Htv Punjabi
corona news Fitness Health Punjab

ਪੰਜਾਬ ਭਾਜਪਾ ਆਗੂ ਨੇ ਨੌਕਰ ਨੂੰ ਅਗਵਾਹ ਕਰਕੇ 5 ਦਿਨ ਕੀਤਾ ਸੀ ਤਸ਼ੱਦਦ ? ਵੀਡੀਓ ਬਣਾ ਕੇ ਕੀਤੀ ਸੀ ਵਾਇਰਲ ? ਆਹ ਦੇਖੋ ਹੁਣ ਭਾਜਪਾ ਆਗੂ ਦਾ ਕੀ ਬਣ ਰਿਹੈ !

ਜਲੰਧਰ : ਨੌਕਰ ਨੂੰ ਕਿਡਨੈਪ ਕਰਕੇ ਥਰਡ ਡਿਗਰੀ ਟਾਰਚਰ ਦਿੰਦੇ ਹੋਏ 5 ਦਿਨ ਤੱਕ ਬੰਧਕ ਬਣਾਉਣ ਦੇ ਇਲਜ਼ਾਮ ਵਿੱਚ ਨਾਮਜ਼ਦ ਕੀਤੇ ਗਏੇ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਅਤੇ ਉਸ ਦੇ 3 ਦੋਸਤ ਬੁੱਧਵਾਰ ਸ਼ਾਮ ਕਰੀਬ 4 ਵਜੇ ਥਾਣਾ 5 ਵਿੱਚ ਪੁਲਿਸ ਦੇ ਸਾਹਮਣੇ ਪੇਸ਼ ਹੋ ਗਏ।ਇਨ੍ਹਾਂ ਤੋਂ ਰਾਤ ਸਵਾ ਅੱਠ ਵਜੇ ਤੱਕ ਪੁੱਛਗਿਛ ਕੀਤੀ ਗਈ।

ਪੁਲਿਸ ਨੁੰ ਸ਼ੀਤਲ ਨੇ ਉਸ ਮੋਬਾਈਲ ਨੂੰ ਦੇ ਦਿੱਤਾ ਹੈ, ਜਿਸ ਤੋਂ ਨੌਕਰ ਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਵਾਇਰਲ ਕੀਤੀ ਗਈ ਸੀ।ਕੇਸ ਵਿੱਚ ਪੰਜਵੇਂ ਮੁਲਜ਼ਮ ਭਾਜਪਾ ਨੇਤਾ ਰਾਜਨ ਅੰਗੁਰਾਲ ਅਤੇ ਜਿੰਮੀ ਵੀਰਵਾਰ ਨੂੰ ਜਾਂਚ ਦਾ ਹਿੱਸਾ ਬਣਨਗੇ।ਐਸਐਚਚਓ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਾਮ ਕਰੀਬ 4 ਵਜੇ ਸ਼ੀਤਲ ਅੰਗੁਰਾਲ, ਦੀਪਾ, ਚਿਰਾਗ ਅਤੇ ਸਾਗਰ ਥਾਣੇ ਵਿੱਚ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋ ਗਏ।

ਪੁਲਿਸ ਨੇ ਸ਼ੀਤਲ ਤੋਂ 4 ਘੰਟੇ ਤੱਕ ਸਵਾਲ ਜਵਾਬ ਕੀਤੇ।ਵੀਡੀਓ ਬਣਾਉਣ ਵਾਲੇ ਮੋਬਾਈਲ ਦੀ ਮੰਗ ਕੀਤੀ ਤਾਂ ਸ਼ੀਤਲ ਨੇ ਦੇ ਦਿੱਤਾ।ਗਰੇ ਰੰਗ ਦੀ ਗੱਡੀ ਦੇ ਬਾਰੇ ਸ਼ੀਤਲ ਨੇ ਕਿਹਾ ਕਿ ਉਨ੍ਹਾਂ ਦੀ ਫੈਮਿਲੀ ਵਿੱਚ ਇਸ ਰੰਗ ਦੀ ਗੱਡੀ ਨਹੀਂ ਹੈ।

