Htv Punjabi
Punjab Video

ਤੁਸੀਂ ਨਾਕੇ ‘ਤੇ ਪੱਤਰਕਾਰ ਤੇ ਪੁਲਸੀਏ ਲੜਦੇ ਦੇਖੇ ਨੇ, ਆਹ ਦੋਵਾਂ ਦੀਆਂ ਜੱਫੀਆਂ ਪੈਂਦੀਆਂ ਦੇਖ ਲਓ LIVE, ਦੇਖੋ ਨਾਕੇ ‘ਤੇ ਸਿੱਖ ਪੱਤਰਕਾਰ ‘ਤੇ ਹੋਏ ਜ਼ੁਲਮ ਦੀ ਅਸਲ ਕਹਾਣੀ,

ਜਲੰਧਰ (ਦਵਿੰਦਰ ਕੁਮਾਰ) : ਸੋਸ਼ਲ ਮੀਡੀਆ ‘ਤੇ ਜਲੰਧਰ ਦੇ ਆਦਮਪੁਰ ਇਲਾਕੇ ‘ਚ ਵਾਪਰੀ ਇੱਕ ਅਜਿਹੀ ਘਟਨਾ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਨਾਕੇ ਤੇ ਖੜ੍ਹੇ ਕੁਝ ਪੁਲਿਸ ਵਾਲੇ ਪਹਿਲਾਂ ਆਪਸ ਵਿੱਚ ਬਹਿਸ ਕਰਦੇ ਦਿਖਾਈ ਦੇਂਦੇ ਨੇ ਤੇ ਬਾਅਦ ਵਿੱਚ ਇਹ ਬਹਿਸ ਧੱਕਮ ਧੱਕੀ ਤੇ ਘਸੁੰਨ ਮੁੱਕਿਆਂ ਤੋਂ ਹੁੰਦੀ ਹੋਈ ਡੰਡੀਆਂ ਦੀ ਮਾਰ ਤੱਕ ਜਾ ਪਹੁੰਚਦੀ ਐ।  ਜਲੰਧਰ ਤੋਂ ਛਾਪਦੇ ਅਖਬਾਰ ਰੋਜ਼ਾਨਾ ਅਜੀਤ ਅਤੇ ਦੈਨਿਕ ਸਵੇਰਾ ਦੇ ਪੱਤਰਕਾਰਾਂ ਨਾਲ ਹੋਈ ਇਸ ਕੁੱਟਮਾਰ ਸਬੰਧੀ ਵਾਇਰਲ ਹੋਰ ਰਹੀ ਇਸ ਵੀਡੀਓ ਨੂੰ ਦੇਖ ਕੇ ਹੁਣ ਤੱਕ ਲੋਕ ਜਿੰਨੇ ਮੂੰਹ ਉੰਨੀਆਂ ਗੱਲਾਂ ਵਾਲੀ ਕਹਾਵਤ ਸੱਚ ਕਰ ਵਖ ਰਹੇ ਸਨ। ਪਰ ਹਕੀਕਤ ਟੀਵੀ ਪੰਜਾਬੀ ਨੇ ਹਮੇਸ਼ਾਂ ਵਾਂਗ ਇਸ ਵਾਇਰਲ ਵੀਡੀਓ ਦਾ ਵੀ ਸੱਚ ਕੱਢ ਕੇ ਲਿਆਉਣ ਦਾ ਬੀੜਾ ਚੁੱਕਿਆ। ਤੇ ਇਸ ਦੌਰਾਨ ਜੋ ਗੱਲਾਂ ਤੇ ਵੀਡੀਓ ਹੋਰ ਨਿਕਲ ਕੇ ਸਾਹਮਣੇ ਆਈਆਂ ਨੇ ਉਨ੍ਹਾਂ ਨੇ ਸਾਰਿਆਂ ਨੂੰ ਮੂੰਹ ‘ਚ ਉਂਗਲਾਂ ਪਾਕੇ ਹੈਰਾਨ ਕਰਨ ਲਈ ਮਜਬੂਰ ਕਰ ਦਿੱਤਾ ਹੈ । ਆਉ ਜਾਣਦੇ ਆਂ ਇਸ ਵੀਡੀਓ ਦਾ ਵਾਇਰਲ ਸੱਚ।