ਦੱਸ ਦਈਏ ਕਿ ਇਹ ਅਜੀਬ ਸ਼ੈਅ ਇੱਕ ਹਿਰਨ ਦਾ ਬੱਚਾ ਸੀ ਜਿਸ ਨੂੰ ਬਚਾਉਣ ਵਾਲੇ ਵਲੰਟੀਅਰ ਸੇਠੀ ਚੌਹਾਨ ਨੇ ਦੱਸਿਆ ਕਿ ਉਹਨਾਂ ਦੀ ਟੀਮ ਦੀ ਨਜ਼ਰ ਜਦੋਂ ਅਚਾਨਕ ਇਸ ਬੱਚੇ ਉੱਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਬਾਹਰ ਕੱਢਿਆ, ਓਧਰ ਮੌਕੇ ਤੇ ਪੁੱਜੇ ਨਹਿਰੀ ਵਿਭਾਗ ਦੇ ਮੁਲਾਜ਼ਮ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਤੁਰੰਤ ਗੋਤਾਖੋਰ ਲੈ ਕੇ ਮੌਕੇ ‘ਤੇ ਪਹੁੰਚੇ ਪਰ ਇਸ ਤੋਂ ਪਹਿਲਾਂ ਹੀ ਇਨਾਂ ਵਲੰਟੀਅਰਾਂ ਨੇ ਖੁਦ ਹੀ ਮੁਸ਼ੱਕਤ ਦੇ ਨਾਲ ਇਸ ਹਿਰਨ ਦੇ ਬੱਚੇ ਨੂੰ ਬਾਹਰ ਕੱਢ ਲਿਆ ਸੀ। ਬਾਅਦ ਵਿੱਚ ਉਸ ਹਿਰਨ ਦੇ ਬੱਚੇ ਨੂੰ ਜੰਗਲਾਤ ਵਿਭਾਗ ਦੇ ਇੱਕ ਟਰੱਕ ‘ਚ ਲੱਦ ਕੇ ਮਹਿਕਮੇ ਦੇ ਹਵਾਲੇ ਕਰ ਦਿੱਤਾ ਗਿਆ।
ਉਧਰ ਐਸ ਐਚ ਓ ਪਵਿੱਤਰ ਸਿੰਘ ਨੇ ਦੱਸਿਆ ਕਿ ਦਰਾਹਾ ਵੱਲੋਂ ਇਕ ਹਿਰਨ ਨਹਿਰ ਵਿਚ ਤਿਰਦਾ ਆ ਰਿਹਾ ਸੀ ਨਹਿਰ ਪੱਕੀ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕਿਆ, ਅਤੇ ਜਦੋਂ ਲੁਹਾਰਾਂ ਕੋਲ ਪਹੁੰਚਿਆ ਤਾਂ ਕਰਫਿਓ ਵਲੰਟੀਅਰਾਂ ਦੀ ਨਜ਼ਰ ਉਸ ‘ਤੇ ਪਈ ਅਤੇ ਉਨ੍ਹਾਂ ਨੇ ਭਾਰੀ ਮੁਸ਼ੱਕਤ ਨਾਲ ਬਿਨਾਂ ਆਪਣੀ ਪ੍ਰਵਾਹ ਕੀਤੇ ਇਸ ਬੇਜੁਬਾਨ ਜਾਨਵਰ ਦੀ ਜਾਨ ਬਚਾਈ ਅਤੇ ਉਸ ਨੂੰ ਬਾਹਰ ਕੱਢ ਕੇ ਜੰਗਲਾਤ ਵਿਭਾਗ ਦੇ ਹਵਾਲੇ ਕੀਤਾ।
