ਚੰਡੀਗੜ੍ਹ ; ਪੰਜਾਬ ਕੈਬਿਨੇਟ ਅਤੇ ਮੁਖ ਸਕੱਤਰ ਦੇ ਵਿਚ ਪਿਛਲੇ ਕਈ ਦਿਨ ਤੋਂ ਚਲ ਰਿਹਾ ਵਿਵਾਦ ਆਖਿਰਕਾਰ ਬੁਧਵਾਰ ਨੂੰ ਖਤਮ ਹੋ ਗਿਆ l ਮੁਖ ਸਕੱਤਰ ਕਰਨ ਅਵਤਾਰ ਸਿੰਘ ਨੇ ਕੈਬਿਨੇਟ ਮੀਟਿੰਗ ਵਿਚ ਸਮੂਹ ਮੰਤਰੀਮੰਡਲ ਤੋਂ ਮਾਫੀ ਮੰਗ ਲਈ l ਭਵਿੱਖ ਵਿਚ ਗ਼ਲਤੀ ਨਾ ਦੁਹਰਾਉਣ ਦਾ ਵਾਅਦਾ ਵੀ ਮੰਤਰੀਮੰਡਲ ਨੂੰ ਕੀਤਾ l ਜਦ ਮੁਖ ਸਕੱਤਰ ਨੇ ਆਪਣੇ ਬਰਤਾਵ ਦੇ ਲਈ ਪੂਰੇ ਮੰਤਰੀਮੰਡਲ ਤੋਂ ਮਾਫੀ ਮੰਗੀ ਤਾਂ ਸਾਰੇ ਮੰਤਰੀ ਉਹਨਾਂ ਦੀ ਮਾਫ਼ੀ ਤੋਂ ਸਹਿਮਤ ਨਜ਼ਰ ਆਏ l ਇਸ ਮਾਫੀ ਨਾਲ ਸਬ ਤੋਂ ਜ਼ਿਆਦਾ ਰਾਹਤ ਦਾ ਸਾਹ ਮੁੱਖਮੰਤਰੀ ਕੈਪਟਨ ਅਮਰਿੰਦਰ ਨੇ ਲਿਆ l
ਇਸ ਤੋਂ ਬਾਅਦ ਕੈਬਿਨੇਟ ਦੀ ਰੋਟੀਨ ਕਾਰਵਾਈ ਸ਼ੁਰੂ ਹੋਈ ਅਤੇ ਕਈ ਫੈਸਲਿਆਂ ਤੇ ਮੋਹਰ ਲਾਈ ਗਈ lਦੱਸ ਦੇਈਏ ਕਿ ਪਿਛਲੇ ਦਿਨੀਂ ਹੋਈ ਕੈਬਿਨੇਟ ਮੀਟਿੰਗ ਵਿੱਚ ਸੀਐਸ ਦੇ ਬਰਤਾਵ ਦੇ ਕਾਰਨ ਸੀਐਸ ਦਾ ਬਾਈਕਾਟ ਕਰ ਦਿੱਤਾ ਸੀ l ਇਸ ਝਗੜੇ ਦੇ ਬਾਅਦ ਮੁਖ ਸਕੱਤਰ ਤੋਂ ਟੈਕਸਟੇਸ਼ਨ ਵਿਭਾਗ ਖੋਇਆ ਜਾ ਚੁਕਿਆ ਹੈ l ਵਿਵਾਦ ਖਤਮ ਕਰਨ ਨੂੰ ਸੀਐਮ ਨੇ ਸਾਰਿਆਂ ਨਾਲ ਅਲੱਗ ਅਲੱਗ ਗੱਲ ਕਰਨ ਦੇ ਲਈ ਲੰਚ ਡਿਪਲੋਮੇਸੀ ਦਾ ਸਹਾਰਾ ਲਿਆ ਸੀ, ਜਿਹੜਾ ਕਿ ਸਫਲ ਹੁੰਦਾ ਨਜ਼ਰ ਆਇਆ l
ਕੈਬਿਨੇਟ ਮੀਟਿੰਗ ਵਿਚ ਸੀਐਸ ਕਰਨ ਅਵਤਾਰ ਸਿੰਘ ਨੇ ਸਾਰੇ ਮੰਤਰੀਆਂ ਵਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮੇਰੀ ਮੰਸ਼ਾ ਕਿਸੇ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ l ਉਹਨਾਂ ਕਿਹਾ ਕਿ ਮੈਨੂੰ ਬਾਅਦ ਵਿੱਚ ਗ਼ਲਤੀ ਦਾ ਅਹਿਸਾਸ ਹੋਇਆ l ਉਹਨਾਂ ਕਿਹਾ ਕਿ ਉਹਨਾਂ ਨੇ ਹੁਣ ਤਕ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ l ਉਹਨਾਂ ਕਿਹਾ ਕਿ ਜੇਕਰ ਉਹਨਾਂ ਕਰਕੇ ਕਿਸੇ ਨੂੰ ਵੀ ਕੋਈ ਠੇਸ ਪਹੁੰਚੀ ਹੈ ਤਾਂ ਉਸਦੇ ਲਈ ਉਹ ਮਾਫੀ ਮੰਗਦੇ ਹਨ l ਉਹਨਾਂ ਕਿਹਾ ਕੀ ਉਹ ਭਵਿੱਖ ਵਿੱਚ ਅਜਿਹਾ ਬਰਤਾਵ ਨਹੀਂ ਦੋਹਰਾਉਣਗੇ l ਉਹਨਾਂ ਕਿਹਾ ਕੀ ਉਹ ਬਹੁਤ ਪਹਿਲਾਂ ਹੀ ਮਾਫੀ ਮੰਗਣਾ ਚਾਹੁੰਦੇ ਸਨ ਪਾਰ ਉਹਨਾਂ ਨੇ ਕਿਹਾ ਕਿ ਅਲੱਗ ਅਲੱਗ ਮਾਫੀ ਮੰਗਾਂ ਦੀ ਬਜਾਏ ਉਹ ਇੱਕੋ ਵਾਰ ਸਬ ਤੋਂ ਮਾਫੀ ਮੰਗ ਲੈਣ l