Htv Punjabi
Punjab

ਕੈਪਟਨ ਨੇ ਨਜਾਇਜ਼ ਸ਼ਰਾਬ ਤਸਕਰੀ ਮਾਮਲੇ ‘ਚ ਕੀਤਾ ਵੱਡਾ ਐਲਾਨ, ਹੁਣ ਫੜੇ ਜਾਣਗੇ ਕਈ ਸਫ਼ੈਦਪੋਸ਼

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਕਡਾਊਨ ਦੇ ਦੌਰਾਨ ਰਾਜ ਵਿੱਚ ਸ਼ਰਾਬ ਦੀ ਗੈਰ ਕਾਨੂੰਨੀ ਵਿਕਰੀ ਅਤੇ ਤਸਕਰੀ ਦੀ ਜਾਂਚ ਦੇ ਲਈ ਸ਼ੁੱਕਰਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਗਠਨ ਦਾ ਐਲਾਨ ਕੀਤਾ।ਵੀਡੀਓ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਮੁੰਖਮੰਤਰੀ ਨੇ ਕਿਹਾ ਕਿ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਹ ਲੀਡਰਸਿ਼ਪ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਕਰਨਗੇ।

ਇੱਕ ਸਵਾਲ ਦੇ ਜਵਾਬ ਵਿੱਚ ਕੈਪਟਨ ਨੇ ਮੰਨਿਆ ਕਿ ਇੰਨੇ ਵੱਡੇ ਲੈਵਲ ਤੇ ਸ਼ਰਾਬ ਦੀ ਨਜਾਇਜ਼ ਬਿਕਰੀ ਅਤੇ ਹੋਰ ਰਾਜਾਂ ਤੋਂ ਤਸਕਰੀ ਕੁਝ ਅੰਦਰੂਨੀ ਵਿਅਕਤੀਆਂ ਦੀ ਮਿਲੀਭਗਤ ਦੇ ਬਿਨਾਂ ਸੰਭਵ ਨਹੀਂ ਹੋ ਸਕਦੀ।ਮੁੱਖਮੰਤਰੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭਗਤ ਸਮੇਤ ਸਾਰੇ ਤੱਥਾਂ ਦਾ ਪਤਾ ਲਾਉਣ ਦੇ ਲਈ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।ਮੁੱਖ ਦੋਸ਼ੀਆਂ ਸਮੇਤ ਇਸ ਨਾਜਾਇਜ਼ ਕੋਰੋਬਾਰ ਵਿੱਚ ਜੁੜੇ ਸਾਰੇ ਵਿਅਕਤੀਆਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਬੀਜ ਘੋਟਾਲੇ ਵਿੱਚ ਸਰਕਾਰੀ ਕਰਮਚਾਰੀਆਂ ਦੀ ਸੰਭਾਵਿਤ ਮਿਲੀਭਗਤ ਦੇ ਬਾਰੇ ਵਿੱਚ ਪੁੱਛੇ ਜਾਣ ਤੇ ਮੁੱਖਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਟੇਡੀਜੀਪੀ ਲੈਵਲ ਦੇ ਅਧਿਕਾਰੀ ਅਤੇ ਕਿਸਾਨ ਵਿਭਾਗ ਦੇ ਇੱਕ ਜੁਆਇੰਟ ਡਾਇਰੈਕਟਰ ਦੀ ਲੀਡਰਸਿ਼ਪ ਵਿੱਚ ਵਿਸ਼ੇਸ਼ ਜਾਂਚ ਟੀਮ ਦੁਆਰਾ ਵਿਸਤਾਰ ਵਿੱਚ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਪੀਏਯੂ ਨੇ ਪਰਖ ਦੇ ਲੲਈ ਲਗਭਗ 3000 ਕੁਇੰਟਲ ਪੀਆਰ 128 ਅਤੇ 129 ਕਿਸਮਾਂ ਦੀ ਘਸਲ ਦਾ ਬੀਜ ਤਿਆਰ ਕੀਤਾ ਸੀ।

ਕੁਝ ਡੀਲਰਾਂ ਵੱਲੋਂ ਓਪਨ ਮਾਰਕਿਟ ਵਿੱਚ ਕਿਸਾਨਾਂ ਨੂੰ 30000 ਕੁਇੰਟਲ ਬੀਜ ਵੇਚ ਦਿੱਤਾ ਗਿਆ।ਇਸ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਕਿਸਾਨਾਂ ਲੁੱਟਣ ਦੇ ਲਈ ਇਸ ਨਵੀਂ ਕਿਸਮਾਂ ਵਿੱਚ ਨਕਲੀ ਬੀਜ ਵੀ ਮਿਲਾਏ ਗਏ ਸਨ।ਵਿਸ਼ੇਸ਼ ਜਾਂਚ ਟੀਮ ਇਸ ਘੋਟਾਲੇ ਦੀ ਤਹਿ ਤੱਕ ਜਾਵੇਗੀ।

 

 

Related posts

ਛੇੜਛਾੜ ਕਰਨ ਤੋਂ ਬਾਅਦ ਕੁੜੀ ਦੇ ਢਿੱਡ ‘ਚ ਚਾਕੂ ਮਾਰ ਕੇ ਬਦਮਾਸ਼ ਫਰਾਰ

Htv Punjabi

ਅੰਮ੍ਰਿਤਪਾਲ ਦੇ ਹੱਕ ‘ਚ ਉਤਰੀਆਂ ਸਿੱਖ ਜਥੇਬੰਦੀਆਂ, ਪਿੰਡਾਂ ‘ਚ ਹੋਣ ਜਾ ਰਿਹਾ ਵੱਡਾ ਇਕੱਠ

htvteam

20, 21 ਦੀ ਦੀਵਾਲੀ ਨੇ ਲੋਕ ਪਾਏ ਚਿੰਤਾ, ਹੋਇਆ ਸਾਫ਼

htvteam

Leave a Comment