ਚੰਡੀਗੜ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਦੇ ਖਿਲਾਫ 2 ਮਹੀਨੇ ਪਹਿਲਾਂ ਪੰਜਾਬ ਪੁਲਿਸ ਨੇ 29 ਸਾਲ ਪੁਰਾਣ ਅਪਹਰਣ ਦੇ ਇੱਕ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ।ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਚੰਡੀਗੜ ਡਿਸਟ੍ਰਿਕਟ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰ ਸੀਅਆਈ ਚੰਡੀਗੜ ਤੋ਼ ਉਨ੍ਹਾਂ ਦੀ ਇਨਵੈਸਟਿਗੇਸ਼ਨ ਨਾਲ ਸੰਬੰਧਿਤ ਰਿਕਾਰਡ ਮੰਗਿਆ ਸੀ ਪਰ ਮੰਗਲਵਾਰ ਨੂੰ ਕੋਰਟ ਨੇ ਪੰਜਾਬ ਪੁਲਿਸ ਦੀ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ।ਪੰਜਾਬ ਪੁਲਿਸ ਦੀ ਪਟੀਸ਼ਨ ਤੇ ਸੀਬੀਆਈ ਨੇ ਜਵਾਬ ਦਿੱਤਾ ਸੀ ਕਿ ਉਨ੍ਹਾ ਦੇ ਕੋਲ ਹੁਣ ਸੈਣੀ ਦੇ ਖਿਲਾਫ ਜਾਂਚ ਨਾਲ ਸੰਬੰਧਿਤ ਕੋਈ ਰਿਕਾਰਡ ਨਹੀਂ ਹੈ।