ਦਰਅਸਲ ਇਹ ਮਾਮਲਾ ਦੋ ਪੱਤਰਕਾਰਾਂ ਵਿਚਲੀ ਆਪਸੀ ਖਹਿਬਾਜ਼ੀ ਤੋਂ ਸ਼ੁਰੂ ਹੋਕੇ ਪੁਲਿਸ ਦੀ ਮਾਰਕੁੱਟ ਤੱਕ ਇਸ ਲਈ ਪਹੁੰਚ ਗਿਆ ਕਿਉਂਕਿ ਭੋਗਪੁਰ ਤੋਂ ਇੱਕ ਵੱਡੇ ਅਖਬਾਰ ਦਾ ਪੱਤਰਕਾਰ ਜਦੋਂ ਆਪਣੇ ਕਿਸੇ ਮਰੀਜ਼ ਨੂੰ ਲੈਕੇ ਆਦਮਪੁਰ ਹਸਪਤਾਲ ਆਇਆ ਹੋਇਆ ਸੀ ਤਾਂ ਇਸੇ ਦੌਰਾਨ ਰਸਤੇ ਵਿਚ ਨਾਕਾ ਲਈ ਖੜ੍ਹੇ ਐਸਆਈ ਬਲਜਿੰਦਰ ਸਿੰਘ ਪਹਿਲਵਾਨ ਨੇ ਭੋਗਪੁਰ ਵਾਲੇ ਪੱਤਰਕਾਰ ਨੂੰ ਨਿੱਜੀ ਜਾਣ ਪਹਿਚਾਣ ਦੇ ਚਲਦਿਆਂ ਕੋਈ ਨਿੱਜੀ ਗੱਲਬਾਤ ਕਾਰਨ ਲਈ ਨਾਕੇ ‘ਤੇ ਹੀ ਰੋਕ ਲਿਆ। ਇਸੇ ਦੌਰਾਨ ਉਥੇ ਆਦਮਪੁਰ ਦਾ ਇੱਕ ਪਤਰਕਾਰ ਵੀ ਮੌਜੂਦ ਸੀ ਜੋ ਇੱਕ ਅਜਿਹੇ ਬੰਦੇ ਦਾ ਮੋਟਰਸਾਈਕਲ ਕਾਗਜ਼ ਦਿਖਾਕੇ ਛੁੜਵਾਉਣਾ ਚਾਹੁੰਦਾ ਸੀ ਜਿਸਦਾ ਪਹਿਲਾਂ ਹੀ ਚਲਾਨ ਕੱਟਿਆ ਹੋਇਆ ਸੀ।  ਇਸੇ ਦੌਰਾਨ ਆਦਮਪੁਰ ਵਾਲੇ ਪੱਤਰਕਾਰ ਨੇ ਇਹ ਕਹਿ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਮੇਰਾ ਇਲਾਕਾ ਹੈ ਇਸ ਲਈ ਭੋਗਪੁਰ ਵਾਲਾ ਆਦਮਪੁਰ ਨਹੀਂ ਵੜ ਸਕਦਾ। ਇਸ ਦੌਰਾਨ ਆਦਮਪੁਰ ਵਾਲੇ ਪੱਤਰਕਾਰ ਨੇ ਆਪਣੇ ਹੋਰ ਸਾਥੀਆਂ ਨੂੰ ਵੀ ਫੋਨ ਕਰਕੇ ਮੌਕੇ ‘ਤੇ ਬੁਲਾ ਲਿਆ ਤੇ ਭੋਗਪੁਰ ਵਾਲੇ ਪੱਤਰਕਾਰ ਦਾ ਚਲਾਨ ਕੱਟਣ ਦੀ ਗੱਲ ‘ਤੇ ਅੜ ਗਿਆ। ਬਸ ਇਥੋਂ ਹੀ ਗੱਲ ਵੱਧਦੀ ਵਧਦੀ ਘਸੁੰਨ ਮੁੱਕਿਆ ਤੇ ਵਰਦੀ ਪਾੜਨ ਤੱਕ ਚਲੀ ਗਈ।  