Htv Punjabi
corona news Featured Fitness Health Religion Tech

ਅੱਛਾ ! ਤੇ ਆਹ ਕਾਰਨ ਐ ਸਮੁੰਦਰ ਦੇ ਪਾਣੀ ਦਾ ਖਾਰਾ ਹੋਣ ਦਾ ? ਤੁਸੀਂ ਵੀ ਪੜ੍ਹੋ ਅੱਖਾਂ ਖੋਲ੍ਹਣ ਵਾਲਾ ਸੱਚ 

ਨਿਊਜ਼ ਡੈਸਕ ; ਇਹ ਤਾਂ ਤੁਸੀ ਜਾਣਦੇ ਹੀ ਹੋ ਕਿ ਸਮੁੰਦਰ ਦੀ ਤਹਿ ਤੋਂ ਹੀ ਕਿਸੇ ਜਗਾਹ ਦੀ ਉਚਾਈ ਮਾਪੀ ਜਾਂਦੀ ਹੈ ਯਾਨੀ ਇਹ ਧਰਤੀ ‘ਤੇ ਸਬ ਤੋਂ ਹੇਠਲੀ  ਤਹਿ ਹੈ ਅਤੇ ਇਸੀ ਕਾਰਨ ਨਦੀਆਂ ਦਾ ਪਾਣੀ ਵੀ ਆਕੇ ਅੰਤ ਵਿਚ ਸਮੁੰਦਰ ਵਿਚ ਹੀ ਮਿਲਦਾ ਹੈ l ਇਹ ਕਿਰਿਆ 100-200 ਸਾਲ ਪਹਿਲਾ ਦੀ ਨਹੀਂ ਬਲਕਿ ਅਜਿਹਾ ਹਜ਼ਾਰਾਂ-ਲੱਖਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ, ਪਰ ਕੀ ਕਦੀ ਤੁਸੀ ਧਿਆਨ ਦਿੱਤੋ ਹੈ ਕਿ ਆਖਿਰ ਸਮੁੰਦਰ ਦਾ ਪਾਣੀ ਖਾਰਾ ਕਿਉਂ ਹੁੰਦਾ ਹੈ, ਨਦੀਆਂ ਦਾ ਪਾਣੀ ਕਿਉਂ ਨਹੀਂ ? ਚਲੋ ਇਸ ਭੇਦ ਬਾਰੇ ਜਾਂਣਦੇ ਹਾਂ, ਪਰ ਉਸ ਤੋਂ ਵੀ ਜ਼ਿਆਦਾ ਇਹ ਜਾਨਣਾ ਜਰੂਰੀ ਹੈ ਕਿ ਆਖਿਰ ਸਮੁੰਦਰ ਦਾ ਜਨਮ ਕਿਵੇਂ ਅਤੇ ਕਦ ਹੋਇਆ ?
ਵਿਗਿਆਨਿਕਾਂ ਦਾ ਅਨੁਮਾਨ ਹੈ ਕਿ ਸਮੁੰਦਰ ਦਾ ਜਨਮ ਅੱਜ ਤੋਂ ਕਰੀਬ 50 ਕਰੋੜ ਤੋਂ 100 ਕਰੋੜ ਸਾਲ ਦੇ ਵਿੱਚ ਹੋਇਆ ਹੋਵੇਗਾ, ਪਰ ਇਸਦਾ ਅਨੁਮਾਨ ਲਗਾਨਾ ਮੁਸ਼ਕਿਲ ਹੈ ਕਿ ਆਖਿਰ ਧਰਤੀ ਦੇ ਵਿਸ਼ਾਲ ਟੋਏ ਪਾਣੀ ਨਾਲ ਕਿਵੇਂ ਭਰ ਗਏ ਅਤੇ ਇਹਨਾਂ ਵਿਸ਼ਾਲ ਟੋਇਆਂ ਦਾ ਨਿਰਮਾਣ ਕਿਵੇਂ ਹੋਇਆ l ਹਾਲਾਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਜਦ ਧਰਤੀ ਦਾ ਜਨਮ ਹੋਇਆ ਤਾਂ ਉਹ ਅੱਗ ਦਾ ਇਕ ਵਿਸ਼ਾਲ ਗੋਲਾ ਸੀ l ਜਦ ਇਹ ਹੋਲੀ ਹੋਲੀ ਠੰਡੀ ਹੋਣ ਲੱਗੀ ਤਾਂ ਚਾਰੋਂ ਪਾਸੇ ਗੈਸ ਦੇ ਬੱਦਲ ਫੈਲ ਗਏ l ਇਹੀ ਗੈਸ ਦੇ ਬੱਦਲ ਜਦ ਭਾਰੀ ਹੋ ਗਏ ਤਾਂ ਉਹ ਬਾਰਿਸ਼ ਦੇ ਰੂਪ ਵਿਚ ਵਰ੍ਹ ਪਏ l ਲੱਖਾਂ ਸਾਲ ਤੱਕ ਇੰਝ ਹੀ ਬਾਰਿਸ਼ ਹੁੰਦੀ ਰਹੀ, ਜਿਸ ਕਾਰਨ ਧਰਤੀ ਦੇ ਵੱਡੇ ਟੋਇਆਂ ਵਿਚ ਪਾਣੀ ਭਰ ਗਿਆ, ਜਿਸਨੂੰ ਅੱਜ ਅਸੀ ਸਮੁੰਦਰ ਦੇ ਨਾਮ ਨਾਲ ਜਾਣਦੇ ਹਾਂ l
ਸਮੁੰਦਰ ਦੇ ਪਾਣੀ ਵਿੱਚ ਜੀਵਨ ਦੀਆਂ ਲੱਖਾਂ ਪ੍ਰਜਾਤੀਆਂ ਰਹਿੰਦੀਆਂ ਹਨ l ਇਹਨਾਂ ਵਿਚ ਕੁਝ ਵੱਡੇ ਤਰ੍ਹਾਂ ਦੇ ਜੀਵ ਵੀ ਹੁੰਦੇ ਹਨ, ਜਿਵੇਂ -ਵ੍ਹੇਲ ਮੱਛੀ, ਸ਼ਾਰਕ ਮੱਛੀ , ਆਕਟੋਪਸ, ਆਨਾਕੋਂਡਾ ਸੱਪ ਆਦਿ l ਵੈਸੇ ਤਾਂ ਸਮੁੰਦਰਾਂ ਦੇ ਬਾਰੇ ਵਿੱਚ ਹਲੇ ਪੂਰੀ ਤਰ੍ਹਾਂ ਵਿਗਿਆਨਿਕ ਵੀ ਨਹੀਂ ਜਾਣ ਸਕੇ ਹਨ l ਅਜਿਹੇ ਵਿੱਚ ਇਹਨਾਂ ਦੇ ਕੁਝ ਭੇਦ ਹੁਣ ਵੀ ਅਣਸੁਲਝੇ ਹੀ ਹਨ l
ਤੁਹਾਨੂੰ ਸ਼ਾਇਦ ਹੀ ਇਹ ਪਤਾ ਹੋਵੇ ਕਿ ਨਦੀਆਂ ਅਤੇ ਝਰਨਿਆਂ ਵਿਚ ਵੀ ਸਮੁੰਦਰ ਦਾ ਹੀ ਪਾਣੀ ਰਹਿੰਦਾ ਹੈ l ਦਰਅਸਲ, ਸਮੁੰਦਰ ਤੋਂ ਭਾਫ ਉੱਠਦੀ ਹੈ, ਜਿਸ ਤੋਂ ਬੱਦਲਾਂ ਦਾ ਨਿਰਮਾਣ ਹੁੰਦਾ ਹੈ ਅਤੇ ਇਸੇ ਨਾਲ ਮੀਂਹ ਪੈਂਦਾ ਹੈ l ਇਸ ਵਿਚ ਨਮਕ ਵੀ ਘੁਲੇ ਹੁੰਦੇ ਹਨ, ਪਰ ਉਹਨਾਂ ਦੀ ਮਾਤਰਾ ਵੀ ਘੱਟ ਹੁੰਦੀ ਹੈ, ਇਸ ਲਈ ਨਦੀ ਅਤੇ ਝਰਨਿਆਂ ਦਾ ਪਾਣੀ ਅਕਸਰ ਮੀਠਾ ਹੁੰਦਾ ਹੈ l
