Htv Punjabi
Punjab Uncategorized Video

ਹਜ਼ੂਰ ਸਾਹਿਬੋਂ ਮੁੜੇ ਸ਼ਰਧਾਲੂਆਂ ਨੂੰ ਕਰੋਨਾ ਬੰਬ ਦੱਸਣ ਵਾਲਿਓ!,ਵੀਡੀਓ ਦੇਖੋ ਤੇ ਕਰੋ ਫੈਸਲਾ! ਕਿਵੇਂ ਆਇਐ ਕਰੋਨਾ, ਤੇ ਕੌਣ ਐ ਦੋਸ਼ੀ!, ਦੱਸੋ ਇਹ ਮਰਦੇ ਕੀ ਨਾ ਕਰਦੇ?

ਖੰਨਾ (ਰਵਿੰਦਰ ਸਿੰਘ ਢਿੱਲੋਂ): ਜਿਵੇਂ ਕਿ ਅੱਜਕਲ੍ਹ ਪੰਜਾਬ ਦਾ ਲੱਗਭੱਗ ਬੱਚਾ ਬੱਚਾ ਜਾਣਦਾ ਹੈ ਕਿ ਜਿਸ ਦਿਨ ਤੋਂ ਹਜ਼ੂਰ ਸਾਹਿਬ ਤੋਂ ਵਾਪਸ ਮੁਦੇ ਸ਼ਰਧਾਲੂ ਪੰਜਾਬ ‘ਚ ਦਾਖ਼ਲ ਹੋਏ ਨੇ, ਉਸ ਦਿਨ ਤੋਂ ਜਿਸ ਪੰਜਾਬ ਅੰਦਰ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੱਕ ਜਿਹੜੇ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਗਿਣਤੀ 350 ਦੇ ਕਰੀਬ ਸੀ ਉਨ੍ਹਾਂ ਦੀ ਗਿਣਤੀ ਅੱਜ ਵੱਧ ਕੇ 1644 ਹੋ ਗਈ ਹੈ।  ਹੁਣ ਇਸਦੇ ਪਿੱਛੇ ਦਾ ਕੀ ਕਾਰਨ ਸੀ ਇਹ ਬਿਮਾਰੀ ਕਿਉਂ, ਵਧੀ ਕੌਣ ਕਸੂਰਵਾਰ ਸੀ, ਇਹ ਤਾਂ ਸ਼ਾਇਦ ਕੋਈ ਨਹੀਂ ਜਾਣਦਾ ਪਰ ਇੰਨਾ ਜਰੂਰ ਸੀ ਕਿ ਸੋਸ਼ਲ ਮੀਡੀਆ ਅਤੇ ਕੁਝ ਹੋਰ ਮੀਡੀਆ ਵਾਲਿਆਂ ਨੇ ਇਨ੍ਹਾਂ ਸ਼੍ਰਧਾਉਣ ‘ਤੇ ਪੰਜਾਬ ਚ ਕੋਰੋਨਾ ਬੰਬ ਫਾੜਨ ਦਾ ਇਲਜ਼ਾਮ ਜਰੂਰ ਲੈ ਦਿੱਤਾ ਸੀ। ਪਰ ਕਿਸੇ ਨੇ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਲਿਆ ਕੇ ਰੱਖਿਆ ਕਿਹੋ ਜਿਹੀ ਜਗਾਹ ਤੇ ਹੋਇਆ ਹੈ। ਕਿਉਂਕਿ ਖੰਨਾ ਦੇ ਇਕਾਂਤਵਾਸ ਸੈਂਟਰ ਤੋਂ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਸਨ ਨੇ ਤਾਂ ਸਾਰੀਆਂ ਨੂੰ ਹੈਰਾਨ ਕਰਕੇ ਰੱਖ ਦਿੱਤੈ
ਵੀਡੀਓ ਵਿਚਲੀਆਂ ਤਸਵੀਰਾਂ ‘ਚ ਹੱਥ ਜੋੜ੍ਹ ਕੇ ਤੇ ਹਥਾਂ ‘ਚ ਚੱਕੀਆਂ ਸੁੱਕੀਆਂ ਰੋਟੀਆਂ ਦਿਖਾਉਂਦੇ ਹਜੂਰ ਸਾਹਿਬ ਤੋਂ ਵਾਪਿਸ ਆਏ ਸ਼ਰਧਾਲੂਆਂ ਨੇ ਦੋਸ਼ ਲਾਏ ਨੇ ਕਿ ਇਥੇ ਨਾ ਤਾਂ ਉਨ੍ਹਾਂ ਨੂੰ ਖਾਣਾ ਚੱਜ ਦਾ ਮਿਲਦਾ ਹੈ ਤੇ ਨਾ ਹੀ ਰਿਹਾਇਸ਼ ਦੀ ਸਹੂਲਤ ਹੀ ਸਹੀ ਹੈ।  ਖੰਨਾ ਦੇ ਅਮਲੋਹ ਰੋਡ ‘ਤੇ ਨਿਊ ਮਾਡਲ ਟਾਊਨ ‘ਚ ਸਥਿਤ ਸਰਕਾਰੀ ਸਕੂਲ ‘ਚ ਕੁਅਰੰਟਾਈਨ ਕੀਤੇ ਗਏ .ਇਨ੍ਹਾਂ ਸ਼ਰਧਾਲੂਆਂ ਨੇ ਆਪਣੇ ਮੋਬਾਇਲ ਰਾਹੀਂ ਬਣਾਈ ਵੀਡੀਓ ਵਾਇਰਲ ਕਰ ਦਿੱਤੀ ਹੈ।  ਜਿਸ ‘ਚ ਉਹ ਪ੍ਰਸ਼ਾਸ਼ਨ ‘ਤੇ ਦੋਸ਼ ਲਾਉਂਦੇ ਦੱਸਦੇ ਨੇ ਕਿ ਉਨ੍ਹਾ ਨੂੰ ਖਾਣ ਲਈ ਸੁੱਕੀਆਂ ਰੋਟੀਆਂ ਦਿੱਤੀਆਂ ਜਾਂਦੀਆਂ ਨੇ ਤੇ ਜੇਕਰ ਉਹ ਲੰਗਰ ਦੇਣ ਆਏ ਲੋਕਾਂ ਪਾਸੋਂ ਸਹੀ ਖਾਣਾ ਦੇਣ ਲਈ ਕਹਿੰਦੇ ਨੇ ਤਾਂ ਅੱਗੋਂ ਉਨ੍ਹਾਂ ਨੂੰ ਅੱਗੋਂ ਜਵਾਬ ਮਿਲਦੈ ਕਿ ਇਥੇ ਕਿਹੜਾ ਢਾਬ ਖੁਲ੍ਹਿਆ ਹੋਇਆ ਹੈ ?ਵੀਡੀਓ ਵਿੱਚ ਸ਼ਰਧਾਲੂ ਆਲੇ ਦੁਆਲੇ ਪੈ ਕੁੜੇ ਕਰਕਟ ਅਤੇ ਗੰਦਗੀ ਦਿਖਾਉਂਦੇ ਹੋਏ ਕਹਿੰਦੇ ਨੇ ਕਿ ਅਜੇ ਤੱਕ ਤਾਂ ਅਸੀਂ ਕੋਰੋਨਾ ਨੈਗੇਟਿਵ ਹਾਂ ਪਰ ਜੇ ਇਹੋ ਹਾਲ ਰਿਹਾ ਤਾਂ ਜਲਦ ਹੀ ਉਨ੍ਹਾਂ ਦਾ ਟੈਸਟ ਵੀ ਪਾਜ਼ਿਟਿਵ ਆ ਜਾਏਗਾ।

