Htv Punjabi
Punjab

ਵੱਧਦੇ ਕੋਰੋਨਾ ਕੇਸਾਂ ਨੇ ਪੰਜਾਬ ‘ਚ ਫੈਲਾਈ ਦਹਿਸ਼ਤ ! ਵਧਦੇ ਮੌਤਾਂ ਦੇ ਅੰਕੜੇ ਨੇ ਫੈਲਾਈ ਦਹਿਸ਼ਤ!

ਚੰਡੀਗੜ : ਪੰਜਾਬ ਵਿੱਚ ਸੁੱਕਰਵਾਰ ਨੂੰ ਬਠਿੰਡਾ ਅਤੇ ਫਤਿਹਗੜ ਸਾਹਿਬ ਵਿੱਚ ਕੋਰੋਨਾ ਨਾਲ ਇੱਕ ਇੱਕ ਮਰੀਜ਼ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਰਾਜ ਵਿੱਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਸੰਖਿਆ 122 ਹੋ ਗਈ ਹੈ। ਬੀਤੇ 24 ਘੰਟਿਆਂ ਦੇ ਦੌਰਾਨ ਰਾਜ ਵਿੱਚ ਕੋਰੋਨਾ ਦੇ 188 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਰਾਜ ਵਿੱਚ ਕੋਰੋਨਾ ਪੀੜਿਤਾਂ ਦੀ ਕੁੱਲ ਵੱਧ ਕੇ 4957 ਹੋ ਗਈ ਹੈ।

ਸਿਹਤ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ, ਰਾਜ ਵਿੱਚ ਹੁਣ ਤੱਕ 279619 ਸ਼ੱਕੀ ਮਰੀਜਾਂ ਦੇ ਸੈਂਪਲ ਲਏ ਗਏ ਹਨ। ਇਸ ਸਮੇਂ ਵੱਖ ਵੱਖ ਹਸਪਤਾਲਾਂ ਦੇ ਆਈਸੋਲੇਸ਼ਨ ਵਾਰਡਾਂ ਵਿੱਚ 1634 ਮਰੀਜਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 24 ਮਰੀਜ਼ ਆਕਸੀਜਨ ਸਪੋਰਟ ਤੇ ਅਤੇ 6 ਵੈਂਟੀਲੇਟਰ ਤੇ ਹਨ। ਬੀਤੇ 24 ਘੰਟਿਆਂ ਦੇ ਦੌਰਾਨ ਰਾਜ ਵਿੱਚ 9 ਮਰੀਜਾਂ ਨੂੰ ਠੀਕ ਹੋਣ ਤੇ ਹਸਪਤਾਲਾਂ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ, ਜਿਸ ਨਾਲ ਹੀ ਕੋਰੋਨਾ ਤੋਂ ਠੀਕ ਹੋਏ ਮਰੀਜਾਂ ਦੀ ਸੰਖਿਆ 3201 ਹੋ ਗਈ ਹੈ।

ਪਟਿਆਲਾ ਵਿੱਚ ਸੁੱਕਰਵਾਰ ਨੂੰ ਇੱਕਠੇ 28 ਕੇਸ ਸਾਹਮਣੇ ਆਏ। ਇਨ੍ਹਾਂ ਵਿੱਚ 18 ਕੇਸ ਤਹਿਸੀਲ ਸਮਾਨਾ, 9 ਪਟਿਆਲਾ ਸ਼ਹਿਰ ਅਤੇ ਇੱਕ ਨਾਭੇ ਨਾਲ ਸੰਬੰਧਿਤ ਹੈ। ਖਾਸ ਗੱਲ ਇਹ ਹੈ ਕਿ ਸੁੱਕਰਵਾਰ ਨੂੰ ਪਾਜੀਟਿਵ ਪਾਏ ਮਰੀਜਾਂ ਵਿੱਚ 3 ਗਰਭਵਤੀ ਔਰਤਾਂ, ਇੱਕ ਹੈਲਥਕੇਅਰ ਵਰਕਰ, ਇੱਕ ਪੁਲਿਸ ਮੁਲਾਜਿਮ ਸਾਮਿਲ ਹੈ। ਹੁਣ ਜਿਲੇ ਵਿੱਚ ਪ੍ਰਭਾਵਿਤ ਕੇਸਾਂ ਦੀ ਗਿਣਤੀ 274 ਹੋ ਗਈ ਹੈ।

Related posts

ਬੇਅਦਬੀ ਕਰਨ ਵਾਲੇ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰ ਨੇ ਕੀਤੇ ਵੱਡੇ ਖੁਲਾਸੇ

htvteam

ਆਹ ਦੇਖਲੋ ਨੌਜਵਾਨਾਂ ਦੇ ਕੰਮ

htvteam

ਹੜ੍ਹ ਪ੍ਰਭਾਵਿਤ ਖੇਤਰਾਂ ਚ ਆਹ ਦੇਖਲੋ MLA ਕੀ ਕਰ ਗਏ

htvteam