Htv Punjabi
Punjab

ਕਾਂਗਰਸੀ ਐਮਸੀ ਦੇ ਘਰ ਦੇ ਬਾਹਰ ਵਰ੍ਹਿਆ ਗੋਲੀਆਂ ਦਾ ਮੀਂਹ, ਸਾਰਾ ਇਲਾਕਾ ਆ ਗਿਆ ਘਰਾਂ ਚੋਂ ਬਾਹਰ, ਦੇਖੋ ਪਰਿਵਾਰ ਦਾ ਕੀਂ ਬਣਿਆ !

ਅੰਮ੍ਰਿਤਸਰ : ਇੱਥੋਂ ਦੇ ਫਤਿਹਪੁਰ ਇਲਾਕੇ ਵਿੱਚ ਗਿਨੀ ਨਾਮ ਦੇ ਕਥਿਤ ਬਦਮਾਸ਼ ਨੇ ਆਪਣੇ ਸਾਥੀਆਂ ਦੇ ਨਾਲ ਕਾਂਗਰਸ ਐਮਸੀ ਬੀਬੀ ਗੁਰਮੀਤ ਕੌਰ ਦੇ ਘਰ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ।ਸਾਥੀਆਂ ਦੇ ਨਾਲ ਐਮਸੀ ਦੇ ਘਰ ਦੇ ਬਾਹਰ ਅਤੇ ਛੱਤ ਤੇ ਪੱਥਰਾਂ ਦੀ ਬਰਸਾਤ ਕਰਨ ਦੇ ਬਾਅਦ 8 ਰਾਊਂਡ ਗੋਲੀਆਂ ਚਲਾਈਆਂ।ਐਮਸੀ ਗੁਰਮੀਤ ਅਤੇ ਪਰਿਵਾਰ ਦੇ ਮੈਂਬਰਾਂ ਨੇ ਘਰ ਦੇ ਅੰਦਰ ਲੁਕ ਕੇ ਆਪਣੀ ਜਾਨ ਬਚਾਈ।ਲਗਭਗ 2 ਘੰਟੇ ਤੱਕ ਗਿਨੀ ਅਤੇ ਉਸ ਦੇ ਸਾਥੀਆਂ ਨੇ ਗੁੰਡਾਗਰਦੀ ਦਾ ਨੰਗਾ ਨਾਲਚ ਕੀਤਾ।ਗੋਲੀਆਂ ਦੀ ਗੂੰਜ ਨਾਲ ਪੂਰਾ ਇਲਾਕਾ ਦਹਿਸ਼ਤ ਵਿੱਚ ਆ ਗਿਆ।

ਬੀਬੀ ਗੁਰਮੀਤ ਕੌਰ ਦੇ ਮੁੰਡੇ ਕੈਪਟਨ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਸ ਦਾ ਗਿਨੀ ਦੇ ਨਾਲ ਮਾਮੂਲੀ ਝਗੜਾ ਹੋਇਆ ਸੀ।ਝਗੜੇ ਦੇ ਕੁਝ ਦੇਰ ਬਾਅਦ ਉਹ ਆਪਣੇ ਸਾਥੀਆਂ ਦੇ ਨਾਲ ਕਈ ਗੁੰਡਿਆਂ ਨੂੰ ਲੈ ਕੇ ਘਰ ਦੇ ਬਾਹਰ ਆ ਗਿਆ।ਉਸ ਨੇ ਪਹਿਲਾਂ ਲਲਕਾਰਿਆ ਬਾਅਦ ਵਿੱਚ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।ਗਿਨੀ ਨੇ ਘਰ ਦੇ ਬਾਹਰ 8 ਰਾਊਂਡ ਫਾਇਰ ਕੀਤੇ।ਪੁਲਿਸ ਨੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਂਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।ਪੁਲਿਸ ਨੂੰ ਤਲਾਸ਼ੀ ਦੇ ਦੌਰਾਨ 3 ਖੋਲ ਬਰਾਮਦ ਹੋਏ ਹਨ।ਪੁਲਿਸ ਨੇ ਦੱਸਿਆ ਕਿ ਗਿਨੀ ਗੈਂਗਸਟਰ ਹੈ, ਇਸ ਬਾਰੇ ਵਿੱਚ ਹਲੇ ਕੋਈ ਜਾਣਕਾਰੀ ਨਹੀਂ ਹੈ।ਜਦ ਕਿ ਐਮਸੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਗਿਨੀ ਅਤੇ ਉਸ ਦੇ ਗੁੰਡਿਆਂ ਦੀ ਦਹਿਸ਼ਤ ਹੈ।ਐਮਸੀ ਦੇ ਪੀਟੀਆਈ ਲਖਵਿੰਦਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਿਨੀ ਦੀ ਗੁੰਡਾਗਰਦੀ ਦੇ ਬਾਰੇ ਵਿੱਚ ਉਸ ਨੇ ਪੁਲਿਸ ਨੂੰ ਸਿ਼ਕਾਇਤ ਵੀ ਕੀਤੀ ਸੀ ਪਰ ਉਸ ਤੇ ਕਾਰਵਾਈ ਨਹੀਂ ਹੋਈ।ਐਸਐਚਓ ਥਾਣਾ ਇਸਲਾਮਾਬਾਦ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਗਿਨੀ ਦੇ ਕੋਲ ਨਜਾਇਜ਼ ਹਥਿਆਰ ਹਨ, ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ।ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related posts

ਟਰੈਕਟਰ ਤੇ ਲੱਗਵਾਏ ਸੀ ਵੱਖੋ-ਵੱਖ ਅਵਾਜ਼ਾਂ ਕੱਢਦੇ 52 ਸਪੀਕਰ, ਦੇਖੋ ਕਿਵੇਂ ਟਰੈਕਟਰ ਸਮੇਤ ਚੁੱਕਿਆ ਮੁੰਡਾਂ

htvteam

ਤੁਸੀ ਵੀ ਆਪਣੀਆਂ ਕੁੜੀਆਂ ਦਾ ਰੱਖੋ ਧਿਆਨ ਕਿਤੇ…..

htvteam

ਵਿਆਹ ਵਾਲੇ ਦਿਨ ਲਾੜੀ ਨੇ ਮੁੰਡੇ ਨੂੰ ਆਹ ਕੀ ਕਰਤਾ

htvteam