Htv Punjabi
Punjab

ਜਿਸ ਪ੍ਰੇਮੀ ਲਈ ਆਪਣੀ ਬੱਚੀ ਨੂੰ ਪ੍ਰੇਮੀ ਨਾਲ ਮਿਲਕੇ ਕਤਲ ਕੀਤਾ ਉਸੇ ਪ੍ਰੇਮੀ ਨੇ ਦੇਖੋ ਪ੍ਰੇਮਿਕਾ ਦਾ ਕੀਂ ਹਾਲ ਕੀਤਾ!

ਹੁਸ਼ਆਰਪੁਰ : 6 ਦਿਨ ਪਹਿਲਾਂ 5 ਸਾਲਾ ਬੱਚੀ ਅਤੇ ਫਿਰ ਮਾਂ ਦੀ ਹੱਤਿਆ ਮਾਮਲੇ ਵਿੱਚ ਪੁਲਿਸ ਨੇ 3 ਔਰਤਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਾਰੇ ਮਾਮਲੇ ਦੀ ਸਾਜਿਸ਼ ਵਿੱਚ ਸਾਮਿਲ ਮ੍ਰਿਤਕ ਔਰਤ ਦਾ ਪਿਤਾ ਫਰਾਰ ਹੈ। ਪੁਲਿਸ ਨੇ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ਤੇ ਲਿਆ ਹੈ।

ਮਾਂ ਧੀ ਦੀ ਹੱਤਿਆ ਜਾਇਦਾਦ ਨੂੰ ਹੜਪੱਣ ਦੇ ਲਈ ਉਸ ਦੇ ਪ੍ਰੇਮੀ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਕੀਤੀ ਸੀ।ਐਸਪੀ ਪਰਮਿੰਦਰ ਸਿੰਘ ਨੇ ਪੁਲਿਸ ਲਾਈਨ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪਿੰਡ ਕਿਲਾ ਬਰੂਣ ਵਿੱਚ 12 ਜੂਨ ਨੂੰ ਇੱਕ ਔਰਤ ਨਿਰਮਲ ਕੌਰ ਪਤਨੀ ਅਮਨਦੀਪ ਸਿੰਘ ਦੀ ਲਾਸ਼ ਉਸ ਦੇ ਘਰ ਵਿੱਚ ਪਈ ਮਿਲੀ ਸੀ। ਉਸ ਸਮੇਂ ਨਿਰਮਲ ਕੌਰ ਦੇ ਪਿਤਾ ਕਰਮਜੀਤ ਸਿੰਘ ਨਿਵਾਸੀ ਬਸੀ ਅਲਾਦੀਨ ਦੇ ਬਿਆਨ ਤੇ 174 ਦੀ ਕਾਰਵਾਈ ਕੀਤੀ ਗਈ ਸੀ। ਇਸ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ 5 ਸਾਲਾ ਧੀ ਗੁਰਲੀਨ ਕੌਜ ਦੀ ਮੌਤ 5 ਜੂਨ ਨੂੰ ਹੋ ਗਈ ਸੀ।

