Htv Punjabi
Punjab

ਛੇੜਛਾੜ ਕਰਨ ਤੋਂ ਬਾਅਦ ਕੁੜੀ ਦੇ ਢਿੱਡ ‘ਚ ਚਾਕੂ ਮਾਰ ਕੇ ਬਦਮਾਸ਼ ਫਰਾਰ

ਫਰੀਦਕੋਟ : ਛੇੜਛਾੜ ਦਾ ਵਿਰੋਧ ਕਰਨ ਤੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਇੱਕ ਕੁੜੀ ਦੇ ਢਿੱਡ ਵਿੱਚ ਚਾਕੂ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ l ਜਖ਼ਮੀ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖ ਉਸ ਨੂੰ ਫਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਰ ਕਰ ਦਿੱਤਾ ਗਿਆ l ਥਾਣਾ ਸਿਟੀ ਦੇ ਮੁਖੀ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੀੜਿਤਾ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ l ਫਿਲਹਾਲ ਪੁਲਿਸ ਨੇ ਕੇਸ ਦਰਜ ਕਰ ਬਦਮਾਸ਼ਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l
ਪੁਲਿਸ ਦੇ ਮੁਤਾਬਿਕ ਪੀੜਿਤਾ ਇੱਕ ਸੈਲੂਨ ਵਿੱਚ ਕੰਮਕਾਜ ਕਰਦੀ ਸੀ l ਸ਼ਨੀਵਾਰ ਦੀ ਰਾਤ ਕਰੀਬ ਦਸ ਵਜੇ ਸੈਲੂਨ ਦੇ ਨਜ਼ਦੀਕ ਬਾਈਕ ਸਵਾਰ ਬਦਮਾਸ਼ ਪੀੜਿਤਾ ਨਾਲ ਛੇੜਛਾੜ ਕਰਨ ਲੱਗੇ l ਇਸ ਦਾ ਪੀੜਿਤਾ ਨੇ ਵਿਰੋਧ ਕੀਤਾ l ਇਹੀ ਨਹੀਂ, ਪੀੜਿਤਾ ਦੀ ਬਦਮਾਸ਼ਾਂ ਦੇ ਨਾਲ ਹੱਥੋਪਾਈ ਵੀ ਹੋਈ l
ਬਦਮਾਸ਼ਾਂ ਨੇ ਪੀੜਿਤਾ ਦੇ ਢਿੱਡ ਵਿੱਚ ਚਾਕੂ ਮਾਰ ਦਿੱਤਾ l ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ l ਇਸ ਦੇ ਬਾਅਦ ਬਦਮਾਸ਼ ਫਰਾਰ ਹੋ ਗਏ l ਆਲੇ ਦੁਅਆਲੇ ਦੇ ਲੋਕਾਂ ਨੇ ਪੀੜਿਤਾ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ l ਜਿੱਥੇ ਪੀੜਿਤਾ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ l
ਇਸ ਸੰਬੰਧੀ ਸੈਲੂਨ ਦੇ ਇੰਚਾਰਜ ਗੋਪਾਲ ਸਿੰਘ ਨੇ ਦੱਸਿਆ ਕਿ ਸੈਲੂਨ ਵਿੱਚ ਤੈਨਾਤ ਸਟਾਫ ਮੈਂਬਰਾਂ ਦੀ ਰਾਤ ਅੱਠ ਵਜੇ ਦੇ ਬਾਅਦ ਛੁੱਟੀ ਕਰ ਦਿੱਤੀ ਜਾਂਦੀ ਹੈ l ਘਟਨਾ ਵਾਲੀ ਰਾਤ ਪੀੜਿਤਾ ਸੈਲੂਨ ਤੋਂ ਨਿਰਧਾਰਿਤ ਸਮੇਂ ਤੇ ਚਲੀ ਗਈ ਸੀ l ਬਾਅਦ ਵਿੱਚ ਉਨ੍ਹਾਂ ਨੂੰ ਉਸ ਤੇ ਹੋਏ ਹਮਲੇ ਦੀ ਜਾਣਕਾਰੀ ਮਿਲੀ l
ਉੱਧਰ ਦੂਜੇ ਪਾਸੇ ਵਾਰਦਾਤ ਦੀ ਤਫਤੀਸ਼ ਕਰ ਰਹੇ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਵਾਰਦਾਤ ਦੀ ਜਾਣਕਾਰੀ ਮਿਲੀ ਤਾਂ ਉਹ ਉਸੀ ਸਮੇਂ ਘਟਲਾ ਵਾਲੀ ਥਾਂ ਤੇ ਪਹੁੰਚ ਗਏ ਤੇ ਪੀੜਿਤਾ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ l ਪੀੜਿਤਾ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ l ਜਾਂਚ ਅਧਿਕਾਰੀਆਂ ਨੇ ਕਿਹਾ ਕਿ ਪੀੜਿਤਾ ਦੇ ਬਿਆਨ ਦੇਣ ਦੇ ਬਾਅਦ ਹੀ ਮਾਮਲਾ ਸਾਫ ਹੋਵੇਗਾ l

Related posts

ਰੜੇ ਮੈਦਾਨ ਚ ਬਦਮਾਸ਼ਾਂ ਦਾ ਬੁਲਾਇਆ ਬੰਬੀਹਾ ?

htvteam

6 ਮਹੀਨੇ ਦੇ ਬੱਚੇ ਦੀ ਮਾਂ ਦੀ ਦਰਦਨਾਕ ਮੌਤ ਨੇ ਹਿਲਾਕੇ ਰੱਖਤਾ ਸਾਰਾ ਸ਼ਹਿਰ

Htv Punjabi

ਜਨਾਨੀ ਹੋਵੇ ਤਾਂ ਫਿਰ ਆਹ ਜਨਾਨੀ ਵਰਗੀ ਤੇਜ਼, ਬੰਦੇ ਦੇ ਫੇਰੇ ਛਿੱ! ਤਰ

htvteam

Leave a Comment