Htv Punjabi
Punjab

ਡਾਕਟਰ ਨੇ ਖੋਲ੍ਹ ਕੇ ਰੱਖ ਤੀ ਅਜਿਹੀ ਪੋਲ ਕਿ ਸਰਕਾਰ ਨੂੰ ਪਈਆਂ ਭਾਜੜਾਂ

ਸੰਗਰੂਰ : ਇੱਥੋਂ ਦੇ ਪਿੰਡ ਘਾਬਦਾਂ ਵਿੱਚ ਬਣੇ ਕੋਵਿਡ ਸੈਂਟਰ ਵਿੱਚ ਆਈਸੋਲੇਟ ਇੱਕ ਡਾਕਟਰ ਨੇ ਖਾਣੇ ਵਿੱਚ ਮੱਖੀ ਆਉਣ ਦੀ ਸਿ਼ਕਾਇਤ ਕਰਦੇ ਹੋਏ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ।ਵੀਡੀਓ ਵਾਇਰਲ ਹੁੰਦੇ ਹੀ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਅਤੇ ਆਪਣੇ ਬਚਾਅ ਵਿੱਚ ਅਲੱਗ ਅਲੱਗ ਤਰਕ ਤੱਕ ਦੇਣ ਲੱਗੇ।ਮਾਮਲਾ ਤੂਲ ਫੜਣ ਦੇ ਬਾਅਦ ਡਿਪਟੀ ਕਿਿਮਸ਼ਨਰ ਰਾਮਵੀਰ ਨੇ ਕੇਂਦਰ ਵਿੱਚ ਜਾ ਕੇ ਜਾਇਜ਼ਾ ਲਿਆ।

ਕੋਵਿਡ ਸੈਂਟਰ ਘਾਬਦਾਂ ਵਿੱਚ ਇਲਾਜ ਕਰਵਾ ਰਹੇ ਡਾਕਟਰ ਨਰੇਸ਼ ਨੇ ਸ਼ੁੱਕਰਵਾਰ ਸਵੇਰੇ ਕਰੀਬ 10 ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤਾ।ਇਸ ਵਿੱਚ ਉਹ ਰੋਟੀ ਵਿੱਚ ਮੱਖੀ ਦਿਖਾਉਂਦੇ ਹੋਏ ਕਹਿ ਰਹੇ ਹਨ ਕਿ ਉਹ ਧੂਰੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘਾਬਦਾਂ ਸਥਿਤ ਕੋਵਿਡ ਸੈਂਟਰ ਵਿੱਚ ਸਿਫਟ ਕੀਤਾ ਗਿਆ ਹੈ।

ਉਨ੍ਹਾਂ ਨੇ ਵੀਡੀਓ ਵਿੱਚ ਕਿਹਾ ਕਿ ਇੱਥੇ ਬੇਸਿਕ ਸੁਵਿਧਾਵਾਂ ਵੀ ਉੱਪਲਬਧ ਨਹੀਂ ਹਨ।ਮਰੀਜ਼ ਦਾ ਬੁਖਾਰ ਅਤੇ ਬਲੱਡ ਪ੍ਰੈਸ਼ਰ ਤੱਕ ਚੈਕ ਨਹੀਂ ਕੀਤਾ ਜਾਂਦਾ।ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਬਰੇਕ ਫਾਸਟ ਦਿੱਤਾ ਗਿਆ, ਜਿਸ ਵਿੱਚ ਮੱਖੀ ਮਿਲੀ।ਉਨ੍ਹਾਂ ਨੇ ਤੁਰੰਤ ਇਸ ਦੀ ਸਿ਼ਕਾਇਤ ਕੀਤੀ ਅਤੇ ਦੁਬਾਰਾ ਬਰੇਕਫਾਸਟ ਭੇਜਣ ਨੂੰ ਕਿਹਾ।ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਬਰੇਕਫਾਸਟ ਨਹੀਂ ਆਇਆ।ਉਨ੍ਹਾਂ ਨੇ ਵੀਡੀਓ ਵਿੱਚ ਡੀਸੀ ਅਤੇ ਮੁੱਖਮੰਤਰੀ ਨੂੰ ਅਪੀਲ ਕੀਤੀ ਕਿ ਜਦ ਡਾਕਟਰਾਂ ਦਾ ਅਜਿਹਾ ਹਾਲ ਹੈ ਤਾਂ ਆਮ ਲੋਥਾਂ ਦੇ ਨਾਲ ਇਨ੍ਹਾਂ ਸੈਂਟਰਾਂ ਵਿੱਚ ਕਿਹੋ ਜਿਹਾ ਵਰਤਾਰਾ ਹੁੰਦਾ ਹੋਵੇਗਾ।

ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਕੋਈ ਸੱਚਾਈ ਨਹੀਂ ਹੈ।ਮਰੀਜ਼ ਆਪਣੇ ਘਰ ਜਾਣ ਦੇ ਲਈ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਹਨ।ਕੋਵਿਡ ਸੈਂਟਰਾਂ ਵਿੱਚ ਤਮਾਮ ਸੁਵਿਧਾਵਾਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਸ ਦੇ ਲਈ ਉਹ ਅਤੇ ਸਿਵਿਲ ਸਰਜਨ ਦੌਰਾ ਕਰਦੇ ਰਹਿੰਦੇ ਹਨ।ਉਨ੍ਹਾਂ ਦੇ ਮੁਤਾਬਿਕ ਘਾਬਦਾਂ ਸੈਂਟਰ ਵਿੱਚ 102 ਮਰੀਜ਼ ਏਕਾਂਤਵਾਸ ਵਿੱਚ ਹਨ, ਇਨ੍ਹਾਂ ਵਿੱਚੋਂ ਸਿਰਫ ਇਸ ਮਰੀਜ਼ ਨੂੰ ਹੀ ਪਰੇਸ਼ਾਨੀ ਹੈ।

Related posts

ਆਹ ਦੇਖਲੋ ਤਿੰਨ ਮੁੰਡੇ ਕਰਦੇ ਸੀ ਪੁੱਠਾ ਕੰਮ

htvteam

ਵਿਦੇਸ਼ ‘ਚ ਮਰੇ ਪੁੱਤ ਦੀ ਲਾਸ਼ ਲਿਆਉਣ ਲਈ ਨਹੀਂ ਸਨ ਪੈਸੇ, ਦੇਖੋ ਵੀਡੀਓ ਕਾਲੰਿਗ ਰਾਹੀਂ ਮਾਪਿਆਂ ਨੂੰ ਕਿਵੇਂ ਦਿਖਾਇਆ ਅੰਤਿਮ ਸੰਸਕਾਰ

Htv Punjabi

ਮਾਤੜ ਬੰਦੇ ਨੇ ਥਾਣੇਦਾਰ ਨੂੰ ਕਿਵੇਂ ਸਿਖਾਇਆ ਸਬਕ, ਫਿਰ ਉਤਰਿਆ ਵਰਦੀ ਦਾ ਨਸ਼ਾ

htvteam