ਮਾਹਿਲਪੁਰ : ਮਾਹਿਲਪੁਰ ਚ ਸਥਿਤ ਲੰਗੇਰੀ ਰੋਡ ‘ਤੇ ਵਾਰਡ ਨੰਬਰ 8 ਚ ਸ਼ੁਕਰਵਾਰ ਸ਼ਾਮ ਕਰੀਬ 4 ਵਜੇ ਸਥਿਤੀ ਉਸ ਵੱਖਤ ਤਣਾਓ ਪੂਰਨ ਹੋ ਗਈ ਜਦੋ ਇਕ ਮੋਟਰਸਾਈਕਲ ਸਵਾਰਾਂ ਵਲੋ ਇਕ ਘਰ ਵਿੱਚ ਦਾਖਲ ਹੋ ਕਿ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗੰਭੀਰ ਹਾਲਤ ਵਿਚ ਜਖਮੀ ਹੋਏ ਨੌਜਵਾਨ ਨੂੰ ਤੁਰੰਤ ਮਾਹਿਲਪੁਰ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ।
ਇਸ ਸੰਬੰਧ ਵਿੱਚ ਐਸਐਚਓ ਸੁਖਵਿੰਦਰ ਸਿੰਘ ਮਾਹਿਲਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ 4 ਵਜੇ ਦੇ ਕਰੀਬ ਇਸ ਗੱਲ ਦੀ ਇਤਲਾਹ ਮਿਲੀ ਸੀ ਕਿ ਹਰਪ੍ਰੀਤ ਸਿੰਘ ਪੁੱਤਰ ਗੁਰਬੀਰ ਸਿੰਘ ਸੈਂਸੀ ਮੁਹੱਲਾ ਮਾਹਿਲਪੁਰ ਦੇ ਘਰ ਕੁਝ ਬੰਦਿਆਂ ਨੇ ਆ ਕੇ ਫਾਇਰ ਕੀਤੇ ਹਨ।ਅਐਸਐਚਓ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਪੀੜਿਤ ਦੀ ਮਾਤਾ ਬਲਬੀਰ ਕੌਰ ਉਨ੍ਹਾਂ ਨੂੰ ਮਿਲੀ ਜਿਸ ਨੇ ਕਿ ਇਹ ਦੱਸਿਆ ਕਿ ਇੱਕ ਹਲੂਵਾਲ ਦਾ ਪੰਡਿਤ ਸੀ ਜਿਸ ਦੇ ਨਾਲ 10 ਤੋਂ 15 ਮੁੰਡੇ ਮੋਟਰ ਸਾਈਕਲਾਂ ਤੇ ਉਨ੍ਹਾਂ ਦੇ ਘਰ ਆਏ ਅਤੇ ਘਰ ਵਿੱਚ ਬੈਠੇ ਹਰਪ੍ਰੀਤ ਸਿੰਘ ਦੇ ਗੋਲੀ ਮਾਰ ਕੇ ਮੋਟਰਸਾਈਕਲ ਤੇ ਭੱਜ ਗਏ।ਪੀੜਿਤ ਦੀ ਮਾਂ ਨੇ ਇਹ ਵੀ ਦੱਸਿਆ ਕਿ 2 ਕੁ ਮਹੀਨੇ ਪਹਿਲਾਂ ਇਨ੍ਹਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਸੀ।ਐਸਐਚਓ ਮਾਹਿਲਪੁਰ ਨੇ ਦੱਸਿਆ ਕਿ ਪੀੜਿਤ ਹਰਪ੍ਰੀਤ ਸਿੰਘ ਨੂੰ ਮਾਹਿਲਪੁਰ ਦੇ ਸਿਵਿਲ ਹਸਪਤਾਲ ਤੋਂ ਹੁਸਿ਼ਆਰਪੁਰ ਰੈਫਰ ਕਰ ਦਿੱਤਾ ਹੈ ਤੇ ਐਸਐਚਓ ਨੇ ਇਹ ਵੀ ਕਿਹਾ ਕਿ ਉਹ ਉੱਥੇ ਜਾ ਕੇ ਉਸ ਦੇ ਬਿਆਨ ਲੈਣਗੇ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਤੇ ਪੀੜਿਤ ਹਰਪ੍ਰੀਤ ਸਿੰਘ ਨੇ ਬਿਆਨ ਦਿੰਦੇ ਕਿਹਾ ਕਿ ਇੱਕ ਵਾਰ ਪਹਿਲਾਂ ਵੀ ਪੰਡਿਤ ਹਲੂਵਾਲ ਨੇ ਉਸ ਉੱਤੇ ਰਿਵਾਲਵਰ ਤਾਣਿਆ ਸੀ ਕਿਉਂਕਿ ਪੰਡਿਤ ਹਲੂਵਾਲ ਦਾ ਭਰਾ ਜਿਹੜਾ ਗੁਜ਼ਰ ਗਿਆ ਉਸ ਦੀ ਹਰਪ੍ਰੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਹੱਥੋਪਾਈ ਹੋਈ ਸੀ।ਪੀੜਿਤ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਡਿਤ ਉਸ ਦੇ ਘਰ ਆਇਆ ਤੇ ਉਸ ਦੇ ਲੰਬੇ ਪਏ ਦੇ ਹੀ ਗੋਲੀਆਂ ਮਾਰੀਆਂ ਅਤੇ ਬਾਕੀ ਮੁਡਿੰਆਂ ਨੇ ਦਾਤ ਅਤੇ ਗੰਢਾਸੇ ਨਾਲ ਉਸ ਉੱਤੇ ਵਾਰ ਕੀਤੇ।
