Htv Punjabi
Punjab Video

Big Breaking- ਹੁਣੇ ਹੁਣੇ ਪੰਜਾਬ ‘ਚ ਹੋਇਆ ਵੱਡਾ ਹਵਾਈ ਹਾਦਸਾ, ਚੂਰ ਚੂਰ ਹੋ ਗਿਆ ਹਵਾਈ ਜਹਾਜ਼, ਦੇਖੋ ਤਬਾਹੀ ਦੀਆਂ live ਤਸਵੀਰਾਂ  

ਗੜ੍ਹਸ਼ੰਕਰ : ਇਸ ਵੇਲੇ ਦੀ ਵੱਡੀ ਖ਼ਬਰ ਹੁਸ਼ਿਆਰਪੁਰ ਨਵਾਂਸ਼ਹਿਰ ਸਰਹੱਦ ‘ਤੇ ਪੈਂਦੇ ਪਿੰਡ ਰੁੜਕੀ ਖਾਸ ਚੋਂ ਆ ਰਹੀ ਹੈ ਜਿੱਥੇ ਹੁਣੇ ਹੁਣੇ ਇੱਕ ਵੱਡਾ ਭਿਆਨਕ ਹਵਾਈ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਇਸ ਹਵਾਈ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਦੀ ਜਾਨ ਉਸ ਵੇਲੇ ਬੱਚ ਗਈ ਜਦੋਂ ਉਹ ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਹੀ ਪੈਰਾਸ਼ੂਟ ਰਾਂਹੀਂ ਜਹਾਜ਼ ਚੋ ਬਾਹਰ ਛਾਲ ਮਾਰ ਗਿਆ ਸੀ। ਜਿਸ ਨੂੰ ਮਾਮੂਲੀ ਸੱਟਾਂ ਵਜੀਆਂ ਨੇ। ਦੱਸ ਦੀਏ ਕਿ ਭਾਰਤੀ ਹਵਾਈ ਫੌਜ ਦਾ ਜਿਹੜਾ ਹਵਾਈ ਜਹਾਜ਼ ਕ੍ਰੈਸ਼ ਹੋਇਆ ਹੈ ਉਹ ਮਿੱਗ 29 ਜਹਾਜ਼ ਹੈ। ਜਿਹੜਾ ਹਾਦਸੇ ਵੇਲੇ ਉਨ੍ਹਾਂ ਖੇਤਾਂ ਵਿਚ ਜਾ ਡਿੱਗਿਆ ਜਿਥੇ ਕੋਈ ਵਸੋਂ ਨਹੀਂ ਸੀ।  ਜਹਾਜ਼ ਦੇ ਜਮੀਨ ਤੇ ਡਿਗਦੀਆਂ ਹੀ ਧਰਤੀ ਚ ਡੂੰਘਾ ਟੋਆ ਪੈ ਗਿਆ ਤੇ ਜਹਾਜ਼ ਦੇ ਮਾਲਵੇ ਨੂੰ ਅੱਗ ਲਈ ਗਈ।  ਜਿਸ ਨੂੰ ਬਾਅਦ ਵਿੱਚ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਬੁਝਾਇਆ। ਮੌਕੇ ਤੇ ਹੀ ਸੂਚਨਾ ਮਿਲਦੀਆਂ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਸਮੇਤ ਫੌਜ ਦੇ ਲੋਕਾਂ ਦਾ ਭਰੀ ਗਿਣਤੀ ਵਿਚ ਜਮਾਵੜਾ ਹੋ ਗਿਆ।
ਇਸ ਸਬੰਧ ਵਿਚ ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਸਤਪਾਲ ਰਤਨ ਦੇ ਦੱਸਣ ਅਨੁਸਾਰ ਇਹ ਹਾਦਸਾ ਸਵੇਰੇ ਪੌਣੇ ਕੁ 11 ਵਜੇ ਦੇ ਆਸ ਪਾਸ ਵਾਪਰਿਆ ਹੈ ਜਿਸ ਬਾਰੇ ਪਤਾ ਲੱਗਦਿਆਂ ਹੀ ਸਿਵਲ ਅਤੇ ਫੌਜ ਦੇ ਲੋਕਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਜਹਾਜ਼ ਦੇ ਡਿਗਦੀਆਂ ਹੀ ਮਾਲਵੇ ‘ਚ ਲੱਗੀ ਅੱਗ ਨਾਲ ਖੇਤਾਂ ‘ਚ ਖੜ੍ਹੀ ਕਣਕ ਦੀ ਫ਼ਸਲ ਨੂੰ ਵੀ ਅੱਗ ਲੱਗ ਗਈ ਜਿਹੜੀ ਕਿ ਦੇਖਦੇ ਹੀ ਦੇਖਦੇ ਸੁਆਹ ਹੋ ਗਈ।  ਹਾਦਸੇ ਦੇ ਕਾਰਨਾ ਦਾ ਕਿਸੇ ਵੀ ਅਧਿਕਾਰੀ ਨੇ ਵੀ ਕੋਈ ਕੀ ਖੁਲਾਸਾ ਨਹੀਂ ਕੀਤਾ ਹੈ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਪੁਲਿਸ ਵਾਲੀ ਕੁੜੀ ਨਾਲ ਡਰਾਈਵਰ ਕਰ ਗਿਆ ਸ਼ਰੇਆਮ ਧੱਕਾ; ਦੇਖੋ ਵੀਡੀਓ

htvteam

ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ

htvteam

ਬੰਦਾ ਸ਼ਰੇਆਮ ਸੜਕ ‘ਤੇ ਹੀ ਥੁੱਕ ਲੈਕੇ ਕਰ ਰਿਹਾ ਸੀ ਆਹ ਕੰਮ, ਦੇਖ ਲੈਣ ਤੇ ਹੋ ਗਿਆ ਹੰਗਾਮਾਂ

Htv Punjabi

Leave a Comment