Htv Punjabi
Punjab

ਨਸ਼ਾ ਤੇ ਹਥਿਆਰ ਤਸਕਰੀ ਮਾਮਲੇ ‘ਚ ਹੁਣ ਇੱਕ ਫੌਜੀ ਵੀ ਹੋਇਆ ਗ੍ਰਿਫਤਾਰ, ਦੇਖੋ ਕਿਵੇਂ ਆਈ ਕਹਾਣੀ ਸਾਹਮਣੇ

ਚੰਡੀਗੜ : ਪੰਜਾਬ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਬੀਐਸਐਫ ਦੇ ਇੱਕ ਜਵਾਨ ਅਤੇ ਤਿੰਨ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਬਾਅਦ ਹੁਣ ਇਸ ਮਾਮਲੇ ਵਿੱਚ ਸੈਨਾ ਦੇ ਜਵਾਨ ਸਮੇਤ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਕੇਸ ਵਿੱਚ ਹੁਣ ਤੱਕ 8 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।ਉਨ੍ਹਾਂ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਪੈਸਿਆਂ ਦੇ ਵੱਡੇ ਲੈਣ ਦੇਣ ਦੀ ਜਾਂਚ ਵਿੱਚ ਲੱਗੀ ਹੈ।
ਡੀਜੀਪੀ ਨੇ ਦੱਸਿਆ ਕਿ ਬੀਐਸਐਫ ਦੇ ਸਿਪਾਹੀ ਸੁਮਤਿ ਕੁਮਾਰ ਦੇ ਖੁਲਾਸਿਆਂ ਦੇ ਆਧਾਰ ਤੇ ਭਾਰਤੀ ਸੈਨਾ ਦੇ ਇੱਕ ਸਿਪਾਹੀ ਰਮਨਦੀਪ ਸਿੰਘ ਨੂੰ ਬਰੇਲੀ, ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿੱਥੇ ਉਹ ਇਸ ਸਮੇਂ ਤੈਨਾਤ ਸੀ।ਪੁਲਿਸ ਨੇ ਰਮਨਦੀਪ ਦੇ ਤਿੰਨ ਸਾਥੀ ਤਰਨਜੋਤ ਸਿੰਘ ਉਰਫ ਤੰਨਾ, ਜਗਜੀਤ ਸਿੰਘ ਉਰਫ ਲਾਡੀ ਅਤੇ ਸਤਿੰਦਰ ਸਿੰਘ ਉਰਫ ਕਾਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਜਾ ਰਿਹਾ ਹੈ।ਕਾਲੇ ਦੇ ਕਬਜ਼ੇ ਤੋਂ ਨਸ਼ੇ ਦੀ ਰਕਮ ਦੇ ਤੌਰ ਤੇ 10 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ, ਜਿਸ ਤੋਂ ਇਸ ਮਾਮਲੇ ਵਿੱਚ ਜ਼ਬਤ ਕੀਤੀ ਗਈ ਕੁੱਲ ਰਾਸ਼ੀ 42.30 ਲੱਖ ਰੁਪਏ ਹੋ ਗਈ ਹੈ।
ਡੀਜੀਪੀ ਨੇ ਦੱਸਿਆ ਕਿ ਸੁਮਿਤ ਵੀ ਪਿੰਡ ਮਗਰ ਮੁੰਡੀਆਂ ਥਾਣਾ ਦੋਰਾਂਗਲਾ ਜਿਲਾ ਗੁਰਦਾਸਪੁਰ ਤੋਂ ਸੰਬੰਧਿਤ ਹਨ, ਜਿੱਥੇ ਦਾ ਰਮਨਦੀਪ ਹੈ।ਉਸ ਨੇ ਪੁੱਛਗਿਛ ਵਿੱਚ ਖੁਲਾਸਾ ਕੀਤੀ ਸੀ ਕਿ ਉਸ ਨੂੰ ਉਸ ਦੇ ਪਿੰਡ ਦੇ ਸਹਿਪਾਠੀ ਜਵਾਨ ਸੁਮਿਤ ਨੇ ਸਰਹੱਦ ਪਾਰ ਤੋਂ ਨਸ਼ੀਲੀ ਵਸਤੂਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਵਿੱਚ ਫਸਾਇਆ ਹੈ।