Htv Punjabi
Entertainment

KBC ਦੇ ਸੈਟ ‘ਤੇ 12 ਘੰਟੇ ਕੰਮ ਕਰਦੇ ਹਨ ਅਮਿਤਾਬ, ਲਿਖਿਆ- ਬਿਨਾਂ ਮਿਹਨਤ ਕੁਝ ਨਹੀਂ ਮਿਲਦਾ

ਅਮਿਤਾਬ ਬੱਚਨ ਇਹਨਾਂ ਦਿਨਾਂ ‘ਚ ਕੇਬੀਸੀ ਦੀ ਸ਼ੂਟਿੰਗ ਕਰ ਰਹੇ ਹਨ। ਕੇਬੀਸੀ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ, ਸ਼ੋਅ ਦੇ ਸ਼ੁੱਕਰਵਾਰ ਦੇ ਐਪੀਸੋਡ ‘ਚ ਐਕਟਰ ਰਿਤੇਸ਼ ਦੇਸ਼ਮੁੱਖ ਨੇ ਏਂਟਰੀ ਲਈ ਸੀ, ਅਮਿਤਾਬ ਸੋਸ਼ਲ ਮੀਡੀਆ ‘ਤੇ ਕੇਬੀਸੀ ਨਾਲ ਜੁੜੇ ਕਿੱਸੇ, ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ,, ਕਈ ਵਾਰ ਆਪਣੇ ਫੈਂਜ਼ ਨੂੰ ਚੰਗੀਆਂ ਗੱਲਾਂ ਵੀ ਦੱਸਦੇ ਹਨ, ਉਹ ਅਕਸਰ ਆਪਣੇ ਪਿਤਾ ਦੀਆਂ ਕਵੀਤਾਵਾਂ ਸੁਣਾਉਂਦੇ ਰਹਿੰਦੇ ਹਨ।

ਹੁਣ ਅਮਿਤਾਬ ਨੇ ਦੱਸਿਆ ਹੈ ਕਿ ਜ਼ਿੰਦਗੀ ਵਿਚ ਮਿਹਨਤ ਕਿੰਨੀ ਜ਼ਰੂਰੀ ਹੈ, ਬਿਨ੍ਹਾਂ ਸੰਘਰਸ਼ ਅਤੇ ਮਿਹਨਤ ਦੇ ਕੁਝ ਨਹੀਂ ਮਿਲਦਾ ,, ਉਹਨਾਂ ਨੇ ਦੱਸਿਆਂ ਕੇ ਉਹ ਆਪ ਵੀ ਕਿੰਨੀ ਮਿਹਨਤ ਕਰਦੇ ਹਨ, 77 ਸਾਲ ਦੇ ਮਹਾਨਾਇਕ ਨੇ ਫੋਟੋ ਪੋਸਟ ਕਰਕੇ ਲਿਖਿਆ ,, ਐਟ ਵਰਕ,, ਕੇਬੀਸੀ ਦੇ ਸੈਟ ‘ਤੇ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ।

ਉਸਦੇ ਬਾਅਦ ਇੱਥੇ ਰਿਕਾਂਰਡਿੰਗ ਦੇ ਲਈ , ਬਿਨ੍ਹਾਂ ਮਿਹਨਤ ਦੇ ਜਿੰਦਗੀ ‘ਚ ਸਫਲਤਾ ਨਹੀਂ ਮਿਲਦੀ। ਬਾਬੂਜੀ ਕਹਿੰਦੇ ਸਨ,’ ਜਦ ਤੱਕ ਜੀਵਨ ਹੈ ਤਦ ਤੱਕ ਸੰਘਰਸ਼ ਹੈ,’’ ਫੋਟੋ ‘ਚ ਅਮਿਤਾਬ ਸਟੂਡੀਓ ‘ਚ ਬੈਠੇ ਨਜ਼ਰ ਆ ਰਹੇ ਹਨ। ਅਮਿਤਾਬ ਦੀ ਇਸ ਪੋਸਟ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕੇ ਅਮਿਤਾਬ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ।

Related posts

ਪੰਜਾਬੀ ਗਾਇਕ ਵੱਡਾ ਗਰੇਵਾਲ ਨਸ਼ੇ ਸਮੇਤ ਗ੍ਰਿਫਤਾਰ, ਦੇਖੋ ਕਿਵੇਂ ਫੜਿਆ ਗਿਆ ਤੇ ਅੱਗੇ ਕੀ ਬਣਿਆ

Htv Punjabi

ਕੰਗਨਾ ‘ਤੇ ਸ਼ਿਕੰਜੇ ਦੀ ਤਿਆਰੀ: ਮਹਾਰਾਸ਼ਟਰ ਸਰਕਾਰ ਐਕਟਰਸ ਦੇ ਡਰੱਗ ਲੈਣ ਦੀ ਕਰੇਗੀ ਜਾਂਚ

htvteam

ਐਕਟਰ ਨਹੀਂ ਬਣਦੇ ਤਾਂ ਵਧੀਆ ਸੈਕਸ ਓਪਚਾਰ ਡਾਕਟਰ ਹੁੰਦੇ ਰਣਬੀਰ ਸਿੰਘ: ਭੂਮੀ ਪੇਡਨੇਕਰ

htvteam