ਹੁਣ ਦੇਖਣਾ ਇਹ ਹੋਵੇਗਾ ਕਿ ਸਥਾਨਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਇਨਾਂ ਲੋਕਾਂ ਨੂੰ ਸਹੀ ਖਾਣਾ ਅਤੇ ਸਾਫ ਸੁਥਰੀ ਜਗ੍ਹਾ ਰੱਖਿਆ ਜਾਵੇਗਾ ਜਾਂ ਫਿਰ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਦੇ ਘਰ ਭੇਜ ਦਿੱਤਾ ਜਾਵੇਗਾ ਤਾਂ ਜੋ ਇਹ ਲੋਕ ਆਪਣੇ ਪਰਿਵਾਰ ‘ਚ ਜਾ ਕੇ ਰਾਜੀ ਖੁਸ਼ੀ ਰਹਿ ਸਕਣ।

ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਆਹ ਰੂਟ ‘ਤੇ ਜਾਣ ਵਾਲੇ ਲੋਕ ਹੁਣੇ ਰੁਕ ਕੇ ਪਹਿਲਾਂ ਇਹ ਖ਼ਬਰ ਦੇਖੋ

htvteam

ਤਾਨੀਆ ਦੇ ਪਿਤਾ ਤੇ ਹੋਏ ਹਮਲੇ ਬਾਰੇ CCTV ਨੇ ਖੋਲਤੇ ਰਾਜ !

htvteam

ਗੋਡਿਆਂ ‘ਚ ਬਣੇਗੀ ਗ੍ਰੀਸ, ਨੁਸਕੇ ਦੀ ਨਹੀਂ ਕੋਈ ਰੀਸ ਉੱਠਣ ਨੀਂ ਦਿੰਦਾ ਚੀਸ

htvteam

Leave a Comment