ਇਹ ਦੋਨੋਂ ਆਪਣੇ ਪਿੰਡ ਵਿੱਚ ਕਤਲ ਕਰਨ ਦੇ ਬਾਅਦ ਗੁਰਦਾਸਪੁਰ ਜੇਲ ਵਿੱਚ ਇੱਕਠੇ ਬੰਦ ਸਨ।ਸੁਮਿਤ ਕੁਮਾਰ 4 ਜਨਵਰੀ 2018 ਨੂੰ ਅਤੇ ਰਮਨਦੀਪ ਸਿੰਘ 14 ਸਤੰਬਰ 2019 ਜ਼ਮਾਨਤ ਤੇ ਬਾਹਰ ਆ ਗਿਆ ਸੀ।
ਡੀਜੀਪੀ ਦੇ ਅਨੁਸਾਰ ਰਮਨਦੀਪ ਆਪਣੇ ਸਾਥੀਆਂ ਤਰਨਜੀਤ ਸਿੰਘ ਉਰਫ ਤੰਨਾ ਅਤੇ ਸਤਿੰਦਰ ਸਿੰਘ ਉਰਫ ਕਾਲਾ ਦੇ ਨਾਲ ਸਾਜਿਸ਼ ਬਣਾ ਕੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦਾ ਰੈਕਟ ਚਲਾ ਰਹੇ ਸਨ।ਕਾਲਾ ਕੁਝ ਸਮੇਂ ਅੰਮ੍ਰਿਤਸਰ ਜੇਲ ਵਿੱਚ ਬੰਦ ਸੀ, ਜਿੱਥੇ ਉਹ ਇੱਕ ਪਾਕਿਸਤਾਨੀ ਨਾਗਰਿਕ ਮੌਲਵੀ ਉਰਫ ਮੁੱਲਾ ਦੇ ਸੰਪਰਕ ਵਿੱਚ ਆਇਆ, ਜਿਸ ਨੇ ਉਸ ਦੀ ਪਾਕਿਸਤਾਨੀ ਤਸਕਰਾਂ ਨਾਲ ਜਾਣ ਪਹਿਚਾਣ ਕਰਵਾਈ।
ਗੁਪਤਾ ਨੇ ਦੱਸਿਆ ਕਿ ਅੰਮ੍ਰਿਤਸਰ ਜੇਲ ਤੋਂ ਸਤਿੰਦਰ ਨੂੰ ਕਪੂਰਥਲਾ ਜੇਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿੱਥੇ ਉਸ ਨੇ ਤਰਨਜੋਤ ਸਿੰਘ ਉਰਫ ਤੰਨਾ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਆਪਣਾ ਸਾਥੀ ਬਣਾ ਲਿਆ।ਕਾਲਾ ਨੇ ਇਸ ਰੈਕੇਟ ਵਿੱਚ ਬੀਐਸਐਫ ਦੇ ਇੱਕ ਜਵਾਨ ਦੀ ਸ਼ਮੂਲੀਅਤ ਦੀ ਜ਼ਰੂਰਤ ਦੇ ਬਾਰੇ ਵਿੱਚ ਦੱਸਣ ਦੇ ਬਾਅਦ ਰਮਨਦੀਪ ਸਿੰਘ ਨੇ ਸੁਮਿਤ ਕੁਮਾਰ ਨੂੰ ਵੀ ਨਸ਼ਾ ਤਸਕਰੀ ਦੇ ਕੰਮ ਵਿੱਚ ਸ਼ਾਮਿਲ ਹੋਣ ਦੇ ਲਈ ਪ੍ਰੇਰਿਤ ਕੀਤਾ।
ਗਿਰੋਹ ਦੇ ਕੰਮਕਾਰ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਨੇ ਕਿਹਾ ਕਿ ਸੁਮਿਤ ਸਰਹੱਦ ਤੇ ਲੱਗੀ ਕੰਡੀਲੀ ਤਾਰ, ਨਸ਼ਾ ਸਪਲਾਈ ਕਰਨ ਵਾਲੇ ਸਥਾਨਾਂ ਅਤੇ ਹੋਰ ਸਥਾਨਾਂ ਦੀ ਤਸਵੀਰਾਂ ਤੰਨਾ ਅਤੇ ਕਾਲਾ ਨੂੰ ਭੇਜਦਾ ਸੀ।ਪੱਕੇ ਸਮੇਂ ਅਤੇ ਸਥਾਨ ਤੇ ਭਾਰਤ ਵਾਲੇ ਹਿੱਸੇ ਤੋਂ ਖੇਪ ਦੀ ਸਪੁਰਦਗੀ ਦੇ ਬਾਅਦ ਤੰਨਾ ਦੇ ਤਿੰਨ ਹੋਰ ਸਾਥੀ ਇਸ ਨੂੰ ਸੁਮਿਤ ਕੁਮਾਰ ਦੇ ਕੋਲ ਇੱਕਠਾ ਕਰਦੇ ਸਨ।
