Htv Punjabi
Punjab

ਸੋਚੋ ਜਰਾ ਉਸ ਮਾਂ ਬਾਪ ਦਾ ਹਾਲ! ਜਿਨ੍ਹਾਂ ਦੇ ਬੱਚੇ ਨੇ ਕਰਤਾ ਆਹ ਕੰਮ, ਪਤਾ ਲੱਗਦੀਆਂ ਈ ਡੀਸੀ ਨੇ ਭਜਾਈਆਂ ਪ੍ਰਸ਼ਾਸ਼ਨ ਦੀਆਂ ਗੱਡੀਆਂ, ਪੈ ਗਈਆਂ ਭਾਜੜਾਂ 

ਫਿਰੋਜ਼ਪੁਰ ; ਲਾਕ ਡਾਊਨ ਦੌਰਾਨ 12 ਸਾਲਾ ਬੱਚਾ ਆਪਣੀ ਦਾਦੀ ਨੂੰ ਮਿਲਣ ਮਾਲ ਗੱਡੀ ‘ਤੇ ਬੈਠ ਕੇ ਬਿਹਾਰ ਨੂੰ ਨਿਕਲਿਆ l ਪਰ ਉਹ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਪਹੁੰਚ ਗਿਆ l ਏਧਰ, ਪੰਜਾਬ ਵਿਚ ਬੱਚੇ ਦੇ ਸਰਪ੍ਰਸਤ ਉਸਦੀ ਤਲਾਸ਼ ਵਿਚ ਭਟਕਦੇ ਰਹੇ l ਇਸ ਦੌਰਾਨ ਲਖਨਊ ਪ੍ਰਸ਼ਾਸਨ ਦੀ ਬਾਲ ਭਲਾਈਕਮੇਟੀ ਨੇ ਪੰਜਾਬ ਦੇ ਫਿਰੋਜ਼ਪੁਰ ਜਿਲ੍ਹਾ ਪ੍ਰਸ਼ਾਸਨ ਨੂੰ ਸੰਪਰਕ ਕੀਤਾ ਅਤੇ ਬਚੇ ਦੇ ਲਖਨਊ ਵਿਚ ਹੋਣ ਦੀ ਜਾਣਕਾਰੀ ਦਿਤੀ l
ਇਸਦੇ ਬਾਅਦ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ 27 ਮਈ ਨੂੰ ਇਕ ਕਾਰ ਲਖਨਊ ਨੂੰ ਰਵਾਨਾ ਕੀਤੀ l ਇਹ ਕਾਰ ਸ਼ੁਕਰਵਾਰ ਨੂੰ ਬੱਚੇ ਨੂੰ ਲੈ ਕੇ ਫਿਰੋਜ਼ਪੁਰ ਪਹੁੰਚ ਚੁਕੀ ਹੈ l ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਸਿਆ ਕਿ ਇਹ ਬੱਚਾ ਬਿਹਾਰ ਵਿਚ ਰਹਿ ਰਹੀ ਆਪਣੀ ਦਾਦੀ ਨੂੰ ਮਿਲਣ ਲਈ ਮਾਲ ਗਡੀ ਵਿਚ ਬੈਠ ਗਿਆ ਸੀ l
ਪਰਿਵਾਰ ਵਾਲੇ ਉਸਨੇ ਲੱਭਦੇ ਰਹੇ ਪਰ ਉਹ ਲਖਨਊ ਪਹੁੰਚ ਗਿਆ l ਜਿਵੇਂ ਹੀ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਕਿ ਬਚਾ ਲਖਨਊ ਵਿਚ ਸਲਾਮਤ ਹੈ l ਵਾਪਸ ਲਿਆਉਣ ਲਈ ਫਿਰੋਜ਼ਪੁਰ ਤੋਂ ਇਕ ਗੱਡੀ ਵਿਚ ਬਾਲ ਭਲਾਈ ਕਮੇਟੀ ਦੇ ਕਰਮਚਾਰੀਆਂ ਨੂੰ ਰਵਾਨਾ ਕੀਤਾ l
ਕਮੇਟੀ ਦੇ ਕਰਮਚਾਰੀ ਗੱਡੀ ਵਿਚ ਬੱਚੇ ਨੂੰ ਵਾਪਸ ਫਿਰੋਜ਼ਪੁਰ ਲੈ ਕੇ ਆਏ l ਜਿਸ ਨੂੰ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਉਸਦੇ ਪਿਤਾ ਦੇ ਸਪੁਰਦ ਕੀਤਾ l ਡਿਪਟੀ ਕਮਿਸ਼ਨਰ ਨੇ ਬੱਚੇ ਨੂੰ ਚੌਕਲੇਟ ਬਾਕਸ ਵੀ ਦਿੱਤੋ l ਨਾਲ ਹੀ ਉਸਨੂੰ ਭਵਿੱਖ ਵਿਚ ਇਸ ਤਰ੍ਹਾਂ ਆਪਣੇ ਆਪ ਘਰ ਤੋਂ ਨਾ ਨਿਕਲਣ ਲਈ ਸਮਝਾਇਆ l
ਡਿਪਟੀ ਕਮਿਸ਼ਨਰ ਨੇ ਸਾਰਿਆਂ ਨੂੰ ਆਪਣੇ ਬੱਚਿਆਂ ‘ਤੇ ਨਜ਼ਰ ਬਣਾ ਕੇ ਰੱਖਣ ਦੀ ਅਪੀਲ ਕੀਤੀ, ਤਾਂ ਕਿ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਬਚਿਆ ਜਾ ਸਕੇ l ਬੱਚੇ ਦੇ ਪਿਤਾ ਉਦੇ ਸ਼ੰਕਰ ਕੁਮਾਰ ਨੇ ਡਿਪਟੀ ਕਮਿਸ਼ਨਰ ਦਾ ਇਸ ਸਹਾਇਤਾ ਲਈ ਧੰਨਵਾਦ ਕੀਤਾ l 2 ਮਹੀਨੇ ਬਾਅਦ ਉਹ ਆਪਣੇ ਬਚੇ ਨੂੰ ਵਾਪਿਸ ਪਾਕੇ ਬਹੁਤ ਖੁਸ਼ ਹਨ l

Related posts

ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਵਿੱਢੀ ਆਰ-ਪਾਰ ਦੀ ਲੜਾਈ, ਹਰਸਿਮਰਤ ਬਾਦਲ ਦੇ ਅਸਤੀਫੇ ਦੀ ਮੰਗ

htvteam

ਬਰਖ਼ਾਸਤ ਮਹਿਲਾ ਕਾਂਸਟੇਬਲ ਆਈ ਬਾਹਰ! ਵਿਰੋਧੀਆਂ ਦੀ ਹਿੱਕ ਤੇ ਬਾਲਤਾ ਦੀਵਾ

htvteam

ਦੇਖੋ ਕਿੱਥੋਂ ਫੜ੍ਹੀ ਗਈ ਡਾਕੂ ਹਸੀਨਾ

htvteam

Leave a Comment