ਚੰਡੀਗੜ੍ਹ : ਕੋਵਿਡ ਦਾ ਫੈਲਾਅ ਰੋਕਣ ਦੇ ਲਈ ਇੱਕ ਅਨੋਖੀ ਪਹਿਲ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਮੋਬਾਈਲ ਐਪ ਘਰ ਘਰ ਨਿਗਰਾਨੀ ਲਾਂਚ ਕੀਤਾ।ਇਸ ਦੇ ਤਹਿਤ ਰਾਜ ਦੇ ਹਰ ਘਰ ਤੇ ਤਦ ਤੱਕ ਨਿਗਰਾਨੀ ਰੱਖੀ ਜਾਵੇਗੀ, ਜਦ ਤੱਕ ਇਸ ਮਹਾਂਮਾਰੀ ਦਾ ਖਾਤਮਾ ਪੂਰਾ ਨਹੀਂ ਹੋ ਜਾਂਦਾ।ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਵੀਡੀਓ ਕਾਨਫਰੰਸਿੰਗ ਦੁਆਰਾ ਐਪ ਜਾਰੀ ਕਰਦੇ ਹੋਏ ਮੁੱਖਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਇਹ ਕੋਸਿ਼ਸ਼ ਕੋਰੋਨਾ ਵਾਇਰਸ ਦੀ ਜਲਦੀ ਪਹਿਚਾਣ ਕਰਨ ਅਤੇ ਟੈਸਟਿੰਗ ਦੇ ਲਈ ਸਹਾਇਕ ਸਿੱਧੂ ਹੋਵੇਗਾ, ਜਿਸ ਨਾਲ ਸਮੂਹਿਕ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲੇਗੀ।ਇਸ ਮੁਹਿੰਮ ਵਿੱਚ ਆਸ਼ਾ ਵਰਕਰ ਅਤੇ ਕਮਿਊਨਿਟੀ ਵਲੰਟੀਅਰ ਵੀ ਸ਼ਾਮਿਲ ਹੋਣਗੇ।
ਅਤਿਰਿਕਤ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਕਿਹਾ ਕਿ ਇਸ ਮੁਹਿੰਮ ਦੇ ਅੰਤਰਗਤ 30 ਸਾਲ ਤੋਂ ਜਿ਼ਆਦਾ ਉਮਰ ਦੀ ਪੰਜਾਬ ਦੀ ਸਾਬੀ ਸ਼ਹਿਰੀ ਅਤੇ ਗ੍ਰਾਮੀਣ ਜਨਸੰਖਿਆ ਦਾ ਸਰਵੇਖਣ ਕੀਤਾ ਜਾਵੇਗਾ।ਇਸ ਵਿੱਚ 30 ਸਾਲ ਤੋਂ ਘੱਟ ਉਮਰ ਦੇ ਸਾਹ ਦੀ ਬੀਮਾਰੀ ਨਾਲ ਪੀੜਿਤ ਅਤੇ ਵਾਇਰਸ ਜਿਹੀ ਹੋਰ ਗੰਭੀਬ ਬੀਮਾਰੀਆਂ ਦੇ ਸਿ਼ਕਾਰ ਵਿਅਕਤੀਆਂ ਨੂੰ ਵੀ ਕਵਰ ਕੀਤਾ ਜਾਵੇਗਾ।ਸਿਰਫ ਇੱਕ ਵਾਰ ਗਤੀਵਿਧੀ ਨਹੀਂ ਕੀਤੀ ਜਾਵੇਗੀ ਬਲਕਿ ਇਹ ਨਿਰੰਤਰ ਪ੍ਰਕਿਰਿਆ ਹੋਵੇਗੀ ਜਿਹੜੀ ਕੋਵਿਡ ਦੇ ਪੂਰੇ ਖਾਤਮੇ ਤੱਕ ਚੱਲੇਗੀ।
