Htv Punjabi
Punjab

ਕੋਰੋਨਾ ਦੌਰਾਨ ਵੰਡਦਾ ਰਿਹਾ ਗਰੀਬਾਂ ਨੂੰ ਮੁਫ਼ਤ ਰਾਸ਼ਨ, ਤਾਲਾਬੰਦੀ ਖੁੱਲ੍ਹਦਿਆਂ ਈ ਦੁਕਾਨਾਂ ਦਾ ਹਿਸਾਬ ਕੀਤਾ ਤਾਂ ਕਰਨੀ ਪਈ ਆਤਮਹੱਤਿਆ, ਦੇਖੋ ਕਿਉਂ ਬਣੇ ਅਜਿਹੇ ਹਾਲਾਤ!

ਕਪੂਰਥਲਾ : ਅੰਮ੍ਰਿਤਸਰ ਦਾ ਕੱਪੜਾ ਵਪਾਰੀ ਅਤੇ ਸਮਾਜਸੇਵਕ ਫੇਸਬੁੱਕ ਤੇ ਲਾਈਵ ਹੋਣ ਦੇ ਬਾਅਦ ਬਿਆਸ ਨਦੀ ਵਿੱਚ ਕੁੱਦ ਗਿਆ।ਵਪਾਰੀ ਦੀ ਲਾਸ਼ ਨੂੰ ਲੱਭਣ ਦੇ ਲਈ ਥਾਣਾ ਢਿੱਲਵਾਂ ਪੁਲਿਸ ਨੇ ਗੋਤਾਖੋਰ ਲਾਏ ਹੋਏ ਹਨ।ਥਾਣਾ ਢਿੱਲਵਾਂ ਵਿੱਚ ਵਪਾਰੀ ਦੀ ਪਤਨੀ ਦੇ ਬਿਆਨ ਤੇ ਪੁਲਿਸ ਨੇ ਗੁਰਦਾਸਪੁਰ ਨਿਵਾਸੀ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਹੈ।ਇਸ ਨੂੰ ਵਪਾਰੀ ਨੇ ਫੇਸਬੁੱਕ ਤੇ ਲਾਈਵ ਹੋ ਕੇ ਆਪਣੀ ਖੁਦਕੁਸ਼ੀ ਦੇ ਲਈ ਜਿ਼ੰਮੇਵਾਰ ਠਹਿਰਾਇਆ ਹੈ।

ਹਰਵਿੰਦਰ ਕੌਰ ਨਿਵਾਸੀ ਨਿਊ ਅੰਤਰਜਾਮੀ ਕਲੋਨੀ, ਮੇਨ ਬਜ਼ਾਰ ਰਾਂਝੇ ਦੀ ਹਵੇਲੀ ਚਾਟੀ ਵਿੰਡਗੇਟ ਜਿ਼ਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦਾ ਪਤੀ ਮਨਜੀਤ ਸਿੰਘ ਖਾਲਸਾ ਕੱਪੜੇ ਦਾ ਵਪਾਰੀ ਹੈ।ਇੱਕ ਸਮਾਜਸੇਵੀ ਸੰਸਥਾ ਦਾ ਚੇਅਰਮੈਨ ਵੀ ਹੈ।ਇਸ ਸੰਸਥਾ ਵਿੱਚ ਕਈ ਹੋਰ ਵੀ ਮੈਂਬਰ ਹਨ।ਉਨ੍ਹਾਂ ਦੀ ਸੰਸਥਾ ਨੇ ਕੋਰਰੋਨਾ ਵਾਇਰਸ ਦੇ ਕਾਰਨ ਦੋ ਮਹੀਨੇ ਲਾਕਡਾਊਨ ਵਿੱਚ ਗਰੀਬ ਜਨਤਾ ਨੂੰ ਰਾਸ਼ਨ ਵੰਡਿਆ।ਇਸ ਦੌਰਾਨ ਉਸ ਦੇ ਪਤੀ ਤੋਂ ਜਤਿੰਦਰ ਸਿੰਘ ਉਰਫ ਲਾਡੀ ਨਿਵਾਸੀ ਕੋਟਲੀ ਸੂਰਤ ਮੱਲੀ ਜਿ਼ਲ੍ਹਾ ਗੁਰਦਾਸਪਰ ਦਾ ਸੰਪਰਕ ਹੋਇਆ।

ਉਸ ਨੇ ਖੁਦ ਵੀ ਇੱਕ ਸੰਸਥਾ ਚਲਾਉਣਾ ਦਾ ਦਾਅਵਾ ਕੀਤਾ।ਲਾਡੀ ਨੇ ਉਸ ਦੇ ਪਤੀ ਤੋਂ ਇੱਕ ਗਰੀਬ ਕੁੜੀ ਦੇ ਵਿਆਹ ਦੇ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਹੋਰ ਸਮਾਨ ਮੰਗਿਆ ਸੀ ਜਿਹਨਾ ਕਿ ਉਸ ਨੇ ਪਤੀ ਨੇੇ ਦੇ ਦਿੱਤਾ।ਲੋਕਾਂ ਨੂੰ ਰਾਸ਼ਨ ਵੰਡਣ ਦੇ ਕਾਰਨ ਉਸ ਦੇ ਪਤੀ ਦੇ ਕੋਲ ਪੈਸੇ ਖਤਮ ਹੋ ਗਏ ਤਾਂ ਉਸ ਨੇ ਦੁਕਾਨਾ ਤੋਂ ਉਧਾਰ ਰਾਸ਼ਨ ਲੈ ਕੇ ਵੰਡਿਆ।ਜਤਿੰੰਦਰ ਸਿੰਘ ਉਰਫ ਲਾਡੀ ਤੋਂ ਵੀ ਕਰੀਬ 2.44 ਲੱਖ ਰੁਪਏ ਦੀ ਕਣਕ ਉਧਾਰ ਲਈ ਸੀ।

