Htv Punjabi
Uncategorized

ਲਓ ਬਈ ਹੁਣ ਦੇਸ਼ ਦੇ ਨਾਮ ਨੂੰ ਲੈਕੇ ਪੈ ਗਿਆ ਵੱਖਰਾ ਈ ਰੌਲਾ, ਗੱਲ ਸੁਪ੍ਰੀਮ ਕੋਰਟ ਤੱਕ ਜਾ ਪੁੱਜੀ, ਦੇਖੋ ਕੀ ਬਣਦੈ 

ਨਵੀਂ ਦਿੱਲੀ : ਸੁਪਰੀਮ ਕੋਰਟ 2 ਜੂਨ ਨੂੰ ਸੰਵੈਧਾਨਿਕ ਤੋਰ ਤੇ ਦੇਸ਼ ਦੇ ਅੰਗਰੇਜ਼ੀ ਨਾਮ ਇੰਡੀਆ ਨੂੰ ਭਾਰਤ ਨਾਲ ਬਦਲਣ ਨੂੰ ਲੈ ਕੇ ਦਾਇਰ ਪਟੀਸ਼ਨ ਤੇ ਸੁਣਵਾਈ ਕਰੇਗਾ।ਇਹ ਸੁਣਵਾਈ ਚੀਫ ਜਸਟਿਸ ਐੱਸਏ ਬੌਬਡੇ ਦੀ ਲੀਡਰਸ਼ਿਪ ਵਾਲੀ ਬੈਂਚ ਵਿੱਚ ਹੋਵੇਗੀ।ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਸੀ ਪਰ ਸਿਜੇਆਈ ਦੀ ਗੈਰ ਮੌਜੂਦਗੀ ਦੇ ਕਾਰਨ ਇਸਨੂੰ ਅੱਗੇ ਵਧਾ ਦਿਤਾ ਗਿਆ।
ਪਟੀਸ਼ਨ ਵਿੱਚ ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਉਹ ਸਰਕਾਰ ਨੂੰ ਅਨੁਛੇਦ 1ਵਿੱਚ ਬਦਲਾਵ ਕਰਨ ਦਾ ਹੁਕਮ ਦਵੇ।ਇਸ ਵਿੱਚ ਦੇਸ਼ ਦੇ ਨਾਮ ਦਾ ਉਲਲੇਖ ਹੈ।ਦਿੱਲੀ ਵਿਚ ਰਹਿਣ ਵਾਲੇ ਪਟੀਸ਼ਨ ਕਰਤਾ ਨੇ ਇਸਨੂੰ ਇੰਡੀਆ ਤੋਂ ਬਦਲ ਕੇ ਭਾਰਤ/ਹਿੰਦੁਸਤਾਨ ਰੱਖਣ ਦੀ ਮੰਗ ਕੀਤੀ ਹੈ।ਉਸਨੇ ਕਿਹਾ ਕਿ ਅਜਿਹਾ ਕਰਨ ਨਾਲ ਉਹਨਾਂ ਨੂੰ ਤਾਨਾਸ਼ਾਹੀ ਅਤੀਤ ਤੋਂ ਛੁਟਕਾਰਾ ਮਿਲੇਗਾ ਅਤੇ ਸਵਤੰਤਰਤਾ ਅੰਦੋਲਨ ਵਿੱਚ ਸੇਨਾਨੀਆਂ ਦਾ ਬਲੀਦਾਨ ਸਾਰਥਕ ਹੋ ਪਵੇਗਾ।
ਪਟੀਸ਼ਨ ਵਿੱਚ ਅਨੁਛੇਦ 1 ਵਿੱਚ ਸ਼ਾਮਿਲ ਪਰਾਵਧਾਨਾਂ ਨੂੰ ਲੈ ਕੇ 1948 ਵਿੱਚ ਹੋਈ ਸੰਵਿਧਾਨ ਸਭਾ ਦੀ ਬਹਿਸ ਦਾ ਜ਼ਿਕਰ ਹੈ।ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸੰਵਿਧਾਨ ਸਭਾ ਵਿੱਚ ਦੇਸ਼ ਦਾ ਨਾਮ ਭਾਰਤ ਜਾਂ ਹਿੰਦੁਸਤਾਨ ਕਰਨ ਦੇ ਪੱਖ ਵਿੱਚ ਮਜ਼ਬੂਤ ਲਹਿਰ ਸੀ।ਹੁਣ ਸਮਾਂ ਹੈ ਕਿ ਦੇਸ਼ ਨੂੰ ਉਸਦੀ ਅਸਲੀ ਪਹਿਚਾਣ ਨਾਲ ਜਾਣਿਆ ਜਾਵੇ।ਇਹ ਅਜਿਹਾ ਵਕ਼ਤ ਹੈ ਜਦੋਂ ਅਸੀ ਆਪਣੇ ਸ਼ਹਿਰਾਂ ਨੂੰ ਵੀ ਪ੍ਰਾਚੀਨ ਨਾਮ ਦੇ ਰਹੇ ਹਾਂ।

Related posts

ਕੈਪਟਨ ਨੇ ਮੋਦੀ ਸਰਕਾਰ ਖਿਲਾਫ ਖੇਤੀਬਾੜੀ ਅਤੇ ਬਿਜਲੀ ਸੋਧ ਕਾਨੂੰਨ ਦੇ ਖਿਲਾਫ ਲਿਆ ਵੱਡਾ ਸਟੈਂਡ

htvteam

ਜੰਮੂ-ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ 2 ਜਵਾਨ ਸ਼ਹੀਦ, 3 ਜ਼ਖਮੀ

htvteam

KBC ਦੇ ਸੈਟ ‘ਤੇ 12 ਘੰਟੇ ਕੰਮ ਕਰਦੇ ਹਨ ਅਮਿਤਾਬ, ਲਿਖਿਆ- ਬਿਨਾਂ ਮਿਹਨਤ ਕੁਝ ਨਹੀਂ ਮਿਲਦਾ

htvteam

Leave a Comment