ਖੰਨਾ (ਰਵਿੰਦਰ ਸਿੰਘ ਢਿੱਲੋਂ): ਇੱਕ ਪਾਸੇ ਤਾਂ ਪੰਜਾਬ ਸਰਕਾਰ ਪ੍ਰਵਾਸੀਆਂ ਨੂੰ ਟ੍ਰੇਨਾਂ ਰਾਹੀਂ ਉਨਾਂ ਦੇ ਘਰ ਪਹੁੰਚਾਉਣ ਦੇ ਦਾਅਵੇ ਕਰ ਰਹੀ ਐ ਉੱਥੇ ਦੂਜੇ ਪਾਸੇ ਅਜੇ ਵੀ ਕਈ ਪ੍ਰਵਾਸੀ ਮਜ਼ਦੂਰ ਸੜਕਾਂ ‘ਤੇ ਪੈਦਲ ਤੁਰਦੇ ਆਪਣੇ ਘਰਾਂ ਨੂੰ ਵਾਪਿਸ ਜਾਂਦੇ ਆਮ ਦੇਖੇ ਜਾਂ ਸਕਦੇ ਨੇ, ਜੋ ਕਿਤੇ ਨਾ ਕਿਤੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਘਰ ਪਹੁੰਚਾਉਣ ਦੇ ਪ੍ਰਬੰਧਾਂ ‘ਚ ਹੋਈ ਢਿੱਲ ਵੱਲ ਸਾਫ ਸੰਕੇਤ ਕਰਦੇ ਨੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਨੈਸ਼ਨਲ ਹਾਈਵੇ ਨੰਬਰ ਇੱਕ ‘ਤੇ ਪੈਂਦੇ ਸ਼ਹਿਰ ਖੰਨਾ ‘ਚ। ਜਿਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਘਰ ਗਵਾਲੀਅਰ ਜਾਨ ਲਈ ਅਜਿਹੀ ਤਰਕੀਬ ਲੜਾਈ ਹੈ ਜਿਸ ਨੂੰ ਵੇਖ ਸੁਨਚ ਕੇ ਚੰਗੇ ਚੰਗੀਆਂ ਦੀ ਬੁੱਧੀ ਦੰਗ ਰਹਿ ਜਾਂਦੀ ਹੈ। ਜੀ ਹਾਂ ਇਹ ਬਿਲਕੁਲ ਸੱਚ ਹੈ ! ਕਿਉਂਕਿ ਇਸ ਮਜ਼ਦੂਰ ਨੇ ਔਰਤਾਂ ਤੇ ਬੱਚਿਆਂ ਸਮੇਤ ਘਰ ਜਾਨ ਲਈ ਮੋਟਰਸਾਈਕਲ ਨਾਲ ਇੱਕ ਰੇਹੜੀ ਜੋੜ ਲਈ ਤੇ ਉਸ ਵਿੱਚ ਲੱਦ ਲਏ ਇੰਨੇ ਲੋਕ ਕਿ ਦੇਖ ਕੇ ਇੱਕ ਵਾਰ ਤਾਂ ਦਿਮਾਗ ‘ਚ ਟੈਂਪੂ ਟ੍ਰੈਵਲਰ ਦੀਆਂ ਤਸਵੀਰਾਂ ਵੀ ਆਉਣ ਲੱਗ ਪੈਂਦੀਆਂ ਨੇ। ਜਾ ਇਸ ਲਈ ਕਿਉਂਕਿ ਮੋਟਰਸਾਈਕਲ ਚਲਾ ਰਹੇ ਵਿਅਕਤੀ ਵੀ ਰੇੜ੍ਹੀ ‘ਚ ਟੈਂਪੂ ਟ੍ਰੈਵਲਰ ਜਿੰਨੀਆਂ 16 ਸਵਾਰੀਆਂ ਲੱਦੀਆਂ ਹੋਈਆਂ ਸਨ। ਨੀਂਦ ਆਉਂਣ ‘ਤੇ ਬੱਚੇ ਹੇਠਾਂ ਨਾ ਡਿੱਗ ਜਾਣ ਉਨ੍ਹਾਂ ਦੇ ਬਚਾਅ ਲਈ ਉਸ ਮਜ਼ਦੂਰ ਨੇ ਰੇੜ੍ਹੀ ਦੇ ਆਲੇ-ਦੁਆਲੇ ਰੱਸੀ ਵੀ ਬੰਨ੍ਹੀ ਹੋਈ ਸੀ। ਜਾਣਕਾਰੀ ਮੁਤਾਬਕ ਮੋਟਰਸਾਈਕਲ-ਰੇੜੀ ਚਲਾ ਰਿਹਾ ਇਹ ਵਿਅਕਤੀ ਮੁਕੇਸ਼ ਕੁਮਾਰ ਪੰਜਾਬ ਦੇ ਸ਼ਹਿਰ ਬਟਾਲਾ ਦਾ ਰਹਿਣ ਵਾਲੈ, ਜੋ ਆਪਣੇ ਪਰਿਵਾਰ ਸਮੇਤ ਗਵਾਲੀਅਰ (ਐੱਮ.ਪੀ) ਜਾਣ ਲਈ ਚਾਰ ਦਿਨ ਪਹਿਲਾਂ ਬਟਾਲਾ ਤੋਂ ਚੱਲਿਆ ਸੀ ,ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਬਟਾਲਾ ‘ਚ ਗੋਲਗੱਪੇ ਬਣਾਉਣ ਦਾ ਕੰਮ ਕਰਦੈ। ਉਹ ਕਹਿੰਦੈ ਕਿ ਕੋਰੋਨਾ ਕਰਫਿਊ ‘ਚ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ, ਜਿਸ ਕਰਕੇ ਉਹ ਆਪਣੇ ਪਰਿਵਾਰ ਸਮੇਤ ਘਰ ਜਾਣ ਲਈ ਮਜ਼ਬੂਰ ਹੋ ਗਏ ਨੇ।
ਉੱਥੇ ਹੀ ਮੁਕੇਸ਼ ਕੁਮਾਰ ਨਾਲ ਵੱਖਰੀ ਐਕਟਿਵਾ ਸਕੂਟੀ ‘ਤੇ ਜਾ ਰਹੇ ਚਾਰ ਮੈਂਬਰਾਂ ਬਾਰੇ ਰਾਜੂ ਨਾਂ ਦੇ ਪ੍ਰਵਾਸੀ ਨੇ ਦੱਸਿਆ ਕਿ ਉਹ ਕੁੱਲ ਇੱਕੀ ਮੈਂਬਰ ਬਟਾਲਾ ਤੋਂ ਗਵਾਲੀਅਰ ਜਾ ਰਹੇ ਨੇ।
ਉੱਥੇ ਹੀ ਮੁਕੇਸ਼ ਕੁਮਾਰ ਨਾਲ ਵੱਖਰੀ ਐਕਟਿਵਾ ਸਕੂਟੀ ‘ਤੇ ਜਾ ਰਹੇ ਚਾਰ ਮੈਂਬਰਾਂ ਬਾਰੇ ਰਾਜੂ ਨਾਂ ਦੇ ਪ੍ਰਵਾਸੀ ਨੇ ਦੱਸਿਆ ਕਿ ਉਹ ਕੁੱਲ ਇੱਕੀ ਮੈਂਬਰ ਬਟਾਲਾ ਤੋਂ ਗਵਾਲੀਅਰ ਜਾ ਰਹੇ ਨੇ।
ਇਸ ਖ਼ਬਰ ਨੂੰ ਪੂਰੇ ਵਿਸ਼ਥਾਰ ‘ਚ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰੀ ਖ਼ਬਰ, ਵੀਡੀਓ ਰੂਪ ‘ਚ,…