ਅਗਰਵਾਲ ਨੇ ਕਿਹਾ ਕਿ ਸਰਵੇਖਣ ਦੇ ਅੰਤਰਗਤ ਹਰ ਵਿਅਕਤੀ ਦੀ ਪਿਛਲੇ ਇੱਕ ਹਫਤੇ ਤੋਂ ਪੂਰੀ ਮੈਡੀਕਲ ਸਥਿਤੀ ਅਤੇ ਕੋਰੋਨਾ ਦੇ ਨਾਲ ਨਾਲ ਹੋਰ ਬੀਮਾਰੀਆਂ ਨਾਲ ਪੀੜਿਤ ਵਿਅਕਤੀ ਦਾ ਪੂਰਾ ਡਾਟਾ ਤਿਆਰ ਕੀਤਾ ਜਾਵੇਗਾ।ਇਸ ਤਰ੍ਹਾਂ ਤਿਆਰ ਡਾਟਾਬੇਸ ਕੋਵਿਡ ਨਾਲ ਨਿਪਟਣ ਦੀ ਰਣਨੀਤੀ ਬਣਾਉਣ ਦੇ ਲਈ ਮਦਦਗਾਰ ਸਾਬਿਤ ਹੋਵੇਗਾ ਅਤੇ ਸਮੂਹਿਕ ਫੈਲਾਅ ਰੋਕਣ ਵਿੱੱਚ ਕੰਮ ਆਵੇਗਾ।
ਵਿਸ਼ੇਸ਼ ਸਕੱਤਰ ਸਿਹਤ ਕਮ ਟੈਸਟਿੰਗ ਇੰਚਾਰਜ ਈਸ਼ਾ ਕਾਲੀਆ ਨੇ ਦੱਸਿਆ ਕਿ ਇਹ ਐਪ ਸਿਹਤ ਵਿਭਾਗ ਦੁਆਰਾ ਤਿਆਰ ਕੀਤੀ ਗਈ ਹੈ।ਇਸ ਦਾ ਟੈਸਟ ਪਟਿਆਲਾ ਅਤੇ ਮਾਨਸਾ ਵਿੱਚ ਕੀਆ ਗਿਆ ਹੈ।ਇਸ ਵਿੱਚ ਕਰੀਬ 20628 ਵਿਅਕਤੀਆਂ ਦਾ ਸਰਵੇਖਣ ਕੀਤਾ ਗਿਆ, ਜਿਨ੍ਹਾਂ ਵਿੱਚੋਂ 9045 ਵਿਅਕਤੀ ਸਾਹ ਦੀ ਬੀਮਾਰੀ ਤੋਂ ਪੀੜਿਤ ਪਾਏ ਗਏ ਅਤੇ 1583 ਵਿਅਕਤੀ ਖਾਂਸੀ, ਬੁਖਾਰ, ਗਲੇ ਦੀ ਖਰਾਸ਼, ਸਾਹ ਲੈਣ ਵਿੱੱਚ ਤਕਲੀਫ ਆਦਿ ਤੋਂ ਪੀੜਿਤ ਪਾਹੇ ਗਏ।
ਮੌਜੂਦਾ ਸਮੇਂ ਵਿੱਚ 518 ਪਿੰਡਾਂ ਅਤੇ 47 ਸ਼ਹਿਰੀ ਵਾਰਡਾਂ ਵਿੱਚ ਸਰਵੇਖਣ ਚੱਲ ਰਿਹਾ ਹੈ।ਇਸ ਦੌਰਾਨ 4.88 ਪ੍ਰਤੀਸ਼ਤ ਵਿਅਕਤੀ ਬਲੱਡ ਪ੍ਰੈਸ਼ਰ, 2.23 ਪ੍ਰਤੀਸ਼ਤ ਵਿਅਕਤੀ ਸ਼ੂਗਰ, 0.14 ਪ੍ਰਤੀਸ਼ਤ ਕਿਡਨੀ ਦੀ ਬੀਮਾਰੀਆਂ, 0.64 ਪ੍ਰਤੀਸ਼ਤ ਦਿਲ ਦੀ ਬੀਮਾਰੀਆਂ, 0.13 ਪ੍ਰਤੀਸ਼ਤ ਟੀਬੀ ਅਤੇ 0.13 ਪ੍ਰਤੀਸ਼ਤ ਕੈਂਸਰ ਤੋਂ ਪੀੜਿਤ ਪਾਏ ਗਏ ਹਨ।
ਆਸ਼ਾ ਵਰਕਰ ਅਤੇ ਕਮਿਊਨਿਟੀ ਵਲੰਅਅਰਾਂ ਨੂੰ ਸਰਵੇਖਣ ਦੇ ਲਈ 4 ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦਿੱਤਾ ਜਾਵੇਗਾ ਅਤੇ 500 ਘਰ ਕਵਰ ਕੀਤੇ ਜਾਣਗੇ।ਵਿਭਾਗ ਦੁਆਰਾ ਹਰ ਵਲੰਟੀਅਰ ਨੂੰ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ।ਇੱਕ ਸੁਪਰਵਾਈਜ਼ਰ ਆਸ਼ਾ ਵਰਕਰ ਅਤੇ ਕਮਿਊਨਿਟੀ ਵਲੰਟੀਅਰਾਂ ਦੇ ਕੰਮ ਦੀ ਨਿਗਰਾਨੀ ਰੱਖੇਗਾ, ਜਿਸ ਨੂੰ ਵਲੰਟੀਅਰ ਆਧਾਰ ਤੇ 5000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਹੁਕਮ ਦੇ ਅਨੁਸਾਰ, ਕੋਰੋਨਾ ਤੋਂ ਪੀੜਿਤ ਹੋਣ ਦੀ ਸਥਿਤੀ ਵਿੱਚ ਰਾਜ ਦੇ ਲੋਕਾਂ ਨੂੰ ਹਸਪਤਾਲਾਂ ਦੇ ਚੱਕਰ ਕੱਟਣ ਦੀ ਜ਼ਰੂਰਤ ਨਹੀਂ ਹੈ।ਹੁਣ ਕੋਰੋਨਾ ਦੇ ਬਿਨਾਂ ਲੱਛਣ ਜਾਂ ਘੱਟ ਲੱਛਣ ਵਾਲੇ ਸਾਰੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ।ਅਜਿਹੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਤੈਅ ਕੀਤੀ ਗਈ ਸ਼ਰਤਾਂ ਅਤੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ।
ਇਸ ਸੰਬੰਧ ਵਿੱਚ ਸਿਹਤ ਵਿਭਾਗ ਦੁਆਰਾ ਸਾਰੇ ਜਿ਼ਲਿਆਂ ਵਿੱਚ ਡਿਪਟੀ ਕਮਿਸ਼ਨਰਾਂ ਅਤੇ ਸਿਵਿਲ ਸਰਜਨਾਂ ਨੂੰ ਪੱਤਰ ਜਾਰੀ ਕਰ ਕਿਹਾ ਗਿਆ ਹੈ ਕਿ ਅਜਿਹੇ ਮਰੀਜ਼ਾਂ ਨੂੰ ਸਰਕਾਰ ਦੁਆਰਾ ਜਾਰੀ ਅੰਡਰਟੇਕਿੰਗ ਦੇਣੀ ਹੋਵੇਗੀ।ਮਰੀਜ਼ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਤੁਰੰਤ ਮੈਡੀਕਲ ਸਹੂਲੀਅਤ ਲੈਣੀ ਹੋਵੇਗੀ।
ਏਕਾਂਤਵਾਸ ਵਿੱਚ 17 ਦਿਨ ਰਹਿਣ ਦੇ ਬਾਅਦ ਜੇਕਰ 10 ਦਿਨ ਵਿੱਚ ਬੁਖਾਰ ਜਾਂ ਕੋਹੀ ਹੋਰ ਲੱਛਣ ਦਿਖਾਈ ਨਹੀਂ ਦਿੰਦਾ ਤਾਂ ਮਰੀਜ਼ ਨੂੰ ਠੀਕ ਮੰਨ ਲਿਆ ਜਾਵੇਗਾ ਅਤੇ ਮਰੀਜ਼ ਨੂੰ ਕੋਈ ਟੈਸਟ ਕਰਾਉਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ।ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਮਰੀਜ਼ ਦੇ ਕੋਲ ਘਰ ਵਿੱਚ ਏਕਾਂਤਵਾਸ ਦੀ ਸੁਵਿਧਾ ਨਹੀਂ ਹੈ ਤਾਂ ਉਹ ਕੋਵਿਡ ਦੇਖਭਾਲ ਕੇਂਦਰ ਵਿੱਚ ਜਾ ਸਕਦਾ ਹੈ।
