Htv Punjabi
corona news Fitness Health Punjab siyasat

ਮੁਹੰਮਦ ਮੁਸਤਫ਼ਾ ਦੀ ਅਰਜ਼ੀ ਤੇ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ, ਦੇਖੋ ਆਹ ਦਿੱਤੇ ਹੁਕਮ

ਚੰਡੀਗੜ : ਸੈਂਟਰਲ ਐਡਮਿਨਿਸਟਰੇਟਿਵ ਟਿਰਬਿਊਨਲ ਦੁਆਰਾ 17 ਜਨਵਰੀ ਨੂੰ ਪੰਜਾਬ ਦੇ ਡੀਜੀਪੀ ਦੇ ਅਹੁਦੇ ਤੇ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕੀਤੇ ਜਾਣ ਦੇ ਫੈਸਲੇ ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਪਹਿਲਾਂ ਹੀ ਰੋਕ ਲਾ ਦਿੱਤੀ ਹੈ। ਇਸ ਤੇ ਬਹਿਸ ਜਾਰੀ ਹੈ। ਵੀਰਵਾਰ ਨੂੰ ਡੀਜੀਪੀ ਮੁਹੰਮਦ ਮੁਸਤਫਾ ਨੇ ਹਾਈਕੋਰਟ ਵਿੱਚ ਅਰਜੀ ਦਾਇਰ ਕਰ ਕਿਹਾ ਕਿ ਇਸ ਮਾਮਲੇ ਤੇ ਜਲਦੀ ਸੁਣਵਾਈ ਕੀਤੀ ਜਾਵੇ।

ਹਾਈਕੋਰਟ ਨੇ ਅਰਜੀ ਤੇ ਸੁਣਾਵਈ ਕਰਦੇ ਹੋਏ ਕਿਹਾ ਕਿ ਜਿਸ ਬੈਂਚ ਦੇ ਸਾਹਮਣੇ ਅਪੀਲ ਤੇ ਸੁਣਾਵਈ ਚੱਲ ਰਹੀ ਹੈ, ਉਹੀ ਇਸ ਤੇ ਫੈਸਲਾ ਲੈ ਸਕਦੀ ਹੈ। ਲਿਹਾਜਾ ਬੈੰਚ ਨੇ ਪਟੀਸ਼ਨ ਤੇ ਸੁਣਵਾੲ 2 ਜੁਲਾਈ ਤੱਕ ਸਥਗਿਤ ਕਰ ਦਿੱਤੀ। ਡੀਜੀਪੀ ਮੁਹੰਮਦ ਮੁਸਤਫਾ ਅਤੇ ਡੀਜੀਪੀ ਸਿਧਾਰਥ ਚੱਟੋਉਪਾਧਿਆਏ ਨੇ ਦਿਨਕਰ ਗੁਪਤਾ ਨੂੰ ਡੀਜੀਪੀ ਬਣਾਉਣ ਦੇ ਫੈਸਲੇ ਨੂੰ ਕੈਟ ਵਿੱਚ ਚੁਣੌਤੀ ਦਿੱਤੀ ਸੀ।

ਪਟੀਸ਼ਨ ਵਿੱਚ ਆਪਣਾ ਪੱਖ ਰੱਖਦੇ ਹੋਏ ਦੋਨਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਦੋਨੋਂ ਦਿਨਕਰ ਗੁਪਤਾ ਤੋਂ ਸੀਨੀਅਰ ਹਨ ਅਤੇ ਮੈਰਿਟ ਬੇਸ ਤੇ ਵੀ ਉਸ ਤੋਂ ਅੰਗੇ ਹਨ। ਇਸ ਲਈ ਦਿਨਕਰ ਗੁਪਤਾ ਤੋਂ ਪਹਿਲਾਂ ਡੀਜੀਪੀ ਬਣਨ ਦਾ ਅਧਿਕਾਰ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।ਕੈਟ ਨੇ 17 ਜਨਵਰੀ ਨੂੰ ਦੋਨਾਂ ਦੀ ਪਟੀਸ਼ਨਾਂ ਨੂੰ ਸਵੀਕਾਰ ਕਰਦੇ ਹੋਏ ਡੀਜੀਪੀ ਦੇ ਅਹੁਦੇ ਤੇ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਗਲਤ ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ ਸੀ।

ਕੈਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਅਤੇ ਦਿਨਕਰ ਗੁਪਤਾ ਨੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈਕੋਰਟ ਨੇ 21 ਜਨਵਰੀ ਨੂੰ ਅਪੀਲ ਤੇ ਸੁਣਵਾਈ ਕਰਦੇ ਹੋਏ ਕੈਟ ਦੇ ਫੈਸਲੇ ਤੇ ਰੋਕ ਲਾ ਦਿੱਤੀ ਸੀ।ਇਸ ਕੇਸ ਵਿੱਚ ਦੋਨਾਂ ਪੱਖਾਂ ਵਿੱਚ ਬਹਿਸ ਜਾਰੀ ਹੈ।

Related posts

ਘਰਵਾਲੀ ਸਣੇ ਪ੍ਰਿੰਸੀਪਲ ਨਾਲ ਵੱਡੀ ਕੋਠੀ ਅੰਦਰ ਹੋਇਆ ਓਹੀ ਕੰਮ

htvteam

ਪਾਪੀ ਇਨਸਾਨ ਨੇ ਦੇਵੀ ਦੀ ਮੂਰਤੀ ਨਾਲ ਕੀਤਾ ਘੋਰ ਪਾਪ

htvteam

ਤਿੰਨ ਫੇਜ਼ ਦੇ ਕਰੋਨਾ ਵੈਕਸੀਨੇਸ਼ਨ ਪਲਾਨ ਦਾ ਅੱਜ ਪੂਰੇ ਦੇਸ਼ ‘ਚ ਡ੍ਰਾਈਰਨ ,ਇਕ ਦੋ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ ਵੈਕਸੀਨ ਦਾ ਟ੍ਰਾਂਸਪੋਰਟ

htvteam