ਲੁਧਿਆਣਾ : ਲੁਧਿਆਣਾ ਵਿੱਚ ਪੁਲਿਸ ਨੇ ਮੰਗਲਵਾਰ ਨੂੰ ਲਾਕਡਾਊਨ ਦਾ ਉਲੰਘਣ ਅਤੇ ਪੁਲਿਸ ਟੀਮ ਦੇ ਨਾਲ ਬਦਸਲੂਕੀ ਦੇ ਇਲਜ਼ਾਮ ਵਿੱਚ ਇੱਕ ਦੁਕਾਨਦਾਰ ਣੇ ਖਿਲਾਫ ਕੇਸ ਦਰਜ ਕੀਤਾ ਹੈ।ਪੁਲਿਸ ਨੇ ਗਸ਼ਤ ਦੇ ਦੌਰਾਨ ਦੁਕਾਨਦਾਰ ਨੂੰ ਨਿਰਧਾਰਿਤ ਸਮੇਂ ਦੇ ਬਾਅਦ ਦੁਕਾਨ ਖੁੱਲੀ ਰੱਖਣ ਦਾ ਕਾਰਨ ਪੁੱਛਿਆ ਸੀ, ਜਿਸ ਤੇ ਦੁਕਾਨਦਾਰ ਭੜਕ ਗਿਆ।ਇੰਨਾ ਹੀ ਨਹੀਂ ਉਸ ਨੇ ਮੌਕੇ ਤੇ ਕਵਰੇਜ ਕਰ ਰਹੇ ਮੀਡੀਆ ਵਾਲਿਆਂ ਨੂੰ ਵੀ ਧਮਕਾਇਆ।ਦੇਰ ਰਾਤ ਤੱਕ ਮੁਲਜ਼ਮ ਦੇ ਖਿਲਾਫ ਕੇਸ ਦਰਜ ਕੀਤੇ ਜਾਣ ਨੂੰ ਲੈ ਕੇ ਜੱਦੋ ਜੱਹਿਦ ਚੱਲਦੀ ਰਹੀ।ਆਖਿਰ ਸਵੇਰ ਤੱਕ ਕੇਸ ਦਰਜ ਕਰ ਲਿਆ ਗਿਆ।
ਘਟਨਾ ਸੋਮਵਾਰ ਰਾਤ ਕਰੀਬ 8 ਵਜੇ ਸੁੰਦਰ ਨਗਰ ਚੌਂਕ ਤੇ ਹੋਈ।ਮਿਲੀ ਜਾਣਕਾਰੀ ਦੇ ਅਨੁਸਾਰ ਸ਼੍ਰੀ ਰਾਮ ਟੈਲੀਕਾਮ ਦੇ ਅੰਦਰ ਭੀੜ ਨੂੰ ਦੇਖ ਕੇ ਕਿਸੇ ਨੇ ਪੁਲਿਸ ਕੰਟਰੋਲ ਰੂਮ ਤੇ ਫੋਨ ਕਰ ਦਿੱਤਾ।ਇਸ ਦੇ ਬਾਅਦ ਮੌਕੇ ਤੇ ਪੀਸੀਆਰ ਟੀਮ ਉੱਥੇ ਪਹੁੰਚੀ।ਟੀਮ ਨੇ ਦੁਕਾਨਦਾਰ ਤੋਂ ਨਿਰਧਾਰਿਤ ਸਮੇਂ ਦੇ ਬਾਅਦ ਦੁਕਾਨ ਖੁੱਲੀ ਰੱਖਣ ਦਾ ਕਾਰਨ ਪੁੱਛਿਆ।ਇਸ ਦੌਰਾਨ ਮੀਡੀਆ ਵਾਲੇ ਵੀ ਕਵਰੇਜ ਕਰਨ ਦੇ ਲਈ ਪਹੁੰਚ ਗਏ, ਜਿਨ੍ਹਾਂ ਨੂੰ ਦੇਖ ਕੇ ਦੁਕਾਨਦਾਰ ਭੜਕ ਗਿਆ।ਉਨ੍ਹਾਂ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀ ਧਮਕੀ ਦਿੱਤੀ।
ਚੌਂਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੁਕਾਨਦਾਰ ਦੇ ਖਿਲਾਫ ਸਰਕਾਰੀ ਨਿਯਮਾਂ ਦਾ ੳਲੰਘਣ ਕਰਨ ਦੇ ਇਲਜ਼ਾਮ ਵਿੱਚ ਕੇਸ ਦਰਰਜ ਕੀਤਾ ਹੈ।ਇਸ ਤੋਂ ਪਹਿਲਾਂ ਸੋਮਵਾਰ ਦੇਰ ਰਾਤ ਤੱਕ ਇਸ ਕਾਰਵਾਈ ਨੂੰ ਲੈ ਕੇ ਜੱਦੋ ਜਹਿਦ ਚੱਲਦੀ ਰਹੀ।
