Htv Punjabi
Uncategorized

ਇਹ ਨੇ ਵਿਸ਼ਵ ਦੀਆਂ 5 ਅਜਿਹੀਆਂ ਥਾਂਵਾ ਜਿੱਥੇ ਜਾਣਾ ਲੋਕਾਂ ਦਾ ਸਿਰਫ ਸੁਫਨਾ ਈ ਹੈ,ਪਰ ਜਾ ਕੋਈ ਨਹੀਂ ਸਕਦਾ! 

ਨਿਊਜ਼ ਡੈਸਕ ; ਦੁਨੀਆ ਵਿਚ ਅਜੇਹੀ ਕਈ ਜਗਾਹ ਹਨ, ਜੋ ਕਿਸੀ ਵਜ੍ਹਾ ਨਾਲ ਮਸ਼ਹੂਰ ਹਨ, ਪਰ ਉਨ੍ਹਾਂ ਜਗਾਹ ਤੇ ਜਾਣ ਦੀ ਇਜਾਜਤ ਨਹੀਂ ਹੈ l ਕੁਛ ਖਾਸ ਲੋਕ ਹੀ ਉਹਨਾਂ ਜਗਾਹ ਤੇ ਜਾ ਸਕਦੇ ਹਨ l ਅੱਜ ਅਸੀਂ ਤੁਹਾਨੂੰ ਅਜੇਹਆਂ  5 ਜਗਾਂ ਦੇ ਬਾਰੇ ਵਿਚ ਦਸਣ ਜਾ ਰਹੇ ਹਾਂ, ਜਿਹੜੀਆਂ ਬਹੁਤ ਹੀ ਖਾਸ ਅਤੇ ਅਨੋਖੀਆਂ ਹਨ l
ਫਰਾਂਸ ਦੀ ਲਸਕਸ ਗੁਫਾ 1940 ਵਿਚ ਲੱਭੀ ਗਈ ਸੀ l 20 ਹਜ਼ਾਰ ਸਾਲ ਪੁਰਾਣੀ ਇਸ ਗੁਫਾ ਵਿੱਚ ਆਦੀ ਮਾਨਵ ਕਾਲ ਦੇ ਹਜ਼ਾਰਾਂ ਚਿੱਤਰ ਮੌਜੂਦ ਹਨ l ਜਿਥੇ ਲੋਕਾਂ ਦੇ ਜਾਣ ਤੇ ਰੋਕ ਹੈ l ਇਸਦੀ ਵਜ੍ਹਾ ਹੈ ਗੁਫਾ ਵਿਚ ਰਹਿੰਦੇ ਖ਼ਤਰਨਾਕ ਕੀੜੇ ਅਤੇ ਗ਼ੁਫ਼ਾ ਦੇ ਟੁੱਟਣ ਦਾ ਖ਼ਤਰਾ ਹੈ l
ਜਪਾਨ ਦੇ ਸ਼ਿੰਟੋ ਨਾਮ ਦੇ ਇਲਾਕੇ ਵਿਚ ਬਣੇ ਦ ਗ੍ਰੈੰਡ ਸ਼੍ਰਾਈਨ ਆਫ ਆਈਜ਼ ਮੰਦਿਰ ਵਿਚ ਪੁਜਾਰੀ ਤੋਂ ਇਲਾਵਾ ਸਿਰਫ ਉਸੀ ਪਰਿਵਾਰ ਨੂੰ ਜਾਂਣ ਦੀ ਇਜਾਜ਼ਤ ਹੈ ਜਿਹੜੇ ਰਾਜ ਘਰਾਣੇ ਨਾਲ ਤਾਲੁਕ ਰੱਖਦੇ ਹਨ l ਇਸ ਮੰਦਿਰ ਦੀ ਖਾਸ ਗੱਲ ਇਹ ਹੈ ਕਿ ਇਸਨੂੰ ਹਰ 20 ਸਾਲ ਵਿਚ ਤੋੜ ਦਿੱਤਾ ਜਾਂਦਾ ਹੈ ਅਤੇ ਫਿਰ ਤੋਂ ਬਣਾਇਆ ਜਾਂਦਾ ਹੈ l