ਗੁਪਤਾ ਨੇ ਦੱਸਿਆ ਕਿ ਜਗਜੀਤ ਸਿੰਘ ਉਰਫ ਲਾਡੀ ਨਸ਼ੇ ਦੀ ਖੇਪਾਂ ਨੂੰ ਟਿਕਾਣੇ ਲਾਉਣ ਦੇ ਲਈ ਉਨ੍ਹਾਂ ਨੂੰ ਆਪਦੀ ਸਵਿਫਟ ਕਾਰ ਮੁਹੱਈਆ ਕਰਵਾਉਂਦਾ ਸੀ।ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਕੀਤੀ ਗਈ ਜਾਂਚ ਦੇ ਆਧਾਰ ਤੇ ਇਨ੍ਹਾਂ ਮੁਲਜ਼ਮਾਂ ਵੱਲੋਂ 42 ਪੈਕੇਟ ਹੈਰੋਇਨ, 9 ਐਮਐਮ ਦੀ ਵਿਦੇਸ਼ੀ ਪਿਸਤੌਲ(80 ਕਾਰਤੂਸ ਅਤੇ 12 ਬੋਰ ਬੰਦੂਕ ਦੇ 2 ਕਾਰਤੂਸ) ਤਸਕਰੀ ਕੀਤੇ ਜਾਣ ਦਾ ਸ਼ੱਕ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਪਾਕਿਸਤਾਨ ਆਧਾਰਿਤ ਤਸਕਰਾਂ ਤੋਂ ਨਸ਼ੀਲੇ ਪਦਾਰਥਾਂ ਦੀ ਆਮਦ ਤੋਂ 39 ਲੱਖ ਪ੍ਰਾਪਤ ਹੋਏ ਹਨ।ਉਨ੍ਹਾਂ ਨੇ ਕਿਹਾ ਕਿ ਇਸ ਰਾਸ਼ੀ ਵਿੱਚੋਂ ਸੁਮਿਤ ਕੁਮਾਰ ਦੁਆਰਾ ਆਪਣੇ ਇਨ੍ਹਾਂ ਸਾਥੀਆਂ ਅਤੇ ਰਮਨਦੀਪ ਸਿੰਘ ਦੇ ਵਿੱਚ ਬਰਾਬਰ ਵੰਡਣ ਦੇ ਲਈ ਪ੍ਰਾਪਤ ਹੋਏ।
ਪੰਜਾਬ ਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਨਾਰਕੋ ਅੱਤਵਾਦੀ ਸਪਲਾਈ ਚੇਨ ਤੋੜਨ ਦੇ ਲਈ ਪਾਕਿਸਤਾਨ, ਯੂਏਈ ਅਤੇ ਭਾਰਤ ਦੇ ਅਲੱਗ ਅਲੱਗ ਹਿੱਸਿਆਂ ਜਿਵੇਂ ਕਿ ਪੰਜਾਬ, ਜੰਮੂ ਕਸ਼ਮੀਰ, ਦਿੱਲੀ ਆਦਿ ਵਿੱਚ ਨਸ਼ਾ ਤਸਕਰੀ ਅਤੇ ਸਪਲਾਈ ਅਤੇ ਪੈਸਿਆਂ ਦੇ ਲੈਣ ਦੇਣ ਦੀ ਰਣਨੀਤੀ ਤੇ ਨਿਗਰਾਨੀ ਰੱਖ ਕੇ ਅਲੱਗ ਅਲੱਗ ਸਥਾਨਾਂ ਤੇ ਸਖਤ ਕਾਰਵਾਈ ਕੀਤੀ, ਇਸ ਤਸਕਰ ਗਿਰੋਹ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ, ਜਿਹੜਾ ਕਿ ਆਈਐਸਆਈ ਅਤੇ ਹੋਰ ਪਾਕਿ ਸੰਸਥਾਵਾਂ ਵੱਲੋਂ ਅੱਤਵਾਦੀ ਕਾਰਵਾਈ ਦੇ ਲਈ ਵਿੱਤੀ ਸਹਾਇਤਾ ਕਰਨ ਦੇ ਤੌਰ ਤੇ ਸਿੱਧੀ ਨਿਗਰਾਨੀ ਅਧੀਨ ਚਲਾਇਆ ਜਾ ਰਿਹਾ ਹੈ।

Related posts

ਪੰਜਾਬ ਲਈ ਫਿਰ ਵੱਜੀ ਖਤਰੇ ਦੀ ਘੰਟੀ

htvteam

ਆਹ ਦੇਸੀ ਨੁਸਕਾ ਅਪਣਾਓ ਸਾਲ ‘ਚ ਬੱਚਾ ਪਾਓ

htvteam

ਬੈਂਕ ਦੇ ਪਿੱਛੇ ਦੀ ਕੰਧ ਤੋੜ ਕੇ ਬੈਂਕ ‘ਚ ਵੜ੍ਹੇ ਚੋਰ, ਪਰ ਸਟਰਾਂਗ ਰੂਮ ਤੱਕ ਨਹੀਂ ਪਹੁੰਚ ਸਕੇ

Htv Punjabi