Htv Punjabi
Punjab siyasat Video

ਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਚੁੱਕ, ਗੱਡੀਆਂ ‘ਚ ਸੁੱਟ ਦੇਖੋ ਕਿੱਥੇ ਲਿਜਾ ਰਹੀ ਪੁਲਿਸ ?

ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਦਿਖਾ ਰਹੇ ਹਾਂ ਜਿੱਥੇ ਪਿੰਡ ਵਹਾਬ ਵਾਲਾ ਵਿਖੇ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਹੋਰਾਂ ਦੇ ਹੱਕ ਵਿੱਚ ਚੋਣਾਵੀ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਦੌਰੇ ਤੇ ਆਉਂਣਾ ਸੀ ਪਰ ਉਨ੍ਹਾਂ ਦੇ ਆਉਂਣ ਤੋਂ ਪਹਿਲਾਂ ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਐ ਇਸ ਦੌਰੇ ਸਬੰਧੀ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਕਿਸਾਨਾਂ ਨੂੰ ਸਮਾਂ ਦਿੱਤੇ ਜਾਣ ਤੋਂ ਬਾਅਦ ਵੀ ਜਦੋਂ ਕਿਸਾਨਾਂ ਦੀ ਮੁਲਾਕਾਤ ਮੁੱਖ ਮੰਤਰੀ ਨਾਲ ਨਾ ਹੋਣ ਦੀ ਕਿਸਾਨਾਂ ਨੂੰ ਪੱਕੀ ਆਸ ਬੱਝ ਗਈ ਤਾਂ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਵਿਰੋਧ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਕਿਸਾਨਾਂ ਦੀ ਆਵਾਜ਼ ਨੂੰ ਦੱਬਣ ਲਈ ਪੁਲਿਸ ਪ੍ਰਸ਼ਾਸਨ ਨੇ ਬਲ ਦਾ
ਪ੍ਰਯੋਗ ਕਰਦੇ ਹੋਏ ਕਿਸਾਨਾਂ ਚੁੱਕ ਗੱਡੀਆਂ ਵਿੱਚ ਸੁੱਟ ਲਿਆ ਜਿਸਤੋਂ ਬਾਅਦ ਮਾਹੌਲ ਕਾਫੀ ਗਰਮਉਂਦਾ ਨਜ਼ਰ ਆਇਆ ਕਿਸਾਨਾਂ ਨਾਲ ਹੁੰਦੇ ਧੱਕੇ ਨੂੰ ਦੇਖ ਮੀਡੀਆ ਵਾਲਿਆਂ ਨੇ ਆਪਣੇ ਕੈਮਰੇ ਖੋਲ ਪੁਲਿਸ ਦੀਆਂ ਗੱਡੀਆਂ ਚ ਸਿੱਧੈ ਕਰ ਦਿੱਤੈ ਹਨ,,,,,,,,,,

ਸੋ ਲੋਕਤੰਤਰ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਸਰਕਾਰ ਦਾ ਅਤੇ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨ ਦਾ ਹੱਕ ਭਾਰਤੀ ਸੰਵਿਧਾਨ ਨੇ ਸਾਰੇ ਦੇਸ਼ ਵਾਸੀਆਂ ਨੂੰ ਦਿੱਤਾ ਹੈ ਪਰ ਚੋਣੇ ਹੋਏ ਨੁਮਾਇੰਦੇ ਅਵਾਮ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੀ ਸੰਗੀ ਨੱਪਣ ਲਈ ਪੁਲਿਸ ਫੋਰਸਾਂ ਦਾ ਇਸਤੇਮਾਲ ਕਰਨ ਲੱਗੇ ਹੋਏ ਹਨ ਐਨਾਂ ਹੀ ਨਹੀਂ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਕਿਸਾਨਾਂ ਦੇ ਝੰਡਿਆਂ ਨੂੰ ਪੈਰਾਂ ਹੇਠਾਂ ਰੋਲਿਆ ਗਿਆ ਅਤੇ ਸਾੜ ਦਿੱਤੇ ਗਏ ਸੋ ਅਜਿਹੀਆਂ ਘਟਨਾਵਾਂ ਤੇ ਬਿਰਤਾਂਤਾਂ ਨੂੰ ਦੇਖਦੇ ਹੋਏ ਲੋਕ ਤੰਤਰ ਖਤਰੇ ਚ ਨਜ਼ਰ ਆ ਰਿਹਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੇਂਦਰ ਸਰਕਾਰ ਵੱਲੋਂ ਵਕਫ਼ ਐਕਟ 1995 ਨੂੰ ਬਦਲਣ ਦੀ ਕੋਸ਼ਿਸ਼ ਅਫਸੋਸਨਾਕ

htvteam

ਨਸ਼ਾ ਛੱਡਣ ਦੇ ਕਾਰਨ ਬੀਮਾਰ ਹੋਇਆ ਨੌਜਵਾਨ, ਇਲਾਜ ਦੇ ਦੌਰਾਨ ਹੋ ਗਈ ਮੌਤ

Htv Punjabi

ਮੋਟਰ ਸਾਈਕਲ ਸਵਾਰਾਂ ਨੇ ਚੁੱਕਿਆ ਇਕੱਲੀ ਜਨਾਨੀ ਦਾ ਗਲਤ ਫਾਇਦਾ; ਦੇਖੋ ਵੀਡੀਓ

htvteam

Leave a Comment