ਅਮ੍ਰਿਤਸਰ : ਖਾਸਾ ਸਥਿਤ ਫੂਡ ਸਪਲਾਈ ਵਿਭਾਗ ਦੇ ਐਸਬੀਐਸ ਗੋਦਾਮ ਵਿੱਚ ਕਣਕ ਵਿੱਚ ਘਪਲੇ ਦੀ ਸਿ਼ਕਾਇਤ ਕਰਨ ਦੀ ਰੰਜਿਸ਼ ਵਿੱਚ ਆੜਤੀ ਅਤੇ ਸਾਥੀ ਨੇ ਓਠੀਆਂ ਦੇ ਸਰਪੰਚ ਸਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ।ਗੋਲੀ ਸਰਪੰਚ ਦੇ ਪੱਟ ਵਿੱਚ ਲੱਗੀ, ਜਿਸ ਦੇ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਥਾਣਾ ਘਰਿੰਡਾ ਪੁਲਿਸ ਨੇ ਜਖਮੀ ਸਰਪੰਚ ਦੇ ਰਿਸ਼ਤੇਦਾਰ ਕੈਪਟਨ ਸਿੰਘ ਦੇ ਬਿਆਨਾਂ ਤੇ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ ਅਤੇ ਰਵੀ ਮਸੀਹ 6 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਿਸ ਨੇ ਦਰਜ ਕੀਤੀ ਐਫਆਈਆਰ ਨੰਬਰ 77 ਵਿੱਚ ਮੁਲਜ਼ਮਾਂ ਦੇ ਖਿਲਾਫ 307,336,506,148,149 ਆਈਪੀਸੀ, ਆਰਮਜ਼ ਐਕਟ ਦੀ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ।ਪੁਲਿਸ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕਰ ਰਹੀ ਹੈ।
ਪੁਲਿਸ ਦੇ ਮੁਤਾਬਿਕ ਸਿ਼ਕਾਇਤ ਵਿੱਚ ਦੱਸਿਆ ਗਿਆ ਹੈ ਕਿ ਓਠੀਆਂ ਦੇ ਸਰਪੰਚ ਸਵਿੰਦਰ ਸਿੰਘ, ਕੈਪਟਨ ਸਿੰਘ ਅਤੇ ਗੁਰਮੇਜ ਸਿੰਘ ਨੇ ਕਣਕ ਦੀ ਢੁਲਾਈ ਦਾ ਠਕਾ ਲਿਆ ਸੀ।ਉੱਥੇ, ਉਨ੍ਹਾਂ ਨੇ ਬੁੱਧਵਾਰ ਦੁਪਹਿਰ ਨੂੰ ਡਿਸਟਰਿਕਟ ਫੂਡ ਸਪਲਾਈ ਅਫਸਰ ਨੂੰ ਸਿ਼ਕਾਇਤ ਦਿੱਤੀ ਸੀ ਕਿ ਉਨ੍ਹਾਂ ਨੂੰ ਪਤਾ ਚਲਾ ਹੈ ਕਿ ਮੁਲਜ਼ਮ ਬੋਰੀਆਂ ਵਿੱਚ ਪੂਰੀ ਕਣਕਕ ਨਹੀਂ ਭਰ ਰਹੇ ਹਨ।ਜਿਸ ਦੇ ਬਾਅਦ ਡਿਪਾਰਟਮੈਂਟ ਨੇ 2 ਟਰੱਕ ਰਿਜੈਕਟ ਕਰ ਦਿੱਤੇ ਸਨ।
ਇਸ ਦੇ ਬਾਅਦ ਖਾਸਾ ਸਥਿਤ ਗੋਦਾਮ ਵਿੱਚ ਦੋਨਾਂ ਪੱਖਾਂ ਦੇ ਵਿੱਚ ਝੜਪ ਹੋ ਗਈ।ਜਿਸ ਵਿੱਚ ਮੁਲਜ਼ਮ ਪੱਖ ਨੇ 7 ਦੇ ਕਰੀਬ ਫਾਇਰ ਕੀਤੇ, ਜਿਸ ਵਿੱਚ ਕੁਝ ਫਾਇਰ ਹਵਾਈ ਕੀਤੇ ਗਏ ਅਤੇ ਇੱਕ ਗੋਲੀ ਸਰਪੰਚ ਦੀ ਟੰਗ ਵਿੱਚ ਮਾਰੀ ਗਈ।ਸਿ਼ਕਾਇਤਕਰਤਾ ਦੇ ਮੁਤਾਬਿਕ ਮੁਲਜ਼ਮ ਦਿਲਬਾਗ ਸਿੰਘ ਅਤੇ ਰਜਿੰਦਰ ਸਿੰਘ ਦੇ ਕੋਲ ਪਿਸਤੌਲ ਸੀ, ਜਿਸ ਨਾਲ ਗੋਲੀਆਂ ਦਾਗੀਆਂ ਗਈਆਂ ਹਨ।
ਉੱਧਰ, ਦੂਜੇ ਪਾਸੇ ਡੀਐਸਪੀ ਅਆਰੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਨੂੰ ਫੜਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।ਉੱਥੇ ਬੋਰੀਆਂ ਵਿੱਚ ਕਣਕ ਘੱਟ ਭਰਨ ਨੂੰ ਲੈ ਕੇ ਜੇਕਰ ਫੂਡ ਸਪਲਾਈ ਵਿਭਾਗ ਵੱਲੋਂ ਕੋਈ ਜਾਂਚ ਰਿਪੋਰਟ ਭੇਜ ਜਾਂਦੀ ਹੈ ਤਾਂ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