ਵਿਦੇਸ਼ ਵਿੱਚ ਰਹਿਣ ਵਾਲੇ ਮ੍ਰਿਤਕ ਔਰਤ ਦੇ ਪਤੀ ਅਮਨਦੀਪ ਸਿੰਘ ਨੇ ਪਤਨੀ ਅਤੇ ਧੀ ਦੀ ਹੱਤਿਆ ਤੇ ਸ਼ੱਕ ਜਾਹਿਰ ਕਰ ਪੁਲਿਸ ਦੇ ਕੋਲ ਸਿਕਾਇਤ ਦਰਜ ਕਰਵਾਈ ਸੀ। ਜਾਂਚ ਦੇ ਲਈ ਡੀਐਸਪੀ ਜਗਦੀਸ਼ ਅਤਰੀ ਅਤੇ ਡੀਐਸਪੀ ਗੁਰਪ੍ਰੀਤ ਸਿੰਘ ਦੀ ਲੀਡਰਸ਼ਪ ਵਿੱਚ ਵਿਸੇਸ਼ ਟੀਮ ਦਾ ਗਠਨ ਕੀਤਾ ਗਿਆ। ਜਾਂਚ ਟੀਮ ਨੇ 12 ਜੂਨ ਦਾ ਸੀਸੀਟੀਵੀ ਰਿਕਾਰਡ ਚੈਕ ਕੀਤਾ ਤਾਂ ਪਤਾ ਲੱਗਿਆ ਕਿ ਉਸ ਦਿਨ ਹਰਪ੍ਰੀਤ ਸਿੰਘ ਉਰਫ ਗੋਲਡੀ ਨਿਵਾਸੀ ਭੂਲਾਨਾ ਆਪਣੀ ਮਾਂ ਨਿਰਮਲ ਕੌਰ ਅਤੇ ਮਾਸੀ ਸਰਬਜੀਤ ਕੌਰ, ਮਾਸੜ ਸੁਰਜੀਤ ਸਿੰਘ ਉਰਫ ਸੀਤੀ ਅਤੇ ਮਾਸੀ ਦੀ ਕੁੜੀ ਕਿਰਨਦੀਪ ਕੌਰ ਉਰਫ ਪ੍ਰੀਤੀ ਵਾਸੀ ਪਿੰਡ ਮੋਗਾ ਜਿਲਾ ਜਲੰਧਰ ਆਏ ਸਨ।

ਜਾਂਚ ਵਿੱਚ ਪਤਾ ਲੱਗਿਆ ਕਿ ਨਿਰਮਲ ਕੌਰ ਦਾ ਅਮਨਦੀਪ ਸਿੰਘ ਨਾਲ ਤੀਜਾ ਵਿਆਹ ਸੀ।ਅਮਨਦੀਪ ਨੇ ਆਪਣੀ ਸਿਕਾਇਤ ਵਿੱਚ ਸ਼ੱਕ ਜਾਹਿਰ ਕੀਤਾ ਕਿ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਗੋਲਡੀ ਦੇ ਨਾਲ ਉਸ ਦੀ ਪਤਨੀ ਨਿਰਮਲ ਕੌਰ ਦੇ ਨਜਾਇਜ਼ ਸੰਬੰਧ ਸਨ। ਪੁਲਿਸ ਨੇ ਮੁਲਜ਼ਮ ਹਰਪ੍ਰੀਤ ਸਿੰਘ ਨੂ ਕਾਬੂ ਕਰ ਉਸ ਤੋਂ ਸਖਤੀ ਲਾਲ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਜਦ ਨਿਰਮਲ ਕੌਰ ਮੁਹੱਲਾ ਸਾਲੀਮਾਰ ਨਗਰ ਵਿੱਚ ਰਹਿੰਦੀ ਸੀ ਤਾਂ ਉਸ ਦੇ ਸੰਬੰਧ ਬਣ ਗੲ ਸਨ।

