Htv Punjabi
corona news Featured Fitness Health Punjab siyasat

ਕੋਰੋਨਾ ਮਹਾਂਮਾਰੀ ਦਾ ਅਸਰ ਘਟਦਿਆਂ ਹੀ ਸਿਆਸਤ ਭਖੀ , ਹਰਿਆਣਾ ਦੇ ਸਪੀਕਰ ਨੇ ਪੰਜਾਬ ਨੂੰ ਦਿੱਤੀ ਆਹ ਧਮਕੀ  

ਚੰਡੀਗੜ੍ਹ ; ਪੰਜਾਬ ਹਰਿਆਣਾ ਦੀ ਵੰਡ ਮੌਕੇ ਇੱਕ ਦੂਜੇ ਦੇ ਹਿੱਸੇ ਨੂੰ ਲੈਕੇ ਤਿੱਖੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ।  ਹਰਿਆਣਾ ਅਨੁਸਾਰ ਪੰਜਾਬ ਵੱਲੋਂ ਬਕਾਇਆ 13 ਫ਼ੀਸਦੀ ਹਿੱਸੇਦਾਰੀ ਦੇਣ ਤੋਂ ਮਨ੍ਹਾਂ ਕਰਨ ‘ਤੇ ਗੱਲ ਕੋਰਟ ਤੱਕ ਵੀ ਪਹੁੰਚ ਸਕਦੀ ਹੈ lਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਪੂਰਾ ਹਿਸਾ ਨਾ ਮਿਲਣ ਦੀ ਸਥਿਤੀ ਵਿਚ ਪੰਜਾਬ ਨੂੰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਦੀ ਚਿਤਾਵਨੀ ਦਿਤੀ ਹੈ l ਜਿਸ ਕਾਰਨ ਦੋਨਾਂ ਰਾਜਾਂ ਵਿੱਚ ਖਿੱਚੋਤਾਣੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ l
ਸਪੀਕਰ ਗਿਆਨ ਚੰਦ ਗੁਪਤਾ ਨੇ ਪੰਜਾਬ ਵਿਧਾਨ ਸਭਾ ਦੇ ਆਪਣੇ ਹਮਰੁਤਬਾ ਰਾਣਾ ਕੇਪੀ ਨੂੰ ਪੱਤਰ ਲਿਖ ਕੇ ਹਿਸਾ ਦੇਣ ਦੀ ਬੇਨਤੀ ਕੀਤੀ ਸੀ l ਜਿਸ ਨੂੰ ਪੰਜਾਬ ਨੇ ਇਹ ਕਹਿੰਦੇ ਹੋਏ ਬੀਤੇ ਦਿਨੀਂ ਠੁਕਰਾ ਦਿੱਤੋ ਸੀ ਕਿ ਉਹਨਾਂ ਕੋਲ ਖੁਦ ਪੂਰੀ ਜਗਾਹ ਨਹੀਂ ਹੈ l ਇਸ ਤੇ ਗੁਪਤਾ ਨੇ ਸਖਤ ਰੁਖ ਆਪਣਾ ਲਿਆ ਹੈ l ਉਹਨਾਂ ਨੇ ਪੰਜਾਬ ਦੇ ਰੁਖ ਤੋਂ ਹਰਿਆਣਾ ਸਰਕਾਰ ਨੂੰ ਜਾਣੂ ਕਰ ਦਿੱਤਾ ਹੈ l ਗੁਪਤਾ ਨੇ ਕਿਹਾ ਕਿ ਪੰਜਾਬ ਤੋਂ ਆਪਣਾ ਹੱਕ ਮੰਗ ਰਹੇ ਹਾਂ, ਭੀਖ ਨਹੀਂ ਮੰਗ ਰਹੇ l
ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਵੰਡ ਅਨੁਸਾਰ ਓਹਨਾ ਨੂੰ 40 ਫ਼ੀਸਦੀ ਹਿੱਸਾ ਮਿਲਣਾ ਸੀ, ਜਿਸ ਵਿੱਚੋ ਪੰਜਾਬ ਨੇ ਸਿਰਫ 27 ਫ਼ੀਸਦੀ ਹੀ ਦਿੱਤਾ ਹੈ l 13 ਫ਼ੀਸਦੀ ਹਿਸਾ ਦੇਣ ਲਈ ਪੰਜਾਬ ਹਮੇਸ਼ਾ ਤੋਂ ਨਾ ਨੁਕਰ ਕਰਦਾ ਆ ਰਿਹਾ ਹੈ l ਹਰਿਆਣਾ ਵਿਧਾਨ ਸਭਾ ਕੋਲ ਆਪਣੇ ਦਫਤਰਾਂ ਦੇ ਲਈ ਪੂਰੀ ਜਗਾਹ ਨਹੀਂ ਹੈ l ਈ – ਵਿਧਾਨ ਪ੍ਰੋਜੈਕਟ ਲਟਕਿਆ ਹੋਇਆ ਹੈ l ਵਿਧਾਨ ਸਭਾ ਨੂੰ ਪੇਪਰ ਲੈੱਸ ਨਹੀਂ ਕਰ ਪਾ ਰਹੇ l ਉਸਦੇ ਲਈਏ ਜਗਾਹ ਦੀ ਜਰੂਰਤ ਹੈl
ਹਰਿਆਣਾ ਨੇ ਕਿਹਾ ਪੰਜਾਬ ਜੇਕਰ ਸਾਡਾ ਬਾਕੀ ਦਾ ਹਿਸਾ ਦੇ ਦੇਵੇ ਤਾਂ ਬਹੁਤ ਸਾਰੇ ਪ੍ਰੋਜੈਕਟ ਸਿਰੇ ਚ੍ਹੜ ਸਕਦੇ ਹਨ l ਜੇਕਰ ਹਿਸਾ ਨਾ ਮਿਲਿਆ ਤਾਂ ਕਾਨੂੰਨੀ ਕਾਰਵਾਈ ਦੇ ਇਲਾਵਾ ਉਨ੍ਹਾਂ ਕੋਲ ਕੋਈ ਰਸਤਾ ਨਹੀਂ ਬਚੇਗਾ।ਗੁਪਤਾ ਨੇ ਦੇਸ਼ ਵਿਚ ਹੀ ਹਥਿਆਰ ਬਣਾਉਣ ਦਾ ਫੈਸਲਾ ਲੈਣ ਲਈ ਪੀਐਮ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕੀਤਾ ਹੈ l

Related posts

ਆਹ ਕੀ ਹੋਇਆ

htvteam

ਅੱਧੀ ਰਾਤ ਨੂੰ 2 ਜਾਣਿਆਂ ਦੀ ਗੁਰੂਘਰ ਬਾਹਰ ਵਿਗੜੀ ਨੀਅਤ ! ਪਤੰਦਰਾਂ ਨੇ ਭੋਰਾ ਸ਼ਰਮ ਨਾ ਕੀਤੀ, ਕਰਤੀ ਗੰਦੀ ਕਰਤੂਤ !

htvteam

ਸ਼ਰੇਆਮ ਪਾਰਕ ‘ਚ ਕੁੜੀਆਂ ਮੁੰਡੇ ਗਰੁੱਪ ‘ਚ ਕਰਦੇ ਸਨ ਘਾਚਾ ਮਾਚਾ

htvteam

Leave a Comment