Htv Punjabi
Punjab

ਆਸ਼ਰਮ ਦਾ ਮਹੰਤ ਤੇ ਉਸਦਾ ਸਾਥੀ ਦੋ ਔਰਤਾਂ ਨੂੰ ਬਣਾਈ ਬੈਠੇ ਸੀ ਬੰਧਕ, ਕਰਦੇ ਸੀ ਪੁੱਠਾ ਕੰਮ, ਔਰਤਾਂ ਨੇ ਪਾਤਾ ਰੌਲਾ, ਫੇਰ ਪੁਲਿਸ ਨੇ ਮਾਰਿਆ ਛਾਪਾ, ਦੇਖੋ ਕਿਸ ਹਾਲਤ ‘ਚ ਹੋਏ ਗ੍ਰਿਫਤਾਰ  

ਅੰਮ੍ਰਿਤਸਰ : ਗੁਰੂ ਗਿਆਨ ਨਾਥ ਆਸ਼ਰਮ ਬਾਲਮੀਕੀ ਤੀਰਥ ਦੇ ਮੁੱਖ ਮਹੰਤ ਗਿਰਧਾਰੀ ਨਾਥ ਅਤੇ ਉਸਦੇ ਇਕ ਸਾਥੀ ਵਰਿੰਦਰ ਨਾਥ ‘ਤੇ ਕੁਕਰਮ ਕਰਨ ਦੇ ਵੱਡੇ ਇਲਜ਼ਾਮ ਲਗੇ ਹਨ। ਪੁਲਿਸ ਦਾ ਦਾਅਵਾ ਹੈ ਕਿ ਦੋਨਾਂ ਨੂੰ ਦੋ ਔਰਤਾਂ ਨੂੰ ਬੰਧੀ ਬਣਾਕੇ ਓਹਨਾ ਨਾਲ ਕੁਕਰਮ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਗਿਰਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਸੋਮਵਾਰ ਨੂੰ ਆਸ਼ਰਮ ਤੋਂ ਔਰਤਾਂ ਵੀ ਬਰਾਮਦ ਵੀ ਕਰ ਲਈਆਂ ਗਈਆਂ ਨੇ ।

ਪੀਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹੰਤ ਗਿਰਧਾਰੀ ਨਾਥ ਦੇ ਦੋ ਸਾਥੀ ਨਛੱਤਰ ਸਿੰਘ ਅਤੇ ਸੂਰਜ ਨਾਥ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਹੋ ਗਏ ਨੇ। ਡੀਐੱਸਪੀ ਅਟਾਰੀ ਗੁਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਐੱਸਸੀ ਆਯੋਗ ਚੰਡੀਗੜ੍ਹ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਨੇ ਥਾਣਾ ਲੋਪੋਕੇ ਵਿੱਚ ਇਕ ਲਿਖਿਤ ਸ਼ਿਕਾਇਤ ਦਿੱਤੀ ਸੀ।
ਜਿਸ ਵਿੱਚ ਕਿਹਾ ਗਿਆ ਸੀ ਕਿ ਬਾਡਰ ਏਰੀਆ ਥਾਣਾ ਲੋਪੋਕੇ ਵਿਚ ਇਤਿਹਾਸਿਕ ਤੀਰਥ ਦੀ ਇਮਾਰਤ ਵਿੱਚ ਸਥਿਤ ਗੁਰੂ ਗਿਆਨ ਨਾਥ ਆਸ਼ਰਮ ਬਾਲਮੀਕੀ ਤੀਰਥ ਦੇ ਮੁੱਖ ਮਹੰਤ ਗਿਰਧਾਰੀ ਨਾਥ ਅਤੇ ਉਸਦੇ ਚੇਲਿਆਂ ਨੇ ਮੰਦਰ ਵਿਚ 2 ਔਰਤਾਂ ਨੂੰ ਬੰਧੀ ਬਣਾਕੇ ਰੱਖਿਆ ਹੋਇਆ ਹੈ। ਦੋਸ਼ ਸੀ ਕਿ ਦੋਨੋ ਔਰਤਾਂ ਦੇ ਨਾਲ ਕੁਕਰਮ ਕੀਤਾ ਜਾ ਰਿਹਾ ਹੈ।
ਦਾਅਵੇ ਅਨੁਸਾਰ ਪੁਲਿਸ ਨੇ ਆਸ਼ਰਮ ਵਿੱਚ ਛਾਪੇਮਾਰੀ ਕਰਕੇ ਦੋਨੋਂ ਔਰਤਾਂ ਨੂੰ ਬਰਾਮਦ ਕਰ ਲਿਆ ਹੈ ਤੇ ਜਿਹੜੇ 2 ਮੁਲਜ਼ਮ ਫਰਾਰ ਹੋਏ ਹਨ, ਓਹਨਾਂ ਦੀ ਗਿਰਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਔਰਤਾਂ ਨੇ ਇਕ ਪੱਤਰ ਲਿਖ ਕੇ ਇਸ ਮਾਮਲੇ ਦੀ ਜਾਣਕਾਰੀ ਐੱਸਸੀ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਨੂੰ ਦਿਤੀ ਸੀ।

Related posts

ਲਓ ਜੀ ਮਜੀਠੀਏ ਨੇ ਪਾਤਾ ਆਪ ਦੇ ਮੰਤਰੀ ਦਾ ਪਟਾਕਾ

htvteam

19 ਸਾਲ ਤੋਂ ਬਾਅਦ ਕੱਦ ਵਧਾਉਣ ਦਾ ਕੁਦਰਤੀ ਤਰੀਕਾ ਕੀ ਹੈ ?

htvteam

ਗੱਡੀ ਭਰਕੇ ਆਏ ਗੁੰਡਿਆਂ ਨੇ ਫਿਲਮੀ ਸਟਾਇਲ ‘ਚ ਚੁੱਕ ਸੁੱਟਿਆ ਗੱਡੀ ‘ਚ

htvteam

Leave a Comment