ਇਸ ਵਿੱਚੋਂ ਉਸ ਦੇ ਪਤੀ ਨੇ ਕਰੀਬ 80 ਹਜ਼ਾਰ ਰੁਪਏ ਦੀ ਕਣਕ ਲਾਡੀ ਨੂੰ ਵਾਪਸ ਦੇ ਦਿੱਤੀ।ਰਕਮ ਦੀ ਅਦਾਇਗੀ ਨਾ ਹੋਣ ਦੇ ਕਾਰਨ ਜਤਿੰਦਰ ਸਿੰਘ ਉਰਫ ਲਾਡੀ ਨੇ ਉਸ ਦੇ ਪਤੀ ਦਾ ਸਮਾਜ ਵਿਚ ਬੁਰਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।ਇਹੀ ਨਹੀਂ, ਸੋਸ਼ਲ ਮੀਡੀਆ ਤੇ ਵੀ ਉਸ ਦੇ ਪਤੀ ਦੇ ਖਿਲਾਫ ਊਲ ਜਲੂਲ ਗੱਲਾਂ ਬਣਾ ਕੇ ਵੀਡੀਓ ਵਾਇਰਲ ਕਰਨ ਲੱਗੇ।

ਸੋਮਵਾਰ ਸ਼ਾਮ ਕਰੀਬ 7 ਵਜੇ ਉਸ ਦੀ ਨਣਦ ਸਿਮਰਨਜੀਤ ਕੌਰ ਨੇ ਫੋਨ ਤੇ ਦੱਸਿਆ ਕਿ ਉਸ ਦਾ ਪਤੀ ਬਿਆਸ ਨਦੀ ਤੋਂ ਫੇਸਬੁੱਕ ਲਾਈਵ ਹੋ ਕੇ ਆਤਮਹੱਤਿਆ ਕਰ ਰਿਹਾ ਹੈੈ।ਨਣਦ ਨੇ ਤੁਰੰਤ ਥਾਣਾ ਬਿਆਸ ਨੂੰ ਸੂਚਿਤ ਕੀਤਾ ਅਤੇ ਥਾਣਾ ਬਿਆਸ ਦੀ ਪੁਲਿਸ ਨੂੰ ਨਾਲ ਲੈ ਕੇ ਪੁਲ ਦੇ ਨੀਚੇ ਉਸ ਦੀ ਤਲਾਸ਼ ਕਰਦੀ ਰਹੀ।ਪੁਰਾਣੇ ਪੁੱਲ ਦੇ ਕੋਲ ਉਸ ਨੂੰ ਉਸ ਦੇ ਪਤੀ ਦਾ ਕੁਰਤਾ ਪਜਾਮਾ, ਬਾਸਕਟ, ਪੱਗ ਅਤੇ ਪਟਕਾ ਮਿਲਿਆ।

ਹਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕਰੀਬ ਛੇ ਸੱਤ ਦਿਨ ਤੋਂ ਕਾਰ ਲੈ ਕੇ ਇਸੀ ਪਰੇਸ਼ਾਨੀ ਦੇ ਕਾਰਨ ਨਿਕਲਿਆ ਹੋਇਆ ਸੀ।ਉਸ ਨੂੰ ਪੂਰਾ ਯਕੀਨ ਹੈ ਕਿ ਪਤੀ ਨੇ ਲਾਡੀ ਤੋਂ ਤੰਗ ਹੋ ਕੇ ਖੁਦਕੁਸ਼ੀ ਕੀਤੀ ਹੈ।ਥਾਣਾ ਢਿਲਵਾਂ ਦੇ ਐਸਐਚਓ ਹਰਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।ਚਾਰ ਗੋਤਾਖੋਰ ਬਿਆਸ ਨਦੀ ਵਿੱਚ ਲਾਸ਼ ਲੱਭਣ ਵਿੱਚ ਲੱਗੇ ਹਨ।ਬੁੱਧਵਾਰ ਨੂੰ ਪੀਏਪੀ ਜਲੰਧਰ ਤੋਂ ਟੀਮ ਆ ਕੇ ਲਾਸ਼ ਦੀ ਤਲਾਸ਼ ਕਰੇਗੀ।

Related posts

ਵੋਟਾਂ ਤੋਂ ਪਹਿਲਾਂ ਦੇਖੋ ਆਹ ਘਰ ਚ ਕੀ ਮਿਲਿਆ ?

htvteam

ਵੈਦ ਜਗਦੀਪ ਸਿੰਘ ਨੇ ਬਣਾਈ ਬੰਦਿਆਂ ਨੂੰ ਚਲਾਉਣ ਵਾਲੀ ਗ੍ਰੀਸ; ਅੱਧਾ ਚਮਚਾ ਦੁੱਧ ਨਾਲ ਖਾਓ, ਦੌੜਣ ‘ਚ ਘੋੜੇ ਨੂੰ ਛੱਡ ਦਿਓਗੇ ਪਿੱਛੇ

htvteam

ਘਰ ‘ਚ ਲਾਓ ਇਹ ਬੂਟਾ, ਸਰਦੀਆਂ ‘ਚ ਆਵੇਗਾ ਬਹੁਤ ਫਾਇਦਾ

htvteam

Leave a Comment