Htv Punjabi
Punjab

ਹੋਰ ਨਾ ਮੰਨੋ ਸਰਕਾਰ ਤੇ ਪ੍ਰਸ਼ਾਸ਼ਨ ਦੀ ਗੱਲ ? ਆਹ ਦੇਖੋ ਨਤੀਜਾ, ਅੱਜ ਪੰਜਾਬ ‘ਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀਆਂ ਲੱਗ ਗਈਆਂ ਲਾਈਨਾਂ?

ਚੰਡੀਗੜ੍ਹ : ਪਠਾਨਕੋਟ ਅਤੇ ਲੁਧਿਆਣਾ ਵਿੱੱਚ ਮੰਗਲਵਾਰ ਨੂੰ 2 ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਮੌਤ ਦੇ ਨਾਲ ਹੀ ਪੰਜਾਬ ਵਿੱਚ ਇਸ ਮਹਾਂਮਾਰੀ ਤੋਂ ਮਰਨ ਵਾਲਿਆਂ ਦੀ ਸੰਖਿਆ 46 ਹੋ ਗਈ।ਇਸ ਦੇ ਇਲਾਵਾ ਇੱਕ ਹੀ ਦਿਨ ਵਿੱਚ ਰਾਜ ਵਿੱਚ ਕੋਰੋਨਾ ਦੇ 41 ਨਵੇਂ ਪਾਜ਼ੀਟਿਵ ਕੇਸ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 6 ਮਰੀਜ਼ ਵਿਦੇਸ਼ ਤੋਂ ਪੰਜਾਬ ਪਰਤੇ ਹਨ।ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਕੋਰੋਨਾ ਨਾਲ ਪੀੜਿਤਾਂ ਦੀ ਸੰਖਿਆ ਵੱਧ ਕੇ 2342 ਹੋ ਗਈ ਹੈ।

ਇਸ ਦੌਰਾਨ, 17 ਮਰੀਜ਼ਾਂ ਦੇ ਠੀਕ ਹੋਣ ਦੀ ਵੀ ਖਬਰ ਆਈ ਹੈ, ਜਿਸ ਨਾਲ ਕੋਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਸੰਖਿਆ 2017 ਤੱਕ ਪਹੁੰਚ ਗਈ ਹੈ।ਮੰਗਲਵਾਰ ਨੁੰ ਸਭ ਤੋਂ ਜਿ਼ਆਦਾ 11 ਕੋਰੋਨਾ ਪਾਜ਼ੀਟਿਵ ਕਸ ਜਲੰਧਰ ਵਿੱਜ ਸਾਹਮਣੇ ਆਏ, ਜਿਨ੍ਹਾਂ ਵਿੱਚ 8 ਲੋਕ ਪਹਿਲਾਂ ਤੋਂ ਹੀ ਪੀੜਿਤ ਵਿਅਕਤੀ ਦੇ ਕਰੀਬੀ ਹਨ, ਜਦ ਕਿ 3 ਮਰੀਜ਼ ਵਿਦੇਸ਼ ਤੋਂ ਪਰਤੇ ਹਨ।

ਪਠਾਨਕੋਟ ਵਿੱਚ 8 ਕੇਸਾਂ ਦੀ ਪੁਸ਼ਟੀ ਹੋਈ, ਜਿਨ੍ਹਾਂ ਵਿੱਚੋਂ ਇੱਕ ਮਰੀਜ਼ ਵਿਦੇਸ਼ ਤੋਂ ਪਰਤਿਆ ਹੈ।4 ਲੋਕ ਪਹਿਲਾਂ ਤੋਂ ਪੀੜਿ ਦੇ ਕਰੀਬੀ ਅਤੇ 2 ਮਾਮਲੇ ਨਵੇਂ ਕੇਸ ਦੇ ਰੂਪ ਵਿੱਚਚ ਦਰਜ ਹੋਏ ਹਨ।ਇਨ੍ਹਾਂ ਦੇ ਇਲਾਵਾ ਸੰਗਰੂ ਵਿੱਚ 6, ਲੁਧਿਆਣਾ ਵਿੱਚ 4, ਅੰਮ੍ਰਿਤਸਰ, ਮੋਗਾ, ਕਪੂਰਰਥਲਾ, ਗੁਰਦਾਸਪੁਰ ਵਿੱਚ 2-2 ਕੇਸ, ਫਰੀਦਕੋਟ, ਫਤਿਹਗੜ ਸਾਹਿਬ, ਪਅਿਆਲਾ ਅਤੇ ਨਵਾਸ਼ਹਿਰ ਵਿੱਚ 1-1 ਪਾਜ਼ੀਟਿਵ ਕੇਸ ਦਰਜ ਕੀਤਾ ਗਿਆ ਹੈ।

ਇਸ ਦੌਰਾਨ ਕੋਰੋਨਾ ਤੋਂ ਠੀਕ ਹੋਏ 17 ਮਰੀਜ਼ਾਂ ਵਿੱਚੋਂ 12 ਹੁਸਿ਼ਆਰਪੁਰ ਅਤੇ 5 ਗੁਰਦਾਸਪੁਰ ਦੇ ਹਨ।ਉੱਥੇ, ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਸੂਚੀ ਵਿੱਚੋਂ ਪੰਜਾਬ ਸਰਕਾਰ ਨੇ 2 ਨਾਮ ਹਟਾ ਦਿੱਤੇ ਹਨ, ਕਿਉਂਕਿ ਉਹ ਦੂਸਰੇ ਰਾਜ ਦੇ ਰਹਿਣ ਵਾਲੇ ਨਿਕਲੇ ਹਨ।ਸਿਹਤ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ, ਰਾਜ ਵਿੱਚ ਹੁਣ ਤੱਕ 96329 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਹਨ।ਪ੍ਰਦੇਸ਼ ਦੇ ਵਿਭਿਨ ਹਸਪਤਾਲਾਂ ਵਿੱਚ ਇਸ ਸਮੇਂ 279 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ।

 

Related posts

40 ਕਰੋੜ ਦੀ ਬੰਦੇ ਖਾਣੀ ਸਣੇ ਦੋ ਬੰਦੇ ਕਾਬੂ; ਦੇਖੋ ਉੱਡ ਕੇ ਕਿਵੇਂ ਆਉਂਦਾ ਹੈ ਮੌਤ ਦਾ ਸਮਾਨ

htvteam

ਮਰ ਗਈ ਇਨਸਾਨੀਅਤ ਕਰੋਨਾ ਦਾ3 ਲੱਛਣ ਮਿਲੇ ਤਾਂ ਆਹੜਤੀਏ ਨੇ ਦੇਖੋ ਕੀ ਹਾਲ ਕੀਤਾ 2 ਮਜ਼ਦੁਰਾਂ ਦਾ!

Htv Punjabi

ਖੇਤਾਂ ‘ਚ ਬਦਮਾਸ਼ ਨੂੰ ਪੈ ਗਿਆ ਪੁਲਿਸ ਦਾ ਘੇਰਾ, ਦੇਖੋ ਫਿਲਮੀ ਸੀਨ

htvteam

Leave a Comment