕਹਿੰਦੇ ਨੇ ਕਿ, “ਬਾਹਰ ਨਹੀਂ ਨਿਕਲਨਾ ! ਤੇ ਜੇ ਬਾਹਰ ਜਾਣਾ ਵੀ ਪਏ, ਤਾਂ ਮੂੰਹ ਤੇ ਮਾਸਕ ਪਾਕੇ ਜਾਣਾ ਹੈ, ਤਾਂਕਿ ਆਪਾਂ ਦੁਨੀਆਂ ਨੂੰ ਦੱਸ ਸਕੀਏ, ਕਿ ਤੁਸੀਂ ਕਿਸ ਕਿਸਮ ਨਾ ਕੰਮ ਕਰ ਰਹੇ ਓ, ਤੇ ਛੋਟੀ ਜਿਹੀ ਉਮਰ ‘ਚ ਕਿੰਨੇ ਬਹਾਦਰ ਹੋ ਤੁਸੀ।
ਦਸ ਦਈਏ ਕਿ ਇਨ੍ਹੀ ਦਿਨੀ ਸੋਸ਼ਲ ਮੀਡੀਆ ਐਪ ‘ਤੇ ਟਿੱਕ-ਟੌਕ ਸਟਾਰ ਨੂਰ ਅਤੇ ਸੰਦੀਪ ਦੀ ਜੋੜੀ ਖੂਬ ਨਾਮ ਕਮਾ ਰਹੀ ਹੈ। ਇਨ੍ਹਾਂ ਦੀਆਂ ਵੀਡੀਓ ਕਰਫਿਊ ਤੇ ਤਾਲਾਬੰਦੀ ਦੌਰਾਨ ਘਰਾਂ ‘ਚ ਬੰਦ ਹੋਏ ਬੱਚੇ, ਬੁੱਢੇ ਤੇ ਜਵਾਨ ਸਾਰਿਆਂ ਵਰਗਾਂ ਦੇ ਲੋਕਾਂ ਨੂੰ ਖੂਬ ਹਸਾ ਕੇ ਉਨ੍ਹਾਂ ਦਾ ਮਨੋਰੰਜਨ ਕਰ ਰਹੀਆਂ ਨੇ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,…

Related posts

ਆਪਣੀ ਹੀ ਘਰਵਾਲੀ ਦਾ ਆਸ਼ਕ ਬਣਿਆ ਘਰਵਾਲਾ; ਦੇਖੋ ਵੀਡੀਓ

htvteam

ਲਵ ਮੈਰਿਜ਼ ਕਰਵਾਉਣ ਵਾਲੇ ਵੀਡੀਓ ਜਰੂਰ ਦੇਖਣ

htvteam

ਆਹ ਦੇਖੋ ਕਬੱਡੀ ਖਿਡਾਰੀ ਨਾਲ ਵਿਦੇਸ਼ ‘ਚ ਕੀ ਹੋ ਗਿਆ ?

htvteam

Leave a Comment