Htv Punjabi
Punjab

ਸਵਰਗੀ ਸਰਦੂਲ ਸਿਕੰਦਰ ਦੀ ਯਾਦਗਾਰ ਬਨਾਉਣ ਲਈ ਦਾਨ ਚ’ ਦਿੱਤੀ ਜ਼ਮੀਨ

ਪਿੰਡ ਖੇੜੀ ਨੌਧ ਸਿੰਘ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਸਬ ਡਵੀਜਨ ਖਮਾਣੋਂ ਦੇ ਖੇਤਰ ਵਿੱਚ ਸਰਦੂਲ ਸਿਕੰਦਰ ਜੀ ਦਾ ਜੱਦੀ ਪਿੰਡ ਖੇੜੀ ਨੌਧ ਸਿੰਘ ਸੀ ਕੁਝ ਅਰਸੇ ਪਹਿਲਾਂ ਉਹ ਸ਼ਹਿਰ ਖੰਨਾ ਵਿਖੇ ਜਾ ਵਸੇ ਸਨ ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਸੁਰਾਂ ਦਾ ਸਿਕੰਦਰ ਸਵਰਗੀ ਸਰਦੂਲ ਸਿਕੰਦਰ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ ਸੀ

ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੇ ਦੱਸਿਆ ਕਿ ਸਰਦੂਲ ਜੀ ਦੀ ਆਖਰੀ ਇਛਾ ਸੀ ਕੇ ਮੇਰੇ ਮਰਨ ਤੋਂ ਬਾਅਦ ਮੇਰੇ ਪੰਜ ਭੌਤਿਕ ਸਰੀਰ ਨੂੰ ਮੇਰੇ ਜੱਦੀ ਪਿੰਡ ਸਪੂਰਦੇ ਖਾਕ ਕੀਤਾ ਜਾਵੇ ਤੇ ਉਨ੍ਹਾਂ ਦੀ ਇਛਾ ਪਿੰਡ ਦੇ ਸਰਪੰਚ ਵੱਲੋਂ ਪੂਰੀ ਕੀਤੀ ਗਈ ਨੂਰੀ ਨੇ ਸਰਪੰਚ ਤੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਜਿਨ੍ਹਾਂ ਦੀ ਮਿ੍ਤਕ ਦੇਹ ਨੂੰ ਅੰਤਿਮ ਯਾਤਰਾ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ ਖ਼ਾਕ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਉਸ ਸਮੇਂ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਕਿਹਾ ਸੀ ਕਿ ਸਵਰਗੀ ਸਰਦੂਲ ਸਿਕੰਦਰ ਦੀ ਯਾਦਗਾਰੀ ਬਨਾਉਣ ਲਈ ਉਨ੍ਹਾਂ ਵੱਲੋਂ ਜਗ੍ਹਾ ਦਿੱਤੀ ਜਾਵੇਗੀ ਸਰਪੰਚ ਰੁਪਿੰਦਰ ਸਿੰਘ ਰਮਲਾ ਨੇ ਗੱਲ ਕਰਦਿਆਂ ਦੱਸਿਆ ਕਿ ਅੱਜ ਤਹਿਸੀਲਦਾਰ ਖਮਾਣੋਂ ਕੋਲ ਸਰਦੂਲ ਸਿਕੰਦਰ ਦੀ ਪਤਨੀ ਅਮਰਨੂਰੀ ਦੇ ਨਾਮ ਜਗ੍ਹਾ ਦੀ ਰਜਿਸਟਰੀ ਦਾਨ ਵਿੱਚ ਕਰਵਾ ਦਿੱਤੀ ਹੈ ਅੱਗੇ ਉਨ੍ਹਾਂ ਕਿਹਾ ਕਿ ਜਿਹੜੀ ਜਗ੍ਹਾ ਯਾਦਗਾਰ ਬਨਾਉਣ ਲਈ ਦਿੱਤੀ ਗਈ ਹੈ ਉਹ ਜਗ੍ਹਾ ਸਾਡੇ ਪਰਿਵਾਰ ਦੀ ਸਾਂਝੀ ਜਗ੍ਹਾ ਸੀ ਜਿਸਨੂੰ ਪਰਿਵਾਰ ਦੀ ਸਹਿਮਤੀ ਨਾਲ ਹਾਕਮ ਸਿੰਘ, ਮਲਕੀਤ ਸਿੰਘ, ਪ੍ਕਾਸ਼ ਕੌਰ, ਜਗਦੀਪ ਸਿੰਘ, ਬਲਵਿੰਦਰ ਸਿੰਘ, ਹਾਕਮ ਸਿੰਘ ਤੇ ਸਰਪੰਚ ਰੁਪਿੰਦਰ ਸਿੰਘ ਰਮਲਾ ਵੱਲੋਂ ਦੇ ਦਿੱਤੀ ਗਈ ਹੈ ਜਿੱਥੇ ਸੁਰਾਂ ਦੇ ਸਿਕੰਦਰ ਸਵਰਗੀ ਚੀਜ਼ਾਂ ਸਰਦੂਲ ਸਿਕੰਦਰ ਦੀ ਯਾਦਗਾਰ ਬਣਾਈ ਜਾਵੇਗੀ।

Related posts

ਅੰਮ੍ਰਿਤਪਾਲ ਦੀ ਆਡੀਓ ਤੋਂ ਬਾਅਦ ਪੁਲਿਸ ਨੇ ਸੀਲ ਕਰਤੇ ਬਾਰਡਰ, ਚੱਪੇ-ਚੱਪੇ ‘ਤੇ ਲੱਗਿਆ ਪੁਲਿਸ ਦਾ ਪਹਿਰਾ

htvteam

ਢਾਬੇ ਵਾਲੇ ਵੈਦ ਨੇ ਬਣਾਇਆ ਸਦੀਆਂ ਪੁਰਾਣਾ ਨੁਸਕਾ

htvteam

ਬਠਿੰਡਾ ਦੇ ਪਿੰਡ ਹਰ ਰਾਏਪੁਰ ‘ਚ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਣੇ 5 ਵਿਅਕਤੀਆਂ ਦੀ ਮੌਤ, ਮੋਟਰਸਾਈਕਲ ਤੇ ਕਾਰ ਨੂੰ ਬਚਾਉਂਦਿਆਂ 3-4 ਪਲਟੀਆਂ ਖਾ ਗਈ ਬੱਸ

Htv Punjabi