ਇਹ ਇੱਕ ਭੂਮੀਗਤ ਬੀਜ ਭੰਡਾਰਣ ਕੇਂਦਰ ਹਨ, ਜਿਹੜੇ ਨਾਰਵੇ ਦੇ ਸਵਾਲ ਬਰਡ ਵਿੱਚ ਹਨ l ਇਸਨੂੰ ਪਹਾੜਾਂ ਵਿੱਚ 430 ਫੁੱਟ ਨੀਚੇ ਤੱਕ ਬਣਾਇਆ ਗਿਆ ਹੈ l ਇਥੇ ਦੁਨੀਆ ਭਰ ਦੀਆਂ ਅਲੱਗ ਅਲੱਗ ਪ੍ਰਜਾਤੀਆਂ ਦੇ ਕਰੀਬ 10 ਲਖ ਬੀਜ ਸੁਰੱਖਿਅਤ  l ਇਸਨੂੰ ਹੰਗਾਂਮੀ ਹਾਲਾਤਾਂ ਲਈ ਸੁਰੱਖਿਅਤ ਕੀਤਾ ਗਿਆ l ਇਥੇ ਹਰ ਕਿਸੇ ਨੂੰ ਜਾਂਣ ਦੀ ਇਜਾਜਤ ਨਹੀਂ ਹੈ l ਇਸ ਜਗਾਹ ਤੇ ਸਿਰਫ ਓਹੀ ਲੋਕ ਜਾ ਸਕਦੇ ਹਨ, ਜਿਹੜੇ ਇਥੇ ਕੰਮ ਕਰਦੇ ਹਨ ਜਾਂ ਜਿਹੜੇ ਆਪਣੇ ਬੀਜ ਨੂੰ ਇਥੇ ਸੁਰੱਖਿਅਤ ਰੱਖਣਾ ਚਾਹੁੰਦੇ ਹਨ l
ਵੈਟੀਕਨ ਸਿਟੀ ਦੇ ਗੁਪਤ ਅਭਿਲੇਖਾਗਾਰ ਵਿੱਚ ਹਰ ਕੋਈ ਨਹੀਂ ਆ ਜਾ ਸਕਦਾ ਹੈ l ਇਥੇ ਸਿਰਫ ਪੌਪ ਅਤੇ ਕੁਝ ਖਾਸ ਲੋਕਾਂ ਨੂੰ ਹੀ ਜਾਣ ਦੀ ਇਜਾਜਤ ਹੈ l ਇਸਦੀ ਵਜ੍ਹਾ ਹੈ ਕਿ ਇਸ ਅਭਿਲੇਖਾਗਾਰ ਵਿਚ ਸਾਰੀਆਂ ਪੁਰਾਣੀ ਕਿਤਾਬਾਂ ਅਤੇ ਦਸਤਾਵੇਜਾਂ ਨੂੰ ਸਹੇਜ ਕੇ ਰੱਖਿਆ ਗਿਆ ਹੈ l
ਆਸਟ੍ਰੇਲੀਆ ਦਾ ਹਰਡ ਆਈਲੈਂਡ ਇਕ ਜਵਾਲਾਮੁਖੀ ਟਾਪੂ ਹੈ l ਹਿੰਦ ਮਹਾਂਸਾਗਰ ਦੀ ਗਹਿਰਾਈ ਤੋਂ ਨਿਕਲੇ ਇਸ ਟਾਪੂ ‘ਤੇ ਅੱਜ ਵੀ ਇਕ ਜਵਾਲਾਮੁਖੀ ਸੁਲਗ ਰਿਹਾ ਹੈ, ਜਿਸ ਦੀ ਵਜ੍ਹਾ ਕਾਰਨ ਇਥੇ ਟੂਰਿਸਟਾਂ ਦਾ ਆਣਾ ਜਾਣਾ ਬੰਦ ਹੈ l

Related posts

ਪ੍ਰੇਮੀ ਨਾਲ ਫਰਾਰ ਹੋ ਰਹੀ ਸੀ ਭੈਣ, ਭਰਾ ਨੇ ਜਦੋਂ ਆਟੋ ‘ਤੇ ਪਿੱਛਾ ਕੀਤਾ ਤਾਂ ਸਭ ਖਤਮ

htvteam

ਪੁਲਸ ਵੱਲੋਂ ਨਾਕਾਬੰਦੀ ਦੌਰਾਨ ਦੋ ਔਰਤਾਂ ਨੂੰ ਗਾਂਜੇ ਸਮੇਤ ਕੀਤਾ ਕਾਬੂ

htvteam

ਬੰਦਾ ਕਰੋਨਾ ਨੂੰ ਹਰਾ ਕੇ ਪਹੁੰਚਿਆ ਘਰ, ਫਿਰ ਦੇਖੋ ਉਸਨੂੰ ਕਰੋਨਾ ਦਾ ਸ਼ੁਕਰੀਆ ਕਰਕੇ ਕਿਉਂ ਜਾਣਾ ਪਿਆ ਹੋਟਲ!

Htv Punjabi

Leave a Comment