ਸ਼ੀਤਲ ਨੇ ਜਾਂਚ ਦੇ ਦੌਰਾਨ ਕੇਸ ਵਿੱਚ ਮੁਲਜ਼ਮ ਬਣਾਏ ਗਏ ਜਿਮੀ ਦੀ ਬਰਥਡੇ ਪਾਰਟੀ ਦੀ ਫੋਟੋ ਅਤੇ ਵੀਡੀਓ ਦਿਖਾਈ ਅਤੇ ਕਿਹਾ ਕਿ 14 ਮਾਰਚ ਨੂੰ ਜਿਮੀ ਦਾ ਜਨਮਦਿਨ ਸੀ।ਰਾਤ ਵਿੱਚ ਉਨ੍ਹਾਂ ਦੇ ਦਫਤਰ ਵਿੱਚ ਪਾਰਟੀ ਰੱਖੀ ਗਈ ਸੀ।ਇਸ ਪਾਰਟੀ ਵਿੱਚ ਨੌਕਰ ਨਜ਼ਰ ਆ ਰਿਹਾ।ਉਹ ਮਟਨ ਦਾ ਆਨੰਦ ਲੈ ਰਿਹਾ ਸੀ।

ਜੇਕਰ ਉਨ੍ਹਾਂ ਨੇ 11 ਮਾਰਚ ਤੋਂ ਨੌਕਰ ਨੂੰ ਬੰਧਕ ਬਣਾ ਕੇ ਰੱਖਿਆ ਸੀ ਤਤਾਂ ਉਹ ਪਾਰਟੀ ਵਿੱਚ ਮੌਜ ਕਿਵੇਂ ਕਰ ਰਿਹਾ ਹੈ।ਇਹ ਜ਼ਰੂਰ ਹੇ ਕਿ ਨੌਕਰਰ ਨੇ ਉਸ ਨੂੰ ਸੱਚ ਦੱਸ ਦਿੱਤਾ ਸੀ ਕਿ ਕੁਝ ਲੋਕ ਉਨ੍ਹਾਂ ਦੀ ਹੱਤਿਆ ਦੀ ਸਾਜਿਸ਼ ਤੋਂ ਲੈ ਕੇ ਫਸਾਉਣ ਦੀ ਸਾਜਿਸ਼ ਬਣਾ ਰਹੇ ਹਨ, ਜਿਸ ਦੀ ਵੀਡੀਓ ਦਫਤਰ ਵਿੱਚ ਬਣਾਈ ਗਈ ਸੀ, ਨਾਾ ਕਿ ਮੁਕੇਰਰੀਆਂ ਲੈ ਜਾ ਕੇ।ਪੁਲਿਸ ਉਨ੍ਹਾਂ ਦੇ ਦਫਤਰ ਦੀ ਜਾਂਚ ਕਰ ਲਵੇ ਤਾਂ ਕਿ ਵੀਡੀਓ ਵਿੱਚ ਦਿਖਾਈ ਗਈ ਜਗ੍ਹਾ ਕਲੀਅਰ ਹੋ ਸਕੇ।ਪੁਲਿਸ ਨੇ ਕਿਹਾ ਹੈ ਕਿ ਉਹ ਦੁਬਾਰਾ ਬੁਲਾ ਸਕਦੇ ਹਨ।ਮੁਲਜ਼ਮ ਚਿਰਾਗ ਅਤੇ ਦੀਪਾ ਨੇ ਕਿਹਾ ਕਿ 11 ਮਾਰਚ ਨੂੰ ਉਹ ਲੋਕ ਆਪਣੇ ਕੰਮ ਤੇ ਸਨ।

Related posts

ਆਹ ਲੱਕੜ ਦਾ ਟੋਟਾ ਬੁੱਢੇ ਲੀਵਰ ਨੂੰ ਮੁੜ ਖੜ੍ਹਾ ਕਰ ਦਿੰਦੈ

htvteam

ਪੰਜਾਬ ਦੇ ਇਸ ਸ਼ਹਿਰ ਚ ਖੁੱਲ੍ਹ ਗਿਐ ਹੁਣ ਬੂਟਿਆਂ ਲਈ ਕਲੀਨਿਕ, ਇਥੇ ਹੁੰਦੈ ਪੌਦਿਆਂ ਦਾ ਇਲਾਜ਼ 

Htv Punjabi

ਜੇਲ੍ਹ ‘ਚ ਘਰਵਾਲੇ ਨੂੰ ਮਿਲੀ ਘਰਵਾਲੀ, ਕਹਿੰਦੀ ਬੜਾ ਮਜ਼ਾ ਆਇਆ; ਦੇਖੋ ਵੀਡੀਓ

htvteam

Leave a Comment