ਇਸ ਤੋਂ ਬਾਅਦ ਗੱਲ ਪੱਗ ਉਤਰਨ ਤੇ ਦਾਹੜੀ ਪੱਟਣ ਤੱਕ ਵੀ ਗਈ ਤੇ ਵਰਦੀ ਪਾੜਨ ਤੱਕ ਵੀ। ਘਟਨਾ ਤੋਂ ਬਾਅਦ ਜ਼ਖਮੀਂ ਪੱਤਰਕਾਰਾਂ ਨੂੰ ਆਦਮਪੁਰ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਆਦਮਪੁਰ ਥਾਣੇ ‘ਚ ਸ਼ਿਕਾਇਤ ਦਰਜ਼ ਕਾਰਵਾਈ ਗਈ ਹੈ। ਇਸ ਉਪਰੰਤ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜਿਥੇ ਥਾਣੇਦਾਰ ਬਲਜਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ, ਉਸਨੂੰ ਲਾਈਨ ਹਾਜ਼ਰ ਕਰ ਦਿੱਤਾ ਉਥੇ ਬਲਜਿੰਦਰ ਸਿੰਘ ਨੇ ਇਸ ਸਾਰੇ ਵਰਤਾਰੇ ਨੂੰ ਇਹ ਕਹਿੰਦਿਆਂ ਆਪਣੇ ਨਾਲ ਧੱਕਾ  ਕਰਾਰ ਦਿੱਤਾ ਕਿ ਸ਼ਿਕਾਇਤਕਰਤਾ ਪੱਤਰਕਾਰਾਂ ਨੇ ਉਸ ਦੇ ਮਹਿਮਾਨ ਪੱਤਰਕਾਰ ਦੀ ਉਸ ਦੇ ਸਾਹਮਣੇ ਨਾ ਸਿਰਫ ਬੇਇੱਜਤੀ ਕੀਤੀ ਬਲਕਿ ਉਲਟਾ ਉਸ ਨੂੰ ਕੁੱਟਣ ਨੂੰ ਪੈ ਗਏ ਜਿਹੜਾ ਕਿ ਵੀਡੀਓ ਵਿਚ ਸਾਫ ਨਜ਼ਰ ਵੀ ਆਉਂਦਾ ਹੈ , ਜਿਸ ਤੋਂ ਬਾਅਦ ਹੀ ਉਹ ਉਸ ਪੱਤਰਕਾਰ ਨੂੰ ਲੜਨੋਂ ਹਟਾਉਣ ਲਈ ਥੋੜਾ ਗੁੱਸੇ ਵਿੱਚ ਆਇਆ ਸੀ।

ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…

Related posts

ਜਨਾਨੀ ਨੂੰ ਮੋਰਨੀ-ਮੋਰਨੀ ਕਹਿਣਾ ਥਾਣੇਦਾਰ ਨੂੰ ਪਿਆ ਭਾਰੀ

htvteam

ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਟਰੂਡੋ ਦਾ ਵੱਡਾ ਐਲਾਨ

htvteam

ਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਚੁੱਕ, ਗੱਡੀਆਂ ‘ਚ ਸੁੱਟ ਦੇਖੋ ਕਿੱਥੇ ਲਿਜਾ ਰਹੀ ਪੁਲਿਸ ?

htvteam

Leave a Comment