ਚੰਡੀਗੜ੍ਹ : ਸ਼ਰਾਬ ਕਾਰੋਬਾਰੀ ਅਰਵਿੰਦ ਸਿੰਲਾ ਦੇ ਭਾਈ ਦੇ ਘਰ ਤੇ ਫਾਇਰਿੰਗ ਦਾ ਮਾਮਲਾ ਹਲੇ ਤੱਕ ਸ਼ਾਂਤ ਨਹੀਂ ਹੋਇਆ ਕਿ ਸੈਕਟਰ 9 ਗੋਲੀਆਂ ਦੀ ਤੜਤੜਾਹਟ ਨਾਲ ਗੂ਼ਜ ਉੱਠਿਆ।ਬਦਮਾਸ਼ਾਂ ਨੇ ਪੁਲਿਸ ਦਫਤਰ ਤੋਂ ਸਿਰਫ 200 ਮੀਟਰ ਦੂਰ ਸਥਿਤ ਸ਼ਰਾਬ ਦੇ ਠੇਕੇ ਤੇ ਤਾਬੜਤੋੜ 6 ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ।ਹਮਲੇ ਵਿੱਚ 4 ਜਖ਼ਮੀ ਹੋਏ ਹਨ ਜਦ ਕਿ ਇੱਕ ਦੀ ਹਾਲਤ ਗੰਭੀਰ ਬਣੀ ਹੈ।ਪੁਲਿਸ ਦੋਨੋਂ ਮਾਮਲਿਆਂ ਨੂੰ ਆਪਸ ਵਿੱਚ ਜੋੜ ਕੇ ਦੇਖ ਰਹੀ ਹੈ।
ਮੰਗਲਵਾਰ ਸ਼ਾਮ ਕਰੀਬ ਸਾਢੇ 7 ਵਜੇ ਸੈਕਟਰ 9 ਸਥਿਤ ਸ਼ਰਾਬ ਠੇਕੇ ਤੇ ਇੱਕ ਸਫੈਦ ਰੰਗ ਦੀ ਹੋਂਡਾ ਅਮੇਜ ਕਾਰ ਆ ਕੇ ਰੁਕੀ।ਕਾਰ ਤੋਂ ਉਤਰ ਕੇ 2 ਨੌਜਵਾਨਾਂ ਨੇ ਪਿਸਤੌਲ ਨਾਲ ਤਾਬੜਤੋੜ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿੱਤੀਆਂ।ਹਮਲਾਵਰਾਂ ਵਿੱਚੋਂ ਇੱਕ ਨੇ ਲਾਲ ਰੰਗ ਦੀ ਅਤੇ ਦੂਸਰੇ ਨੇ ਨੀਲੇ ਰੰਗ ਦੀ ਟੀਸ਼ਰਟ ਪਾਈ ਹੋਈ ਸੀ।ਦੋਨਾਂ ਨੇ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ।
ਫਾਇਰਿੰਗ ਵਿੱਚ ਠੇਕਾ ਮਾਲਿਕ ਰਾਮ ਅਵਤਾਰ ਬੱਤਰਾ ਦੇ ਜਵਾਈ ਅੰਕੁਰ ਨਾਰੰਗ ਅਤੇ 3 ਕਰਮਚਾਰੀ ਮਦਨ, ਪਵਨ ਅਤੇ ਰਾਜੇਸ਼ ਜਖ਼ਮੀ ਹੋ ਗਏ।ਰਾਜੇਸ਼ ਨੂੰ 2 ਗੋਲੀਆਂ ਲੱਗੀਆਂ ਹਨ।ਉਸ ਨੂੰ ਪੀਜੀਆਈ ਵਿੱਚ ਦਾਖਲ ਕਰਾਇਆ ਗਿਆ ਹੈ।ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।ਜਦ ਕਿ ਹੋਰਾਂ ਨੂੰ ਜੀਐਮਐਸਅਐਚ 16 ਵਿੱਚ ਦਾਖਲ ਕਰਵਾਇਆ ਗਿਆ ਹੈ।ਇਸ ਦੇ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਗਈ।ਆਲਾ ਅਧਿਕਾਰੀ ਸਮੇਤ ਥਾਣਾ ਪੁਲਿਸ, ਕ੍ਰਾਈਮ ਬਰਾਂਚ, ਆਪਰੇਸ਼ਨ ਸੈਲ ਦੀ ਟੀਮਾਂ ਮੌਕੇ ਤੇ ਪਹੁੰਚੀ ਅਤੇ ਜਾਂਚ ਵਿੱਚ ਲੱਗ ਗਈਆਂ ਹਨ।