Htv Punjabi
Punjab

ਕੋਰੋਨਾ ਤੋਂ ਬਾਅਦ ਹੁਣ ਪਟਿਆਲਾ ‘ਚ ਫੇਰ ਫੈਲੀ ਦਹਿਸ਼ਤ, ਇੱਕ ਦੀ ਮੌਤ, ਲੋਕ ਦੌੜ ਕੇ ਘਰਾਂ ਤੋਂ ਬਾਹਰ ਨਿਕਲੇ, ਚਾਰੇ ਪਾਸੇ ਹੋ ਗਈ ਪੁਲਿਸ ਹੀ ਪੁਲਿਸ 

ਪਟਿਆਲਾ :- ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਸਤਾਏ ਤੇ ਡਰਾਏ ਹੋਏ ਪਟਿਆਲਾ ਦੇ ਲੋਕਾਂ ਅੰਦਰ ਬੀਤੀ ਕੱਲ੍ਹ ਉਸ ਵੇਲੇ ਹੋਰ ਦਹਿਸ਼ਤ ਫੈਲ ਗਈ ਜਦੋਂ ਸ਼ਹਿਰ ਦੇ ਅਨਾਜ ਮੰਡੀ ਥਾਣੇ ਅਧੀਨ ਪੈਂਦੇ ਖੇਤਰ ਭਾਰਤ ਨਗਰ ਫੈਕਟਰੀ ਏਰੀਆ ਵਿੱਚ ਅਚਾਨਕ ਦੀਵਾਲੀ ਦੇ ਪਟਾਕਿਆਂ ਵਾਂਗ ਗੋਲੀਆਂ ਚੱਲ ਪਈਆਂ। ਜਿਸ ਬਾਰੇ ਬਾਅਦ ਵਿਚ ਪਤਾ ਚੱਲਿਆ ਕਿ 35 ਸਾਲਾ ਸ਼ਮਸ਼ੇਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।  ਸ਼ਮਸ਼ੇਰ ਸਿੰਘ ਸੁਖਰਾਮ ਕਲੋਨੀ ਦਾ ਵਸਨੀਕ ਸੀ। ਘਟਨਾ ਦੀ ਸੂਚਨਾ ਮਿਲਦੀਆਂ ਈ ਥਾਣਾ ਅਨਾਜ ਮੰਡੀ ਦੀ ਪੁਲਿਸ ਪਾਰਟੀ ਤੇ ਡੀਐਸਪੀ ਸੌਰਵ ਜਿੰਦਲ ਤੁਰੰਤ ਮੌਕੇ ‘ਤੇ ਪਹੁੰਚ ਗਏ ਜਿਨ੍ਹਾਂ ਨੇ ਲਾਸ਼ ਨੂੰ ਕਬਜੇ ‘ਚ ਲੈਕੇ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਨੂੰ ਜਾਣਕਾਰੀ ਦੇਂਦੀਆਂ ਡੀਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ ਸਾਡੇ 9 ਵਜੇ ਦੀ ਹੈ।  ਜਿਸ ਵਿਚ ਦੋ ਤਿੰਨ ਬੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਕਿੰਨੀਆਂ ਗੋਲੀਆਂ ਚੱਲੀਆਂ ਨੇ ਇਹ ਤਾਂ ਅਜੇ ਜਾਂਚ ਦਾ ਵਿਸ਼ਾ ਹੈ ਪਰ ਮ੍ਰਿਤਕ ਦੇ ਸ਼ਰੀਰ ਦੀ ਮੁਢਲੀ ਜਾਂਚ ਦੌਰਾਨ ਇਹ ਪਤਾ ਚੱਲਿਆ ਹੈ ਕਿ ਉਸ ਦੇ ਇੱਕ ਗੋਲੀ ਲੱਗੀ ਹੈ। ਉਨ੍ਹਾਂ ਕਿਹਾ ਕਿ ਬਾਕੀ ਦੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮਿਲ ਪਾਏਗੀ। ਇਸ ਤੋਂ ਇਲਾਵਾ ਸੂਤਰ ਦੱਸਦੇ ਹਨ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗਦਾ ਹੈ ਤੇ ਇਸ ਵਿੱਚ ਕੁਝ ਸੱਟੇ ਦੇ ਧੰਦੇ ਦੀ ਗੱਲਬਾਤ ਵੀ ਘਟਨਾ ਦਾ ਕਾਰਨ ਬਣੀ ਹੈ। ਪੁਲਿਸ ਅਨੁਸਾਰ ਅਪਰਾਧੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ।

Related posts

ਵੀਡੀਓ ਬਣਦੀ ਦੇਖ ਮੌਕੇ ਤੋਂ ਭੱਜੇ

htvteam

ਦੇਖੋ ਪੰਜਾਬ ਦੇ ਵੱਡੇ ਸ਼ਹਿਰ ‘ਚ ਦੋ ਜਨਾਨੀਆਂ ਨੇ ਕੀ ਕਰਤਾ

htvteam

ਅਮਰੂਦ ਖਾਣ ਦਾ ਆਹ ਤਰੀਕਾ ਤੁਹਾਡੇ ਪੇਟ ਦਾ ਹਾਜ਼ਮਾ ਜਵਾਕਾਂ ਵਰਗਾ ਕਰਦੂ

htvteam

Leave a Comment