ਜਦ ਬਾਰਿਸ਼ ਦਾ ਪਾਣੀ ਵਾਪਸ ਸਮੁੰਦਰ ਵਿੱਚ ਪਹੁੰਚਦਾ ਹੈ ਤਾਂ ਓਥੇ ਥੋੜੇ-ਥੋੜੇ ਕਰਕੇ ਨਮਕ ਜਮ੍ਹਾ ਹੁੰਦੇ ਜਾਂਦੇ ਹਨ l ਹਜ਼ਾਰਾਂ-ਲੱਖਾਂ ਸਾਲ ਤੱਕ ਸਮੁੰਦਰ ਵਿੱਚ ਨਮਕ ਦੇ ਜਮ੍ਹਾਂ ਹੋਣ ਕਾਰਨ ਉਸਦਾ ਪਾਣੀ ਖਾਰਾ ਹੋ ਜਾਂਦਾ ਹੈ l ਇਹ ਨਮਕ ਹੈ ਸੋਡੀਅਮ ਅਤੇ ਕਲੋਰਾਈਡ, ਜਿਸ ਨਾਲ ਨਾਮਕ ਦਾ ਨਿਰਮਾਣ ਹੁੰਦਾ ਹੈ l
ਸਮੁੰਦਰ ਦਾ ਪਾਣੀ ਖਾਰਾ ਹੋਣ ਪਿਛੇ ਹਿੰਦੂ ਧਰਮ ਨਾਲ ਸਬੰਧਤ ਇੱਕ ਪੁਰਾਤਨ ਕਹਾਣੀ ਵੀ ਹੈ l ਕਹਿੰਦੇ ਨੇ ਕਿ ਇਕ ਵਾਰ ਸਮੁੰਦਰ ਦੇਵ ਨੇ ਪਾਰਵਤੀ ਮਾਤਾ ਨਾਲ ਵਿਆਹ ਕਰਨ ਦੀ ਪੇਸ਼ਕਸ਼ ਰੱਖੀ, ਪਰ ਕਿਉਂਕਿ ਮਾਤਾ ਪਾਰਵਤੀ ਪਹਿਲਾਂ ਹੀ ਭਗਵਾਨ ਸ਼ਿਵ ਨੂੰ ਆਪਣਾ ਪਤੀ ਮੰਨ ਚੁਕੀ ਸੀ, ਇਸ ਲਈ ਉਹਨਾਂ ਨੇ ਸਮੁੰਦਰ ਦੇਵ ਦੀ ਪੇਸ਼ਕਸ਼ ਨੂੰ ਨਾਮੰਜ਼ੂਰ ਕਰ ਦਿੱਤਾ l ਇਸ ਨਾਲ ਸਮੁੰਦਰ ਦੇਵ ਨੂੰ ਗੁਸਾ ਆ ਗਿਆ ਅਤੇ ਮਾਤਾ ਪਾਰਵਤੀ ਦੇ ਸਾਮਣੇ ਹੀ ਭਗਵਾਨ ਸ਼ਿਵ ਨੂੰ ਬੁਰਾ-ਭਲਾ ਕਹਿਣ ਲਗੇ l ਇਸ ‘ਤੇ ਮਾਤਾ ਪਾਰਵਤੀ ਗੁਸਾ ਹੋ ਗਈ ਅਤੇ ਉਹਨਾਂ ਨੇ ਉਹਨੂੰ ਸ਼ਰਾਪ ਦਿੱਤੋ ਕਿ ਜਿਸ ਮੀਠੇ ਪਾਣੀ ਤੇ ਤੁਹਾਨੂੰ ਏਨਾ ਹੰਕਾਰ ਹੈ ਅਤੇ ਦੂਸਰਿਆਂ ਦੀ ਬੁਰਾਈ ਕਰਦੇ ਹੋ, ਓਹੀ ਪਾਣੀ ਅੱਜ ਤੋਂ ਖਾਰਾ (ਨਮਕੀਨ) ਹੋ ਜਾਵੇ, ਜਿਸ ਨੂੰ ਕੋਈ ਪੀ ਨਾ ਸਕੇ l

Related posts

ਸਵੇਰੇ ਸਵੇਰੇ ਪਰੌਂਠਿਆਂ ਨਾਲ ਦਹੀ ਤੇ ਚਾਹ ਪੀਣ ਵਾਲੇ ਜ਼ਰਾ ਧਿਆਨ ਦੇਣ

htvteam

16 ਦਸੰਬਰ ਨੂੰ ਕਿਸਾਨੀ ਅੰਦੋਲਨ ਨੂੰ ਲੈਕੇ ਸੁਪਰੀਮ ਕੋਰਟ ‘ਚ ਹੋਵੇਗਾ ਵੱਡਾ ਫੈਸਲਾ…

htvteam

ਅੰਗਰੇਜ਼ੀ ਮੁਲਕ ਦੀ ਬੈਰੀ ਨੂੰ ਰਲਾ ਲਓ ਦਹੀ ‘ਚ ਫੇਰ ਦੇਖੋ ਕਮਾਲ

htvteam

Leave a Comment