Htv Punjabi
Punjab

ਜਮੀਨ ਪਿੱਛੇ ਹੋਈ ਖੂਨੀ ਜੰਗ ਦਾ ਨਤੀਜਾ ਦੇਖੋ ਕੀ ਨਿਕਲਿਆ, ਇਹ ਘਟਨਾ ਸਬਕ ਦੇਣ ਵਾਲੀ ਐ ਜਰੂਰ ਪੜ੍ਹਿਓ 

ਅਮਲੋਹ ; ਅਮਲੋਹ ਦੇ ਪਿੰਡ ਮਾਜਰਾ ਮੰਨ ਸਿੰਘ ਵਾਲਾ ਵਿਚ ਜਮੀਨੀ ਝਗੜੇ ਕਰਕੇ ਹੋਈ ਖੂਨੀ ਜੰਗ ਦੌਰਾਨ ਵੱਡੇ ਭਰਾ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ l ਮ੍ਰਿਤਕ ਦੀ ਪਹਿਚਾਣ ਬਲਵੰਤ ਸਿੰਘ ਨਿਵਾਸੀ ਪਿੰਡ ਮੰਨ ਸਿੰਘ ਵਾਲਾ ਦੇ ਤੋਰ ਤੇ ਹੋਈ ਹੈ l ਥਾਣਾ ਅਮਲੋਹ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਮਨਿੰਦਰਜੀਤ ਸਿੰਘ ਦੀ ਸ਼ਿਕਾਇਤ ‘ਤੇ ਚਾਚਾ ਅਤੇ ਉਸਦੇ ਮੁੰਡੇ ਖਿਲਾਫ਼ ਕੇਸ ਦਰਜ ਕੀਤਾ ਹੈ l
ਇਸ ਸਬੰਧ ‘ਚ ਜਾਣਕਾਰੀ ਦੇਂਦਿਆਂ ਐੱਸਐਚਓ ਕੁਲਵਿੰਦਰ ਸਿੰਘ ਨੇ ਦਸਿਆ ਕਿ ਮਾਜਰਾ ਮੰਨ ਸਿੰਘ ਵਾਲਾ ਪਿੰਡ ਵਿਚ ਬਲਵੰਤ ਸਿੰਘ ਅਤੇ ਬਲਦੇਵ ਸਿੰਘ ਸਗੇ ਭਾਈ ਹਨ l ਦੋਵਾਂ ਵਿਚਕਾਰ ਜਮੀਨੀ ਝਗੜਾ ਪਿਛਲੇ ਕਾਫੀ ਸਮੇਂ ਤੋਂ ਚਲ ਰਿਹਾ ਸੀ l ਸ਼ਿਕਾਇਤਕਰਤਾ ਮਨਿੰਦਰਜੀਤ ਸਿੰਘ ਨੇ ਬਿਆਨ ਦਰਜ ਕਰਵਾਇਆ ਹੈ ਕਿ 28 ਮਈ ਦੀ ਸ਼ਾਮ ਨੂੰ ਉਹ ਆਪਣੇ ਖੇਤ ਵਿਚ ਕੰਮ ਕਰਕੇ ਘਰ ਨੂੰ ਵਾਪਸ ਆ ਰਿਹਾ ਸੀ l
ਇਸ ਦੌਰਾਨ ਉਸਦੇ ਚਾਚਾ ਬਲਦੇਵ ਸਿੰਘ ਅਤੇ ਚਚੇਰੇ ਭਰਾ ਰੋਬਿਨ ਸਿੰਘ ਮੋਟਰ ਸਾਈਕਲ ਤੇ ਉਸ ਦੇ ਘਰ ਆ ਪਹੁੰਚੇ l ਮਨਿੰਦਰਜੀਤ ਦੇ ਬਿਆਨ ਅਨੁਸਾਰ ਉਸਦੇ ਪਿਤਾ ਬਲਵੰਤ ਸਿੰਘ ਘਰ ਦੇ ਬਾਹਰ ਬੈਠੇ ਸਨ ਤੇ ਚਾਚਾ ਅਤੇ ਉਸਦੇ ਮੁੰਡੇ ਨੇ ਆਉਂਦੇ ਸਾਰ ਹੀ ਉਸਦੇ ਪਿਤਾ ਬਲਵੰਤ ਸਿੰਘ ਨਾਲ ਮਾਰਕੁੱਟ ਸ਼ੁਰੂ ਕਰ ਦਿਤੀ l ਜਿਸ ਕਾਰਨ ਪਿਤਾ ਬਲਵੰਤ ਸਿੰਘ ਗੰਭੀਰ ਰੂਪ ਨਾਲ ਜਖਮੀ ਹੋ ਗਏ l ਜਖਮੀ ਹਾਲਤ ਵਿਚ ਉਹਨਾਂ ਨੂੰ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ l ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l ਪੁਲਿਸ ਨੇ ਮੁਲਜ਼ਮ ਬਲਦੇਵ ਸਿੰਘ ਅਤੇ ਰੋਬਿਨ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ l
ਐੱਸਐੱਚਓ ਕੁਲਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਬਲਵੰਤ ਸਿੰਘ ਸਮੇਤ ਇਹ ਲੋਕ ਕੁਲ 4 ਸਕੇ ਭਰਾ ਹਨ, ਜਿਹਨਾਂ ਦੀ ਪਿੰਡ ਵਿਚ ਜਮੀਨ ਹੈ l ਖੇਤ ਦੀ ਆੜ ਦੀ ਬਾਹੀ ਨੂੰ ਲੈ ਕੇ ਬਲਦੇਵ ਸਿੰਘ ਅਤੇ ਰੋਬਿਨ ਸਿੰਘ ਬਲਵੰਤ ਸਿੰਘ ਦਾ ਵਿਰੋਧ ਕਰ ਰਹੇ ਸਨ, ਜਿਸ ਕਾਰਨ ਝਗੜੇ ਦੇ ਹਾਲਾਤ ਪੈਦਾ ਹੋਏ ਅਤੇ ਵੀਰਵਾਰ ਸ਼ਾਮ ਨੂੰ ਦੋਨਾਂ ਪਰਿਵਾਰਾਂ ਵਿਚ ਝਗੜਾ ਹੋਇਆ l ਜਿਸ ਦੌਰਾਨ ਬਲਵੰਤ ਸਿੰਘ ਜਖਮੀ ਹੋਣ ਦੇ ਬਾਅਦ ਦਮ ਤੋੜ ਗਿਆ l ਹੁਣ ਤੱਕ ਕਿਸੀ ਦੀ ਗਿਰਫਤਾਰੀ ਨਹੀਂ ਹੋਈ ਹੈ l

Related posts

ਦਾਦੀ ਨਾਬਾਲਗ ਪੋਤੀ ਦਾ ਕਰਵਾ ਸੀ ਵਿਆਹ, ਅੰਦਰਲਾ ਖੁਲਾਸਾ ਸੁਣਕੇ ਉੱਡੇ ਹੋਸ਼

htvteam

ਕਰਫਿਊ ਦੌਰਾਨ ਆਰਥਿਕ ਮੰਦੀ ‘ਚ ਪਰੇਸ਼ਾਨ ਇੱਕ ਹੋਰ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਆਤਮਹੱਤਿਆ, ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ

Htv Punjabi

ਵੈਦ ਦੇ ਨੁਸਕੇ ਨਾਲ ਦਿਨਾਂ ‘ਚ ਮੱਧਰੇ ਕੱਦ ਵਾਲੇ ਬਣ ਜਾਂਦੇ ਨੇ ਲੰਬੂ

htvteam

Leave a Comment