ਉਨ੍ਹਾਂ ਦੀ ਪਹਿਚਾਣ ਥਾਣੇ ਵਿੱਚ ਇੱਕ ਸਿਕਾਇਤ ਦੇ ਦੌਰਾਨ ਹੋਈ ਜਿਹੜੀ ਹੌਲੀ ਹੌਲੀ ਵੱਧ ਗਈ। ਹੁਣ ਨਿਰਮਲ ਕੌਰ ਉਸ ਨਾਲ ਵਿਆਹ ਕਰਨ ਨੂੰ ਤਿਆਰ ਸੀ ਤਾਂ ਉਸ ਦੀ 5 ਸਾਲਾ ਧੀ ਰਸਤੇ ਵਿੱਚ ਰੁਕਾਵਟ ਬਣਨ ਲੱਗੀ। ਦੋਨਾਂ ਨੇ ਉਸ ਨੂੰ ਜਿਆਦਾ ਮਾਤਰਾ ਵਿੱਚ ਦਵਾਈ ਪਿਲਾ ਦਿੱਤੀ। ਇਸ ਦੇ ਬਾਅਦ ਉਸ ਨੂੰ ਚੱਬੇਵਾਲ ਦੇ ਇੱਕ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸਿਤ ਕਰ ਦਿੱਤਾ। ਜਿਸ ਦੇ ਬਾਅਦ ਬਿਨਾਂ ਕਿਸੇ ਨੂੰ ਦੱਸੇ ਨਿਰਮਲ ਕੌਰ ਨੇ ਆਪਣੇ ਪ੍ਰੇਮੀ ਅਤੇ ਪਿਤਾ ਦੇ ਨਾਲ ਮਿਲ ਕੇ ਗੁਰਲੀਨ ਕੌਰ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਕਿਸੇ ਨੂੰ ਸ਼ੱਕ ਨਾ ਹੋਵੇ ਹਰਪ੍ਰੀਤ ਨੇ ਵਿਆਹ ਦਾ ਝਾਂਸਾ ਦੇ ਕੇ ਪ੍ਰੇਮਿਕਾ ਨਿਰਮਲ ਕੌਰ ਦੇ ਘਰ ਨੂੰ ਆਪਣੀ ਮਾਸੀ ਸਰਬਜੀਤ ਕੌਰ ਦੇ ਨਾਮ ਕਰਵਾ ਦਿੱਤਾ। ਇਸ ਦੇ ਬਾਅਦ ਮੁਲਜਮ ਵਾਰਦਾਤ ਕਰਨ ਲਈ ਪਿੰਡ ਵਿੱਚ ਆਇਆ। ਬਾਕੀ ਚਾਰੋਂ ਘਰ ਦੇ ਆਲੇ ਦੁਆਲੇ ਰੁਕ ਕੇ ਨਿਗਰਾਨੀ ਕਰਨ ਲੱਗੇ। ਜਦ ਕਿ ਹਰਪ੍ਰੀਤ ਸਿੰਘ ਉਰਫ ਗੋਲਡੀ ਨੇ ਘਰ ਵਿੱਚ ਵੜ ਕੇ ਸਰਾਣੇ ਨਾਲ ਨਿਰਮਲ ਕੌਰ ਦਾ ਗਲਾ ਘੋਂਟ ਕੇ ਹੱਤਿਆ ਕਰ ਦਿੱਤੀ ਅਤੇ ਉੱਥੋਂ ਚਲੇ ਗਏ।

ਮੁਲਜ਼ਮ ਹਰਪ੍ਰੀਤ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਨਿਰਮਲ ਕੌਰ ਨੂੰ ਵੀ ਜਿਆਦਾ ਮਾਤਰਾ ਵਿੱਚ ਕੋਈ ਦਵਾਈ ਪਿਲਾ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਸਾਜਿਸ਼ ਦੇ 5 ਮੁਲਜ਼ਮ ਗ੍ਰਿਫਤਾਰ ਕੀਤੇ ਹਨ, ਜਦ ਕਿ ਇੱਕ ਮੁਲਜ਼ਮ ਕਰਮਜੀਤ ਸਿੰਘ ਹਲੇ ਫਰਾਰ ਹੈ। ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿਛ ਦੇ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ।

Related posts

ਗੈਸ-ਤੇਜ਼ਾਬ ਤੋਂ ਪ੍ਰੇਸ਼ਾਨ ਲੋਕਾਂ ਦਾ 5 ਮਿੰਟ ‘ਚ ਹੱਲ ਕਰਦੈ ਯੰਗ ਵੈਦ Good And Healthy Talk By Vaid Dr. Bhangu

htvteam

ਪੰਜਾਬ ਦੇ ਆਹ ਸ਼ਹਿਰ ‘ਚ ਮੁੰਡਿਆਂ ਨੇ ਕੀਤਾ ਪੁਲਿਸ ਨੂੰ ਚੈਲੰਜ ?

htvteam

ਵਿਦੇਸ਼ੀ ਕੁੜੀਆਂ ਨਾਲ ਮੁੰਡੇ ਰੰਗ ਰਲੀਆਂ ਮੰਨਾਉਂਦੇ ਕਾਬੂ, ਦੇਖੋ ਅੰਦਰਲਾ ਸੀਨ

htvteam